ਸਿੰਗਲਾ ਦੀ ਚੋਣ ਮੁਹਿੰਮ ਸੰਗਰੂਰ ਸ਼ਹਿਰ ਦੀ ਗੁਰੂ ਨਾਨਕ ਕਾਲੋਨੀ ਤੋਂ ਆਰੰਭ ਕਰਾਂਗੇ-ਬੀਬੀ ਸੈਣੀ
ਸੰਗਰੂਰ, 7 ਅਕਤੂਬਰ (ਅਮਨਦੀਪ ਸਿੰਘ ਬਿੱਟਾ) – ਪੰਜਾਬ ਪ੍ਰਦੇਸ਼ ਮਹਿਲਾ ਕਾਂਗਰਸ ਦੀ ਸਕੱਤਰ ਅਤੇ ਕੌਸਲਰ ਬੀਬੀ ਬਲਵੀਰ ਕੌਰ ਸੈਣੀ ਨੇ ਕਿਹਾ ਕਿ ਸੰਗਰੂਰ ਪਾਰਟੀ ਦੇ ਸੰਭਾਵਿਤ ਉਮੀਦਵਾਰ ਵਿਜੈਇੰਦਰ ਸਿੰਗਲਾ ਨੇ ਸੰਗਰੂਰ ਸ਼ਹਿਰ ਤੋਂ ਆਪਣੀ ਚੋਣ ਮੁਹਿੰਮ ਦਾ ਚੋਣ ਬਿਗੁਲ ਜਲਦ ਵਜਾ ਦੇਣਾ ਹੈ। ਉਨ੍ਹਾਂ ਕਿਹਾ ਕਿ ਚੋਣ ਮੁਹਿੰਮ ਨੂੰ ਲੈ ਕੇ ਕਾਂਗਰਸ ਵਰਕਰਾਂ ਦੇ ਨਾਲ-ਨਾਲ ਆਮ ਲੋਕਾਂ ਵਿੱਚ ਉਤਸ਼ਾਹ ਦਾ ਮਾਹੌਲ ਹੈ ਅਤੇ ਉਨ੍ਹਾਂ ਦੀ ਇਹ ਕੋਸ਼ਿਸ ਹੈ ਕਿ ਚੋਣ ਮੁਹਿੰਮ ਦਾ ਸੰਗਰੂਰ ਸ਼ਹਿਰ ਵਿੱਚ ਰਸਮੀ ਐਲਾਨ ਉਨ੍ਹਾਂ ਦੇ ਵਾਰਡ ਗੁਰੂ ਨਾਨਕ ਕਾਲੋਨੀ ਤੋਂ ਕੀਤਾ ਜਾਵੇ।
ਵੀਰਵਾਰ, 8 ਅਕਤੂਬਰ, 2026
08-10-2026