07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2026

ਮੰਗਵਾਲ ਦੇ ਡਾ. ਪਰਮਿੰਦਰ ਚੋਪੜਾ ਨੇ ਅਸਿਸਟੈਂਟ ਡਾਇਰੈਕਟਰ ਵਜੋਂ ਸੰਭਾਲਿਆ ਅਹੁਦਾ

ਸੰਗਰੂਰ, 6 ਅਕਤੂਬਰ (ਧੀਰਜ ਪਸ਼ੌਰੀਆ)-ਪਿੰਡ ਮੰਗਵਾਲ ਦੇ ਡਾ. ਪਰਮਿੰਦਰ ਚੋਪੜਾ ਨੇ ਪਦ ਉੱਨਤ ਹੋ ਕੇ ਅਸਿਸਟੈਂਟ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਵਜੋਂ ਸੰਗਰੂਰ ਵਿਖੇ ਕਾਰਜਭਾਰ ਸੰਭਾਲ ਲਿਆ ਹੈ।

ਅਜੀਤ ਡੈਸਕ 07-10-2026
ਸੰਗਰੂਰ, 6 ਅਕਤੂਬਰ (ਧੀਰਜ ਪਸ਼ੌਰੀਆ)-ਪਿੰਡ ਮੰਗਵਾਲ ਦੇ ਡਾ. ਪਰਮਿੰਦਰ ਚੋਪੜਾ ਨੇ ਪਦ ਉੱਨਤ ਹੋ ਕੇ ਅਸਿਸਟੈਂਟ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਵਜੋਂ ਸੰਗਰੂਰ ਵਿਖੇ ਕਾਰਜਭਾਰ ਸੰਭਾਲ ਲਿਆ ਹੈ। ਉਹ ਇਸ ਤੋਂ ਪਹਿਲਾਂ ਪਿੰਡ ਬਾਲੀਆਂ ਵਿਖੇ ਵੈਟਰਨਰੀ ਡਾਕਟਰ ਵਜੋਂ ਸੇਵਾਵਾਂ ਨਿਭਾ ਰਹੇ ਸਨ। ਡਾ. ਪਰਮਿੰਦਰ ਚੋਪੜਾ ਨੇ ਆਪਣਾ ਕਾਰਜਭਾਰ ਸੰਭਾਲਣ ਤੋਂ ਬਾਅਦ ਕਿਹਾ ਕਿ ਉਹ ਇਸ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣਗੇ। ਪਿੰਡ ਮੰਗਵਾਲ ਦੇ ਜੰਮਪਲ ਡਾ. ਪਰਮਿੰਦਰ ਚੋਪੜਾ ਨੇ ਸਾਲ 2011 ਵਿੱਚ ਇਸ ਵਿਭਾਗ ਵਿੱਚ ਆਪਣੀਆਂ ਸੇਵਾਵਾਂ ਸ਼ੁਰੂ ਕੀਤੀਆਂ ਸਨ। ਪਦ ਉੱਨਤ ਹੋਣ ਤੇ ਕਾਰਜਭਾਰ ਸੰਭਾਲਣ ਮੌਕੇ ਉਨ੍ਹਾਂ ਦੇ ਪਤਨੀ ਜਸਪ੍ਰੀਤ ਕੌਰ ਐਸਐਸ ਟੀਚਰ ਅਤੇ ਬੇਟਾ ਜਸ਼ਨਪਾਲ ਸਿੰਘ ਚੋਪੜਾ ਵੀ ਮੌਜੂਦ ਸਨ। ਉਨ੍ਹਾਂ ਨੂੰ ਸ਼ੁੱਭਕਾਮਨਾਵਾਂ ਦੇਣ ਵਾਲਿਆਂ ਵਿੱਚ ਡਾ. ਸੁਖਵਿੰਦਰ ਸਿੰਘ ਸੇਵਾ ਮੁਕਤ ਡਿਪਟੀ ਡਾਇਰੈਕਟਰ, ਡਾ. ਲਖਵੀਰ ਸਿੰਘ ਸੇਵਾ ਮੁਕਤ ਡਿਪਟੀ ਡਾਇਰੈਕਟਰ, ਡਾ. ਪਰਮਿੰਦਰਜੀਤ ਸਿੰਘ ਸੰਗਰੂਰ, ਡਾ. ਵਿਕਰਮ ਕਪੂਰ ਮਲੇਰਕੋਟਲਾ, ਡਾ. ਜਗਵਿੰਦਰ ਕੌਰ ਸੁਨਾਮ, ਡਾ. ਜਸਕਰਨ ਸਿੰਘ ਧੂਰੀ, ਡਾ. ਸਵਿੰਦਰ ਪਾਲ ਦਿੜ੍ਹਬਾ, ਡਾ. ਵਿਸ਼ਾਲਦੀਪ ਲਹਿਰਾ, ਡਾ. ਸਿਮਰਜੋਤ ਮੀਮਸਾ, ਕਮਲ ਅਤੇ ਹੋਰ ਸ਼ਾਮਿਲ ਸਨ ।
ਪਿਛਲੀ ਖ਼ਬਰ ਨਮਾਦਾਂ ਮੇਲੇ ਵਿਖੇ 21ਵੇਂ ਮੈਡੀਕਲ ਕੈਂਪ ਦੌਰਾਨ 7,450 ਤੋਂ ਵੱਧ ਲੋਕਾਂ ਨੇ ਲਿਆ ਸਿਹਤ ਸੇਵਾਵਾਂ ਦਾ ਲਾਭ ਅਗਲੀ ਖ਼ਬਰ ਮੰਗਾਂ ਨੂੰ ਲੈ ਕੇ ਪੈਨਸ਼ਨਰ 10 ਨੂੰ ਕਰਨਗੇ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।