19-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਬੇਰੁਜ਼ਗਾਰ ਅੱਜ ਆਪਣੇ ਢੰਗ ਨਾਲ ਮਨਾਉਣਗੇ ਦੁਸਹਿਰਾ ਸਰਕਾਰ ਸਹਿਕਾਰੀ ਸੁਸਾਇਟੀਆਂ ਨੂੰ ਖ਼ਤਮ ਕਰਨ ਦਾ ਫ਼ੈਸਲਾ ਵਾਪਸ ਲਵੇ-ਮਾਣਕ ਕਣਕਵਾਲ

ਸੰਗਰੂਰ, 17 ਅਕਤੂਬਰ (ਚੌਧਰੀ ਨੰਦ ਲਾਲ ਗਾਂਧੀ)-ਬੇਰੁਜ਼ਗਾਰ ਵਰਗ ਦੀਆਂ ਮੰਗਾਂ ਮੰਨਣ ਤੋਂ ਆਕੀ ਆਮ ਆਦਮੀ ਪਾਰਟੀ ਦੀ ਸਰਕਾਰ ਖ਼ਿਲਾਫ਼ ਬੇਰੁਜ਼ਗਾਰ ਸਾਂਝੇ ਮੋਰਚੇ ਦਾ ਪਾਰਾ ਚੜ੍ਹ ਚੁੱਕਾ ਹੈ। ਉਹ ਇਸ ਵਾਰ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਪੰਜਾਬ ਦੀ ਕੈਬਨਿਟ ਅਤੇ ਦਿੱਲੀ ਟੀਮ ਦੇ ਪੁਤਲੇ ਫ਼ੂਕ ਕੇ ਦਸਹਿਰਾ ਮਨਾਉਣਗੇ।

ਸੁਖਪਾਲ ਸਿੰਘ ਮਾਣਕ ਕਣਕਵਾਲ ਨਾਅਰੇਬਾਜ਼ੀ ਕਰਦੇ ਹੋਏ ਬੇਰੁਜ਼ਗਾਰ ਅਧਿਆਪਕ। ਤਸਵੀਰ- ਮੁਕੇਸ਼ ਕੁਮਾਰ 18-10-2026
ਸੰਗਰੂਰ, 17 ਅਕਤੂਬਰ (ਚੌਧਰੀ ਨੰਦ ਲਾਲ ਗਾਂਧੀ)-ਬੇਰੁਜ਼ਗਾਰ ਵਰਗ ਦੀਆਂ ਮੰਗਾਂ ਮੰਨਣ ਤੋਂ ਆਕੀ ਆਮ ਆਦਮੀ ਪਾਰਟੀ ਦੀ ਸਰਕਾਰ ਖ਼ਿਲਾਫ਼ ਬੇਰੁਜ਼ਗਾਰ ਸਾਂਝੇ ਮੋਰਚੇ ਦਾ ਪਾਰਾ ਚੜ੍ਹ ਚੁੱਕਾ ਹੈ। ਉਹ ਇਸ ਵਾਰ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਪੰਜਾਬ ਦੀ ਕੈਬਨਿਟ ਅਤੇ ਦਿੱਲੀ ਟੀਮ ਦੇ ਪੁਤਲੇ ਫ਼ੂਕ ਕੇ ਦਸਹਿਰਾ ਮਨਾਉਣਗੇ। ਸਥਾਨਕ ਡਿਪਟੀ ਕਮਿਸ਼ਨਰ ਦਫ਼ਤਰ ਗੇਟ ਅੱਗੇ ਪਿਛਲੇ ਕਰੀਬ ਦਸ ਮਹੀਨੇ ਤੋਂ ਪੱਕਾ ਮੋਰਚਾ ਲਗਾ ਕੇ ਬੈਠੇ ਬੇਰੁਜ਼ਗਾਰ ਸਾਂਝੇ ਮੋਰਚੇ ਦੇ ਕਨਵੀਨਰ ਸੁਖਵਿੰਦਰ ਸਿੰਘ ਢਿੱਲਵਾਂ, ਰਮਨ ਕੁਮਾਰ ਮਲੋਟ, ਅਮਨ ਸ਼ੇਖ਼ਾ, ਹਰਜਿੰਦਰ ਆਦਿ ਨੇ ਦੱਸਿਆ ਕਿ ਭਰਤੀ ਕੈਲੰਡਰ ਲਾਗੂ ਕਰਨ ਦਾ ਵਾਅਦਾ ਕਰਨ ਵਾਲੀ ਸਰਕਾਰ ਨੇ ਸਾਢੇ ਚਾਰ ਸਾਲਾਂ ਵਿੱਚ ਮਾਸਟਰ ਕੇਡਰ ਦੀ ਇਕ ਵੀ ਅਸਾਮੀ ਜਾਰੀ ਨਹੀਂ ਕੀਤੀ। ਉਲਟਾ ਇਸ਼ਤਿਹਾਰਬਾਜ਼ੀ ਰਾਹੀ ਸਿੱਖਿਆ ਕ੍ਰਾਂਤੀ ਦਾ ਰਾਗ ਅਲਾਪਿਆ ਜਾ ਰਿਹਾ ਹੈ। ਇਸ ਲਈ ਬੇਰੁਜ਼ਗਾਰ ਸਾਂਝੇ ਮੋਰਚੇ ਵੱਲੋਂ ਦਸਹਿਰਾ ਤੋਂ ਦੋ ਦਿਨ ਪਹਿਲਾਂ 18 ਅਕਤੂਬਰ ਨੂੰ ਮੁੱਖ ਮੰਤਰੀ ਸਮੇਤ ਪੰਜਾਬ ਕੈਬਨਿਟ ਦੇ ਪੁਤਲੇ ਫ਼ੂਕ ਕੇ ਦਸਹਿਰਾ ਮਨਾਇਆ ਜਾਵੇਗਾ। ਇਸ ਲਈ ਬੇਰੁਜ਼ਗਾਰ ਸਥਾਨਕ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਪੱਕੇ ਮੋਰਚੇ ‘ ਤੇ ਇਕੱਠੇ ਹੋਣ ਉਪਰੰਤ ਰੋਸ ਮਾਰਚ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਦੀ ਸਥਾਨਕ ਕੋਠੀ ਅੱਗੇ ਜਾ ਕੇ ਪੁਤਲੇ ਫੂਕਣਗੇ। ਇਸ ਮੌਕੇ ਕਰੋਨਾ ਵਲੰਟੀਅਰ ਯੂਨੀਅਨ ਤੋ ਗੁਰਪਿਆਰ ਸਿੰਘ, ਲਾਇਬ੍ਰੇਰੀਅਨ ਫ਼ਰੰਟ ਤੋ ਰਾਜ ਸਿੰਘ ਭ ਦੌੜ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਪੁਲਿਸ ਤੇ ਸਿਵਲ ਪ੍ਰਸ਼ਾਸਨ ਦੀ ਨਸ਼ੇ ਖਿਲਾਫ਼ ਸਾਂਝੀ ਮੁਹਿੰਮ ਤੇਜ਼ ਅਗਲੀ ਖ਼ਬਰ ਡਿਪਟੀ ਕਮਿਸ਼ਨਰ ਅਤੇ ਜ਼ਿਲ੍ਹਾ ਪੁਲਿਸ ਮੁਖੀ ਵਲੋਂ ਜ਼ਿਲ੍ਹੇ ਭਰ ’ਚ ਨਸ਼ਾ ਪ੍ਰਭਾਵਿਤ ਖੇਤਰਾਂ ਦਾ ਦੌਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।