ਯੂਨੀਵਰਸਿਟੀ ਕਾਲਜ ਮੂਨਕ ਦੇ ਖਿਡਾਰੀਆਂ ਨੇ ਖੇਡਾਂ ਵਿੱਚ ਕੀਤਾ ਸ਼ਾਨਦਾਰ ਪ੍ਰਦਰਸ਼ਨ
ਮੂਨਕ, 7 ਅਕਤੂਬਰ (ਵਰਿੰਦਰ ਭਾਰਦਵਾਜ, ਕੇਵਲ ਸਿੰਗਲਾ, ਪ੍ਰਵੀਨ ਮਦਾਨ)-ਪੰਜਾਬ ਸਰਕਾਰ ਦੁਆਰਾ ਕਰਵਾਈਆਂ ਜਾ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ ਸੀਜਨ-4 ਵਿੱਚ ਯੂਨੀਵਰਸਿਟੀ ਕਾਲਜ ਮੂਨਕ ਦੇ ਖਿਡਾਰੀਆਂ ਨੇ ਵੱਖ-ਵੱਖ ਖੇਡਾਂ ਵਿੱਚ ਭਾਗ ਲਿਆ ਅਤੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਸਰੀਰਕ ਸਿੱਖਿਆ ਅਤੇ ਸਪੋਰਟਸ ਵਿਭਾਗ ਦੇ ਮੁਖੀ ਪ੍ਰੋਫੈਸਰ ਗੁਰਜੰਟ ਸਿੰਘ ਨੇ ਖੁਸ਼ੀ ਜਾਹਰ ਕਰਦਿਆਂ ਦੱਸਿਆ ਕਿ ਖੋ ਖੋ, ਜੂਡੋ ਅਤੇ ਕੁਸ਼ਤੀ ਵਿੱਚ ਕਾਲਜ ਦੇ ਵਿਦਿਆਰਥੀਆਂ ਨੇ ਪੁਜੀਸ਼ਨਾਂ ਹਾਸਿਲ ਕੀਤੀਆਂ ਹਨ ਜਿਨਾਂ ਵਿੱਚੋਂ ਨੈਂਸੀ ਬੀਏ ਭਾਗ ਪਹਿਲਾ ਦੇ ਵਿਦਿਆਰਥੀ ਨੇ 50 ਕਿਲੋ ਭਾਰ ਵਰਗ ਅੰਡਰ 21 ਗਰੁੱਪ ਵਿੱਚ ਗੋਲਡ ਮੈਡਲ ਪ੍ਰਾਪਤ ਕੀਤਾ, ਖੁਸ਼ਪ੍ਰੀਤ ਕੌਰ ਬੀਏ ਭਾਗ ਪਹਿਲਾ ਨੇ ਕੁਸ਼ਤੀ ਮੁਕਾਬਲੇ 65 ਕਿਲੋ ਭਾਰ ਉਮਰ 21 ਵਰਗ ਵਿੱਚ ਵੀ ਖੇਡਾ ਵਤਨ ਦੀਆਂ ਜਿਲਾ ਪੱਧਰੀ ਮੁਕਾਬਲਿਆਂ ਵਿੱਚ ਗੋਲਡ ਮੈਡਲ ਪ੍ਰਾਪਤ ਕੀਤਾ।
ਪ
ਪੰਜਾਬ ਸਰਕਾਰ ਦੁਆਰਾ ਕਰਵਾਈਆਂ ਜਾ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ ਸੀਜਨ-4 ਵਿਚ ਯੂਨੀਵਰਸਿਟੀ ਕਾਲਜ ਮੂਨਕ ਦੇ ਖਿਡਾਰੀਆਂ ਨੇ ਵੱਖ-ਵੱਖ ਖੇਡਾਂ ਵਿਚ ਮੈਡਲ ਜਿੱਤਣ ਤੋ ਬਾਅਦ ਕਾਲਜ ਸਟਾਫ ਨਾਲ ਸਾਂਝੀ ਤਸਵੀਰ। ਤਸਵੀਰ-ਪ੍ਰਵੀਨ ਮਦਾਨ
08-10-2026
ਮੂਨਕ, 7 ਅਕਤੂਬਰ (ਵਰਿੰਦਰ ਭਾਰਦਵਾਜ, ਕੇਵਲ ਸਿੰਗਲਾ, ਪ੍ਰਵੀਨ ਮਦਾਨ)-ਪੰਜਾਬ ਸਰਕਾਰ ਦੁਆਰਾ ਕਰਵਾਈਆਂ ਜਾ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ ਸੀਜਨ-4 ਵਿੱਚ ਯੂਨੀਵਰਸਿਟੀ ਕਾਲਜ ਮੂਨਕ ਦੇ ਖਿਡਾਰੀਆਂ ਨੇ ਵੱਖ-ਵੱਖ ਖੇਡਾਂ ਵਿੱਚ ਭਾਗ ਲਿਆ ਅਤੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਸਰੀਰਕ ਸਿੱਖਿਆ ਅਤੇ ਸਪੋਰਟਸ ਵਿਭਾਗ ਦੇ ਮੁਖੀ ਪ੍ਰੋਫੈਸਰ ਗੁਰਜੰਟ ਸਿੰਘ ਨੇ ਖੁਸ਼ੀ ਜਾਹਰ ਕਰਦਿਆਂ ਦੱਸਿਆ ਕਿ ਖੋ ਖੋ, ਜੂਡੋ ਅਤੇ ਕੁਸ਼ਤੀ ਵਿੱਚ ਕਾਲਜ ਦੇ ਵਿਦਿਆਰਥੀਆਂ ਨੇ ਪੁਜੀਸ਼ਨਾਂ ਹਾਸਿਲ ਕੀਤੀਆਂ ਹਨ ਜਿਨਾਂ ਵਿੱਚੋਂ ਨੈਂਸੀ ਬੀਏ ਭਾਗ ਪਹਿਲਾ ਦੇ ਵਿਦਿਆਰਥੀ ਨੇ 50 ਕਿਲੋ ਭਾਰ ਵਰਗ ਅੰਡਰ 21 ਗਰੁੱਪ ਵਿੱਚ ਗੋਲਡ ਮੈਡਲ ਪ੍ਰਾਪਤ ਕੀਤਾ, ਖੁਸ਼ਪ੍ਰੀਤ ਕੌਰ ਬੀਏ ਭਾਗ ਪਹਿਲਾ ਨੇ ਕੁਸ਼ਤੀ ਮੁਕਾਬਲੇ 65 ਕਿਲੋ ਭਾਰ ਉਮਰ 21 ਵਰਗ ਵਿੱਚ ਵੀ ਖੇਡਾ ਵਤਨ ਦੀਆਂ ਜਿਲਾ ਪੱਧਰੀ ਮੁਕਾਬਲਿਆਂ ਵਿੱਚ ਗੋਲਡ ਮੈਡਲ ਪ੍ਰਾਪਤ ਕੀਤਾ। ਮਨਪ੍ਰੀਤ ਕੌਰ ਅਤੇ ਹੁਸਨਪ੍ਰੀਤ ਕੌਰ ਬੀਏ ਭਾਗ ਤੀਜਾ ਦੇ ਵਿਦਿਆਰਥੀਆਂ ਨੇ ਖੋਖੋ ਮੁਕਾਬਲਿਆਂ ਵਿੱਚ ਭਾਗ ਲਿਆ ਅਤੇ ਗੋਲਡ ਮੈਡਲ ਪ੍ਰਾਪਤ ਕੀਤਾ , ਇੰਡੀਅਨ ਰੋਂਡ ਆਰਚਰੀ ਵਿੱਚ ਗਗਨ ਕੌਰ ਬੀਏ ਭਾਗ ਤੀਜਾ ਨੇ ਗੋਲਡ ਮੈਡਲ ਪ੍ਰਾਪਤ ਕੀਤਾ। ਇਸ ਪ੍ਰਾਪਤੀ ‘ਤੇ ਪ੍ਰਿੰਸੀਪਲ ਡਾ. ਮਨਮੀਤ ਕੌਰ ਨੇ ਖਿਡਾਰੀਆਂ ਦੀ ਇਸ ਸ਼ਾਨਦਾਰ ਪ੍ਰਾਪਤੀ ਖ਼ੁਸ਼ੀ ਜਾਹਰ ਕੀਤੀ।ਇਹ ਵੀ ਕਿਹਾ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਖੇਡਾਂ ਨਾਲ ਜੋੜਿਆ ਜਾਵੇ ਕਿਉਂਕਿ ਸਮਾਜ ਵਿੱਚ ਫੈਲ ਰਹੀਆਂ ਸਮਾਜਿਕ ਬੁਰਾਈਆਂ ਜਿਵੇਂ ਜਾਤ-ਪਾਤ, ਨਸਲ, ਵਰਗ, ਉੱਚਾ ਨੀਵਾਂ, ਅਮੀਰ-ਗਰੀਬ, ਧਰਮ ਆਦਿ ਨੂੰ ਦੂਰ ਕਰਦੀਆਂ ਹਨ ਅਤੇ ਇਹਨਾਂ ਤੋਂ ਉੱਪਰ ਉੱਠ ਕੇ ਖੇਡਿਆ ਜਾਂਦਾ ਹੈ । ਖੇਡਾ ਚੰਗੇ ਨਾਗਰਿਕ ਬਣਾਉਣ ਵਿੱਚ ਵਿਅਕਤੀ ਦਾ ਸਹਿਯੋਗ ਕਰਦੀਆਂ ਹਨ। ਇਸ ਲਈ ਪੜ੍ਹਾਈ ਦੇ ਨਾਲ ਨਾਲ ਖੇਡਾਂ ਖੇਡਣਾ ਬਹੁਤ ਜਰੂਰੀ ਹੈ। ਖੇਡਾ ਵਿੱਚ ਭਾਗ ਲੈਣ ਨਾਲ ਵਿਦਿਆਰਥੀਆਂ ਦਾ ਸਰਬਪੱਖੀ ਵਿਕਾਸ ਹੁੰਦਾ ਹੈ ਅਤੇ ਅੱਜ ਦੇ ਸਮੇਂ ਲੱਗ ਰਹੀਆਂ ਭਿਆਨਕ ਬਿਮਾਰੀਆਂ ਤੋਂ ਬਚਦਾ ਹੈ। ਖਿਡਾਰੀਆਂ ਦੀ ਆਮਦ ਤੇ ਪ੍ਰੋਫੈਸਰਾਂ ਦੁਆਰਾ ਖਿਡਾਰੀਆਂ ਨੂੰ ਤਮਗੇ ਪਹਿਨਾ ਕੇ ਸਨਮਾਨ ਕੀਤਾ ਗਿਆ। ਇਸ ਮੌਕੇ ਤੇ ਡਾ. ਰਜਿੰਦਰ ਸਿੰਘ, ਡਾ ਗੁਰਪ੍ਰੀਤ ਸਿੰਘ ਹਰੀਕਾ , ਡਾ ਰਣਜੀਤ ਸਿੰਘ, ਪ੍ਰੋਫੈਸਰ ਜਰਨੈਲ ਸਿੰਘ, ਪ੍ਰੋਫੈਸਰ ਗੁਰਸੇਵਕ ਸਿੰਘ ਕੰਪਿਊਟਰ, ਡਾ ਰਾਜੀਵਿੰਦਰ ਡਾ ਗੁਰਸੇਵਕ ਸਿੰਘ, ਪ੍ਰੋਫੈਸਰ ਗੁਰਧਿਆਨ ਸਿੰਘ, ਪ੍ਰੋਫੈਸਰ ਵਕੀਲ ਸਿੰਘ ਆਦਿ ਹਾਜ਼ਰ ਸਨ।