ਨਸ਼ੀਲੇ ਪਾਊਡਰ ‘ਚਿੱਟੇ’ ਦੇ ਮਾਮਲੇ ’ਚੋਂ ਬਰੀ
ਸੰਗਰੂਰ 24 ਅਕਤੂਬਰ (ਧੀਰਜ ਪਸ਼ੌਰੀਆ)-ਜੱਜ ਸਪੈਸ਼ਲ ਕੋਰਟ ਮੈਡਮ ਸੰਜੀਤਾ ਦੀ ਅਦਾਲਤ ਨੇ ਬਚਾਅ ਪੱਖ ਦੇ ਵਕੀਲ ਤਾਰਨ ਸਿੰਘ ਵੱਲੋਂ ਕੀਤੀ ਗਈ ਪੈਰਵੀ ’ਤੇ ਸੁਣਵਾਈ ਮੁਕੰਮਲ ਹੋਣ ਉੱਤੇ ਨਸ਼ੀਲੇ ਪਦਾਰਥ ਚਿੱਟੇ ਦੇ ਮਾਮਲੇ ਵਿੱਚੋਂ ਇੱਕ ਵਿਅਕਤੀ ਨੂੰ ਬਰੀ ਕਰਨ ਦਾ ਹੁਕਮ ਸੁਣਾਇਆ ਗਿਆ ਹੈ। ਪੁਲਿਸ ਥਾਣਾ ਦਿੜ੍ਹਬਾ ਵਿਖੇ 21 ਜੂਨ 2019 ਨੂੰ ਦਰਜ ਮਾਮਲੇ ਮੁਤਾਬਕ ਪੁਲਿਸ ਪਾਰਟੀ ਨੂੰ ਵਹੀਕਲਾਂ ਅਤੇ ਸ਼ੱਕੀ ਪੁਰਸ਼ਾਂ ਦੀ ਕੀਤੀ ਜਾ ਰਹੀ ਚੈਕਿੰਗ ਦੌਰਾਨ ਗੁਪਤ ਇਤਲਾਹ ਮਿਲ ਕਿ ਇੱਕ ਵਿਅਕਤੀ ਨਸ਼ੀਲਾ ਪਾਊਡਰ ਖ਼ਰੀਦ ਕੇ ਕੋਹਰੀਆਂ ਸਾਈਡ ਤੋਂ ਦਿੜ੍ਹਬਾ ਵੱਲ ਨੂੰ ਆ ਰਿਹਾ ਹੈ।
ਅਜੀਤ ਡੈਸਕ
25-10-2026