26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-10-2026

ਅੱਖਾਂ ਦਾ ਮੁਫ਼ਤ ਆਪ੍ਰੇਸ਼ਨ ਕੈਂਪ ਲਗਾਇਆ

ਸੁਨਾਮ ਊਧਮ ਸਿੰਘ ਵਾਲਾ, 25 ਅਕਤੂਬਰ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ)-ਸੁਨਾਮ ਨੇਤ੍ਰ ਬੈਂਕ ਸਮਿਤੀ ਵਲੋਂ 79ਵਾਂ ਅੱਖਾਂ ਦਾ ਮੁਫ਼ਤ ਆਪ੍ਰੇਸ਼ਨ ਕੈਂਪ ਲਿਓਨ ਕਲੱਬ ਚੰਡੀਗੜ੍ਹ ਦੇ ਸਹਿਯੋਗ ਨਾਲ ਪ੍ਰਧਾਨ ਰਾਕੇਸ਼ ਕੁਮਾਰ ਜਿੰਦਲ ਕਾਕਾ ਜਖੇਪਲੀਆ ਦੀ ਅਗਵਾਈ ਵਿਚ ਸਥਾਨਕ ਸੋਹਣ ਲਾਲ ਜੈਨ ਚੈਰੀਟੇਬਲ ਆਈ ਹਸਪਤਾਲ ਸੁਨਾਮ ਵਿਖੇ ਲਗਾਇਆ ਗਿਆ। ਅੱਖਾਂ ਦੇ ਮਾਹਿਰ ਡਾਕਟਰ ਹਰਜੀਤ ਵਾਲੀਆ ਵਲੋਂ ਜਾਂਚ ਉਪਰੰਤ 20 ਮਰੀਜਾਂ ਨੂੰ ਆਪ੍ਰੇਸ਼ਨ ਲਈ ਲਈ ਚੁਣਿਆ ਗਿਆ ਅਤੇ ਆਪ੍ਰੇਸ਼ਨ ਲਈ ਹਾਂਡਾ ਆਈ ਹਸਪਤਾਲ ਪਟਿਆਲਾ ਭੇਜਿਆ ਗਿਆ।

ਅਜੀਤ ਡੈਸਕ 26-10-2026
ਸੁਨਾਮ ਊਧਮ ਸਿੰਘ ਵਾਲਾ, 25 ਅਕਤੂਬਰ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ)-ਸੁਨਾਮ ਨੇਤ੍ਰ ਬੈਂਕ ਸਮਿਤੀ ਵਲੋਂ 79ਵਾਂ ਅੱਖਾਂ ਦਾ ਮੁਫ਼ਤ ਆਪ੍ਰੇਸ਼ਨ ਕੈਂਪ ਲਿਓਨ ਕਲੱਬ ਚੰਡੀਗੜ੍ਹ ਦੇ ਸਹਿਯੋਗ ਨਾਲ ਪ੍ਰਧਾਨ ਰਾਕੇਸ਼ ਕੁਮਾਰ ਜਿੰਦਲ ਕਾਕਾ ਜਖੇਪਲੀਆ ਦੀ ਅਗਵਾਈ ਵਿਚ ਸਥਾਨਕ ਸੋਹਣ ਲਾਲ ਜੈਨ ਚੈਰੀਟੇਬਲ ਆਈ ਹਸਪਤਾਲ ਸੁਨਾਮ ਵਿਖੇ ਲਗਾਇਆ ਗਿਆ। ਅੱਖਾਂ ਦੇ ਮਾਹਿਰ ਡਾਕਟਰ ਹਰਜੀਤ ਵਾਲੀਆ ਵਲੋਂ ਜਾਂਚ ਉਪਰੰਤ 20 ਮਰੀਜਾਂ ਨੂੰ ਆਪ੍ਰੇਸ਼ਨ ਲਈ ਲਈ ਚੁਣਿਆ ਗਿਆ ਅਤੇ ਆਪ੍ਰੇਸ਼ਨ ਲਈ ਹਾਂਡਾ ਆਈ ਹਸਪਤਾਲ ਪਟਿਆਲਾ ਭੇਜਿਆ ਗਿਆ। ਪ੍ਰੋਜੈਕਟ ਚੇਅਰਮੈਨ ਚਰਨ ਦਾਸ ਗੋਇਲ, ਰਾਜ ਕੁਮਾਰ ਬੀਰ ਕਲ੍ਹਾਂ ਨੇ ਦੱਸਿਆ ਕਿ ਸਮਿਤੀ ਹੁਣ ਤੱਕ 15141ਮਰੀਜ਼ਾਂ ਦੇ ਮੁਫ਼ਤ ਆਪ੍ਰੇਸ਼ਨ ਕਰਵਾ ਚੁੱਕੀ ਹੈ। ਇਸ ਮੌਕੇ ਪ੍ਰਿੰਸੀਪਲ ਰਜਿੰਦਰ ਗੋਇਲ, ਅਰਚਿਤ ਜੈਨ, ਰਾਕੇਸ਼ ਜਿੰਦਲ, ਰਾਕੇਸ਼ ਸ਼ਰਮਾ ਡਾਕਟਰ ਸੋਮ ਨਾਥ, ਪ੍ਰਮੋਦ ਕੁਮਾਰ ਨੀਟੂ, ਮੁਕੇਸ਼ ਗੋਇਲ, ਅਮਰੀਕ ਸਿੰਘ ਅਤੇ ਰਣਜੀਤ ਸਿੰਘ ਤੁੰਗ ਆਦਿ ਮੌਜੂਦ ਸਨ।
ਪਿਛਲੀ ਖ਼ਬਰ ਭਾਜਪਾ ਦੀਆਂ ਨੀਤੀਆਂ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਦਰਸ਼ਨ ਸਿੰਘ ਝੁਨੇਰ ਵਲੋਂ ਉਪਰਾਲੇ ਅਗਲੀ ਖ਼ਬਰ ਵਿਦਿਆਰਥਣਾਂ ਨੇ ਹਸਪਤਾਲ ਦਾ ਕੀਤਾ ਦੌਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।