20-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2026

ਮੋਮਬੱਤੀ ਮਾਰਚ ਕੀਤਾ

ਦਿੜ੍ਹਬਾ ਮੰਡੀ, 19 ਅਕਤੂਬਰ (ਹਰਬੰਸ ਸਿੰਘ ਛਾਜਲੀ)-ਯੂਥ ਕਾਂਗਰਸ ਬਲਾਕ ਦਿੜ੍ਹਬਾ ਵਲੋਂ ਸ਼ਹਿਰ ਵਿੱਚ ਪਰਵਿੰਦਰ ਸਿੰਘ ਝੋਟਾ ਨੂੰ ਸ਼ਰਧਾਂਜਲੀ ਦੇਣ ਲਈ ਮੋਮਬੱਤੀ ਮਾਰਚ ਕੱਢਿਆ ਗਿਆ। ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਮਨਜੀਤ ਭਿੰਡਰ ਨੇ ਕਿਹਾ ਕਿ ਪੰਜਾਬ ਸਰਕਾਰ ਨਸ਼ਿਆਂ ਨੂੰ ਰੋਕਣ ’ਚ ਅਸਫਲ ਰਹੀ ਹੈ।

ਅਜੀਤ ਡੈਸਕ 20-10-2026
ਦਿੜ੍ਹਬਾ ਮੰਡੀ, 19 ਅਕਤੂਬਰ (ਹਰਬੰਸ ਸਿੰਘ ਛਾਜਲੀ)-ਯੂਥ ਕਾਂਗਰਸ ਬਲਾਕ ਦਿੜ੍ਹਬਾ ਵਲੋਂ ਸ਼ਹਿਰ ਵਿੱਚ ਪਰਵਿੰਦਰ ਸਿੰਘ ਝੋਟਾ ਨੂੰ ਸ਼ਰਧਾਂਜਲੀ ਦੇਣ ਲਈ ਮੋਮਬੱਤੀ ਮਾਰਚ ਕੱਢਿਆ ਗਿਆ। ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਮਨਜੀਤ ਭਿੰਡਰ ਨੇ ਕਿਹਾ ਕਿ ਪੰਜਾਬ ਸਰਕਾਰ ਨਸ਼ਿਆਂ ਨੂੰ ਰੋਕਣ ’ਚ ਅਸਫਲ ਰਹੀ ਹੈ। ਜਿਸ ਕਰ ਕੇ ਪੰਜਾਬ ਦੀ ਜਵਾਨੀ ਨਸ਼ਿਆਂ ਦੀ ਦਲਦਲ ’ਚ ਫਸ ਗਈ ਹੈ। ਪਰਵਿੰਦਰ ਸਿੰਘ ਝੋਟਾ ਨਸ਼ਿਆਂ ਖ਼ਿਲਾਫ਼ ਲੜਾਈ ਲੜ ਰਿਹਾ ਸੀ। ਜਿਸ ਕਰ ਕੇ ਨਸ਼ਾ ਤਸਕਰਾਂ ’ਚ ਪਰਵਿੰਦਰ ਝੋਟੇ ਦਾ ਖੌਫ ਸੀ। ਨਸ਼ੇ ਦੇ ਤਸਕਰ ਨੇ ਗੋਲੀਆਂ ਮਾਰ ਕੇ ਪਰਵਿੰਦਰ ਸਿੰਘ ਝੋਟਾ ਦਾ ਕਤਲ ਕਰ ਦਿੱਤਾ। ਕਤਲ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਦੀ ਅਣਗਹਿਲੀ ਕਾਰਨ ਹੋਇਆ ਹੈ। ਉਨ੍ਹਾਂ ਕਿਹਾ ਕਿ ਪਰਵਿੰਦਰ ਸਿੰਘ ਝੋਟਾ ਨੂੰ ਸੱਚੀ ਸ਼ਰਧਾਂਜਲੀ ਉਨ੍ਹਾਂ ਵਲੋਂ ਨਸ਼ਿਆਂ ਖ਼ਿਲਾਫ਼ ਵਿੱਢੇ ਸੰਘਰਸ਼ ਨੂੰ ਜਾਰੀ ਰੱਖਣਾ ਹੋਵੇਗਾ। ਇਸ ਮੌਕੇ ਯੂਥ ਕਾਂਗਰਸ ਦੇ ਆਗੂ ਦਵਿੰਦਰ ਸੇਖੋਂ, ਦਿੜ੍ਹਬਾ ਬਲਾਕ -1 ਪ੍ਰਧਾਨ ਮਨਜੀਤ ਸਿੰਘ ਗੁੱਜਰਾਂ, ਜਾਫ਼ਰ ਖਾਨ ਢੰਡੋਲੀ ਚੇਅਰਮੈਨ ਮਾਈਨੋਰਟੀ ਸੈੱਲ ਸੰਗਰੂਰ, ਬਸੀਰਾ ਬੇਗਮ ਦਿੜ੍ਹਬਾ ਆਦਿ ਵੀ ਮੌਜੂਦ ਸਨ।
ਪਿਛਲੀ ਖ਼ਬਰ ਏਸ਼ੀਅਨ ਚੈਂਪੀਅਨਜ਼ ਟਰਾਫ਼ੀ ਦਾ ਮਾਲੇਰਕੋਟਲਾ ਪੁੱਜਣ ’ਤੇ ਸ਼ਾਨਦਾਰ ਸਵਾਗਤ ਨਨਕਾਣਾ ਸਾਹਿਬ ਸਕੂਲ ਰਾਮਪੁਰ ਛੰਨਾ ਦੇ ਖੇਡ... ਅਗਲੀ ਖ਼ਬਰ ‘ ਆਪ’ ਵਲੋਂ ਲੋਕਾਂ ਨੂੰ ਵਰਗਲਾਉਣ ਦੇ ਮਨਸੂਬੇ ਸਫਲ ਨਹੀਂ ਹੋਏ- ਜਥੇਦਾਰ ਘਨੌਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।