ਬਾਬਾ ਗੰਡਾ ਸਿੰਘ ਸਕੂਲ ’ਚ ਸੀ.ਬੀ.ਐੱਸ.ਈ. ਦਾ ਸਮਰੱਥਾ ਵਿਕਾਸ ਪ੍ਰੋਗਰਾਮ ਕਰਵਾਇਆ
ਅਮਰਗੜ੍ਹ, 11 ਅਕਤੂਬਰ ਪਵਿੱਤਰ ਸਿੰਘ, ਜਤਿੰਦਰ ਮੰਨਵੀ)-ਬਾਬਾ ਗੰਡਾ ਸਿੰਘ ਸਕੂਲ, ਅਮਰਗੜ੍ਹ ‘ਚ ਪ੍ਰਿੰਸੀਪਲ ਡਾ. ਸੋਮ ਪ੍ਰਕਾਸ਼ ਦੀ ਯੋਗ ਅਗਵਾਈ ਹੇਠ ‘ਲਰਨਿੰਗ ਆਉਟਕਮਜ਼ ਅਤੇ ਪੈਡਾਗੌਜੀ’ (ਸਿੱਖਣ ਦੇ ਨਤੀਜੇ ਅਤੇ ਅਧਿਆਪਨ ਸ਼ਾਸਤਰ)-ਵਿਸ਼ੇ ’ਤੇ ਇੱਕ ਰੋਜ਼ਾ ਸਮਰੱਥਾ ਵਿਕਾਸ ਪ੍ਰੋਗਰਾਮ ਕਰਵਾਇਆ ਗਿਆ।
ਪ
ਪ੍ਰੋਗਰਾਮ ਦੀ ਸਮਾਪਤੀ ਮੌਕੇ ਨਿਯੁਕਤੀ ਸਰੋਤਾਂ ਅਤੇ ਪਤਵੰਤਿਆਂ ਦਾ ਧੰਨਵਾਦ ਕਰਦੇ ਹੋਏ ਬਾਬਾ ਗੰਡਾ ਸਿੰਘ ਸਕੂਲ ਦੇ ਪ੍ਰਿੰਸੀਪਲ।
12-10-2026
ਅਮਰਗੜ੍ਹ, 11 ਅਕਤੂਬਰ ਪਵਿੱਤਰ ਸਿੰਘ, ਜਤਿੰਦਰ ਮੰਨਵੀ)-ਬਾਬਾ ਗੰਡਾ ਸਿੰਘ ਸਕੂਲ, ਅਮਰਗੜ੍ਹ ‘ਚ ਪ੍ਰਿੰਸੀਪਲ ਡਾ. ਸੋਮ ਪ੍ਰਕਾਸ਼ ਦੀ ਯੋਗ ਅਗਵਾਈ ਹੇਠ ‘ਲਰਨਿੰਗ ਆਉਟਕਮਜ਼ ਅਤੇ ਪੈਡਾਗੌਜੀ’ (ਸਿੱਖਣ ਦੇ ਨਤੀਜੇ ਅਤੇ ਅਧਿਆਪਨ ਸ਼ਾਸਤਰ)-ਵਿਸ਼ੇ ’ਤੇ ਇੱਕ ਰੋਜ਼ਾ ਸਮਰੱਥਾ ਵਿਕਾਸ ਪ੍ਰੋਗਰਾਮ ਕਰਵਾਇਆ ਗਿਆ। ਅੱਠ ਘੰਟੇ ਨਿਰਵਿਘਨ ਚੱਲੇ ਇਸ ਸਿਖਲਾਈ ਪ੍ਰੋਗਰਾਮ ਦਾ ਮੁੱਖ ਉਦੇਸ਼ ਅਧਿਆਪਕਾਂ ਨੂੰ ਸਿੱਖਣ ਦੇ ਨਤੀਜਿਆਂ ਬਾਰੇ ਡੂੰਘੀ ਸਮਝ ਪ੍ਰਦਾਨ ਕਰਨਾ, ਅਧਿਆਪਨ ਵਿਧੀਆਂ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣਾ ਅਤੇ ਕਲਾਸ ਰੂਮ ਵਿੱਚ ਆਧੁਨਿਕ ਤੇ ਵਿਦਿਆਰਥੀ-ਕੇਂਦਰਿਤ ਸਿੱਖਣ ਦੀਆਂ ਰਣਨੀਤੀਆਂ ਨੂੰ ਉਤਸ਼ਾਹਿਤ ਕਰਨਾ ਸੀ। ਇਸ ਪ੍ਰੋਗਰਾਮ ਵਿੱਚ ਸੀ.ਬੀ.ਐੱਸ.ਈ. ਵੱਲੋਂ ਨਿਯੁਕਤ ਸਰੋਤ ਪਰਮਜੀਤ ਕੌਰ ਅਤੇ ਮੰਜਰੀ ਤੇਜਪਾਲ ਨੇ ਅਧਿਆਪਕਾਂ ਦਾ ਮਾਰਗ ਦਰਸ਼ਨ ਕਰਦਿਆਂ ਵਿਦਿਆਰਥੀਆਂ ਨਾਲ ਚੰਗਾ ਤਾਲਮੇਲ ਅਤੇ ਚੰਗੇ ਨਤੀਜੇ ਲੈਣ ਦੇ ਗੁਰ ਦੱਸੇ । ਉਨ੍ਹਾਂ ਨੇ ਪ੍ਰਭਾਵਸ਼ਾਲੀ ਅਧਿਆਪਨ ਵਿਧੀਆਂ, ਸਿੱਖਣ ਦੇ ਨਤੀਜਿਆਂ ਅਨੁਸਾਰ ਪਾਠ ਯੋਜਨਾਵਾਂ ਤਿਆਰ ਕਰਨ ਅਤੇ ਵਿਦਿਆਰਥੀਆਂ ਦੀ ਅਕਾਦਮਿਕ ਪ੍ਰਗਤੀ ਨੂੰ ਬਿਹਤਰ ਬਣਾਉਣ ਦੇ ਵਿਹਾਰਕ ਤਰੀਕਿਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਪ੍ਰੋਗਰਾਮ ਦੀ ਸਮਾਪਤੀ ’ਤੇ ਪ੍ਰਿੰਸੀਪਲ ਡਾ. ਸੋਮ ਪ੍ਰਕਾਸ਼ ਨੇ ਸੀ.ਬੀ.ਐੱਸ.ਈ. ਸੈਂਟਰ ਆਫ਼ ਐਕਸੀਲੈਂਸ ਲੁਧਿਆਣਾ ਦਾ ਧੰਨਵਾਦ ਕੀਤਾ ਕਿ ਉਨ੍ਹਾਂ ਨੇ ਸਕੂਲ ਨੂੰ ਇਸ ਮਹੱਤਵਪੂਰਨ ਸਿਖਲਾਈ ਪ੍ਰੋਗਰਾਮ ਦੀ ਮੇਜ਼ਬਾਨੀ ਕਰਨ ਦਾ ਮੌਕਾ ਪ੍ਰਦਾਨ ਕੀਤਾ।