ਵਿਆਹੁਤਾ ਨੇ ਜ਼ਹਿਰੀਲੀ ਵਸਤੂ ਨਿਗਲ ਕੇ ਕੀਤੀ ਖੁਦਕੁਸ਼ੀ
ਸੁਨਾਮ ਊਧਮ ਸਿੰਘ ਵਾਲਾ, 23 ਅਕਤੂਬਰ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ)-ਪਿੰਡ ਬੀਰ ਕਲ੍ਹਾਂ ਦੀ ਇਕ ਵਿਆਹੁਤਾ ਵਲੋਂ ਜਹਿਰੀਲੀ ਵਸਤੂ ਨਿੱਗਲ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲੈਣ ਦੀ ਖਬਰ ਹੈ। ਸਥਾਨਕ ਸਿਵਲ ਹਸਪਤਾਲ ਵਿਖੇ ਮ੍ਰਿਤਕਾ ਦੇ ਪੋਸਟਮਾਰਟਮ ਸਮੇ ਜਾਣਕਾਰੀ ਦਿੰਦਿਆਂ ਪੁਲਿਸ ਥਾਣਾ ਚੀਮਾ ਮੰਡੀ ਦੇ ਸਹਾਇਕ ਥਾਣੇਦਾਰ ਸੁਰੇਸ਼ ਕੁਮਾਰ ਨੇ ਦੱਸਿਆ ਕਿ ਕਿਸੇ ਗੱਲ ਨੂੰ ਲੈਕੇ ਅਮਨਦੀਪ ਕੌਰ (29) ਪਤਨੀ ਹਰਪ੍ਰੀਤ ਸਿੰਘ ਪਿੰਡ ਬੀਰ ਕਲ੍ਹਾਂ ਨੇ ਆਪਣੇ ਘਰ ਵਿਚ ਹੀ ਕੋਈ ਜਹਿਰੀਲੀ ਚੀਜ ਨਿਗਲ ਲਈ।
ਅਜੀਤ ਡੈਸਕ
24-10-2026