ਵਾਰਡ ਅਟੈਂਡੈਂਟ ਯੂਨੀਅਨ ਪੰਜਾਬ ਦੀਆਂ ਮੰਗਾਂ ਸੰਬੰਧੀ ਹੋਈ ਅਹਿਮ ਮੀਟਿੰਗ
ਮੰਗਾਂ ਨਾ ਮੰਨਣ ਦੀ ਸੂਰਤ ਵਿੱਚ ਸੰਘਰਸ਼ ਤੇਜ਼ ਕੀਤਾ ਜਾਵੇਗਾ-ਰਟੌਲ
ਦਿੜ੍ਹਬਾ ਮੰਡੀ, 25 ਅਕਤੂਬਰ (ਜਸਵੀਰ ਸਿੰਘ ਔਜਲਾ)-ਵਾਰਡ ਅਟੈਂਡੈਟ ਯੂਨੀਅਨ ਪੰਜਾਬ ਦੀ ਸੂਬਾ ਕਮੇਟੀ ਵਲੋਂ ਰਾਣੀਕਾ ਬਾਗ ਅੰਮ੍ਰਿਤਸਰ ਵਿਖੇ ਸੂਬਾ ਪ੍ਰਧਾਨ ਸਸਪਾਲ ਸਿੰਘ ਰਟੌਲ ਅਤੇ ਰਾਕੇਸ਼ ਕੁਮਾਰ ਅੰਮ੍ਰਿਤਸਰ ਸੂਬਾ ਪ੍ਰੈੱਸ ਸਕੱਤਰ ਦੀ ਅਗਵਾਈ ਚ’ਰੱਖੀ ਗਈ ਮੀਟਿੰਗ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਆਗੂਆਂ ਨੇ ਸ਼ਮੂਲੀਅਤ ਕੀਤੀ। ਸੂਬਾ ਪ੍ਰਧਾਨ ਸਸਪਾਲ ਸਿੰਘ ਰਟੌਲ ਨੇ ਦਿੜ੍ਹਬਾ ਵਿਖੇ ਪੱਤਰਕਾਰਾਂ ਨਾਲ ਗੱਲ-ਬਾਤ ਕਰਦਿਆਂ ਕਿਹਾ ਕਿ ਮੀਟਿੰਗ ਵਿੱਚ ਡਿਊਟੀਆਂ ਸਬੰਧੀ ਆ ਰਹੀਆਂ ਸਮੱਸਿਆਵਾਂ ਬਾਰੇ ਚਰਚਾ ਕੀਤੀ ਗਈ, ਫਾਲਤੂ ਦੇ ਲਏ ਜਾਣ ਵਾਲੇ ਕੰਮਾਂ ਸੰਬੰਧੀ ਗੱਲ-ਬਾਤ ਨਾਲ ਨਾਲ਼ ਪ੍ਰਮੋਸ਼ਨਾ ਲਈ ਟਾਈਪ ਟੈਸਟ ਟਰੇਨਿੰਗ ਸੰਬੰਧੀ ਗੱਲ-ਬਾਤ ਕੀਤੀ।
ਦਿੜ੍ਹਬਾ ਮੰਡੀ, 25 ਅਕਤੂਬਰ (ਜਸਵੀਰ ਸਿੰਘ ਔਜਲਾ)-ਵਾਰਡ ਅਟੈਂਡੈਟ ਯੂਨੀਅਨ ਪੰਜਾਬ ਦੀ ਸੂਬਾ ਕਮੇਟੀ ਵਲੋਂ ਰਾਣੀਕਾ ਬਾਗ ਅੰਮ੍ਰਿਤਸਰ ਵਿਖੇ ਸੂਬਾ ਪ੍ਰਧਾਨ ਸਸਪਾਲ ਸਿੰਘ ਰਟੌਲ ਅਤੇ ਰਾਕੇਸ਼ ਕੁਮਾਰ ਅੰਮ੍ਰਿਤਸਰ ਸੂਬਾ ਪ੍ਰੈੱਸ ਸਕੱਤਰ ਦੀ ਅਗਵਾਈ ਚ’ਰੱਖੀ ਗਈ ਮੀਟਿੰਗ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਆਗੂਆਂ ਨੇ ਸ਼ਮੂਲੀਅਤ ਕੀਤੀ। ਸੂਬਾ ਪ੍ਰਧਾਨ ਸਸਪਾਲ ਸਿੰਘ ਰਟੌਲ ਨੇ ਦਿੜ੍ਹਬਾ ਵਿਖੇ ਪੱਤਰਕਾਰਾਂ ਨਾਲ ਗੱਲ-ਬਾਤ ਕਰਦਿਆਂ ਕਿਹਾ ਕਿ ਮੀਟਿੰਗ ਵਿੱਚ ਡਿਊਟੀਆਂ ਸਬੰਧੀ ਆ ਰਹੀਆਂ ਸਮੱਸਿਆਵਾਂ ਬਾਰੇ ਚਰਚਾ ਕੀਤੀ ਗਈ, ਫਾਲਤੂ ਦੇ ਲਏ ਜਾਣ ਵਾਲੇ ਕੰਮਾਂ ਸੰਬੰਧੀ ਗੱਲ-ਬਾਤ ਨਾਲ ਨਾਲ਼ ਪ੍ਰਮੋਸ਼ਨਾ ਲਈ ਟਾਈਪ ਟੈਸਟ ਟਰੇਨਿੰਗ ਸੰਬੰਧੀ ਗੱਲ-ਬਾਤ ਕੀਤੀ। ਮੀਟਿੰਗ ਦਾ ਮੁੱਖ ਏਜੰਡਾ ਯੂਨੀਅਨ ਨੂੰ ਸਟੇਟ ਪੱਧਰ ਅਤੇ ਜ਼ੋਨ ਪੱਧਰ’ ਤੇ ਮਜ਼ਬੂਤ ਕਰਨ ਲਈ ਇਕਜੁਟਤਾ ਦੀ ਗੱਲ ਕੀਤੀ ਗਈ। ਪ੍ਰਧਾਨ ਨੇ ਕਿਹਾ ਕਿ ਸਪੈਸਲ ਕੇਡਰ ਦਾ ਦਰਜਾ ਦਬਾਉਣ ਅਤੇ ਕੇਡਰ ਦੇ ਹਰ ਅਧੂਰੇ ਕੰਮਾਂ ਨੂੰ ਪੂਰਾ ਕਰਵਾਉਣ ਲਈ ਵਚਨਬੱਧ ਹੈ। ਫਾਲਤੂ ਦੇ ਕੰਮਾਂ ਸਬੰਧੀ ਜਾਰੀ ਹੋਏ ਪੱਤਰ ਵਾਪਸ ਨਾ ਕੀਤੇ ਤਾਂ ਸੰਘਰਸ਼ ਨੂੰ ਤੇਜ਼ ਕੀਤਾ ਜਾਵੇਗਾ। ਇਸ ਮੀਟਿੰਗ ਵਿੱਚ ਕੁੱਝ ਨਵੇਂ ਆਗੂਆਂ ਨੂੰ ਜਿੰਮੇਵਾਰੀ ਵੀ ਸੌਂਪੀ ਗਈ ।ਇਸ ਮੌਕੇ ਤੇ ਪਰਮਜੀਤ ਸਿੰਘ ਸੂਬਾ ਸਕੱਤਰ, ਪਲਵਿੰਦਰ ਸਿੰਘ ਸੂਬਾ ਖਜ਼ਾਨਚੀ,ਰਘਵੀਰ ਸਿੰਘ ਸੂਬਾ ਮੀਡੀਆ ਇੰਚਾਰਜ, ਜਗਤਾਰ ਸਿੰਘ ਜ਼ਿਲ੍ਹਾ ਪ੍ਰਧਾਨ ਸੰਗਰੂਰ, ਕੁਲਵਿੰਦਰ ਕੌਰ ਕਪੂਰਥਲਾ, ਸੁਖਦੇਵ ਕੌਰ ਕਪੂਰਥਲਾ, ਪਰਮਜੀਤ ਸਿੰਘ ਤਰਨਤਾਰਨ, ਗੁਰਚਰਨ ਸਿੰਘ ਜ਼ਿਲ੍ਹਾ ਪ੍ਰਧਾਨ ਬਰਨਾਲਾ,ਗੁਰਭੇਜ ਸਿੰਘ ਗੁਰਦਾਸਪੁਰ, ਕੁਲਜੀਤ ਸਿੰਘ ਗੁਰਦਾਸਪੁਰ, ਛਿੰਦਰਪਾਲ ਸਿੰਘ, ਤਰਸੇਮ ਸਿੰਘ ਲੌਗੋਵਾਲ, ਹਰਜੀਤ ਸਿੰਘ ਗੁਰਦਾਸਪੁਰ, ਗੁਰਪ੍ਰੀਤ ਸਿੰਘ ਕੌਹਰੀਆਂ, ਵਿਨੋਦ ਕੁਮਾਰ ਫ਼ਾਜ਼ਿਲਕਾ, ਗੁਰਦੀਪ ਕੰਬੋਜ ਫ਼ਾਜ਼ਿਲਕਾ, ਅਮਨਪ੍ਰੀਤ ਸਿੰਘ ਲੁਧਿਆਣਾ, ਸੁਨੀਲ ਕੁਮਾਰ ਕਪੂਰਥਲਾ, ਰਣਜੀਤ ਸਿੰਘ ਤਰਨਤਾਰਨ, ਪਲਵਿੰਦਰ ਸਿੰਘ ਤਰਨਤਾਰਨ, ਮਨਜਿੰਦਰ ਅੰਮ੍ਰਿਤਸਰ, ਜੁਗਰਾਜ ਸਿੰਘ ਪੱਟੀ, ਹਰਬੰਸਪਾਲ ਪੱਟੀ, ਸੁਖਵਿੰਦਰ ਸਿੰਘ, ਮੇਜਰ ਸਿੰਘ ਅਜਨਾਲਾ, ਰਜਿੰਦਰ ਸਿੰਘ ਬੋਦਲਾ, ਸੱਜਣ ਗਿੱਲ ਆਦਿ ਸਾਥੀ ਹਾਜ਼ਰ ਸਨ।