06-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

‘ ਆਪ’ ਸਰਕਾਰ ਪੰਜਾਬ ਅੰਦਰ ਕਾਨੂੰਨ-ਵਿਵਸਥਾ ਦੀ ਸਥਿਤੀ ਨੂੰ ਸੰਭਾਲਣ ’ਚ ਫੇਲ-ਅਮਿਤ, ਅਰੁਣ, ਰਾਜਨ, ਸਚਿਨ

ਅਹਿਮਦਗੜ੍ਹ, 5 ਅਕਤੂਬਰ (ਸੁਖਜੀਤ ਸਿੰਘ ਖੇੜਾ) - ਪੰਜਾਬ ਅੰਦਰ ਅਮਨ, ਕਾਨੂੰਨ ਅਤੇ ਵਿਵਸਥਾ ਦੀ ਸਥਿਤੀ ਨੂੰ ਸੰਭਾਲਣ ਚ ‘ਆਪ’ ਸਰਕਾਰ ਫੇਲ ਸਾਬਤ ਹੋ ਰਹੀ ਹੈ ਜਿਸ ਕਾਰਨ ਕਤਲ, ਲੁੱਟ-ਖੋਹ ਅਤੇ ਹੋਰ ਅਪਰਾਧਿਕ ਘਟਨਾਵਾਂ ਆਮ ਹੋਣ ਕਾਰਨ ਲੋਕਾਂ ਵਿੱਚ ਡਰ ਅਤੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਭਾਜਪਾ ਦੇ ਮੰਡਲ ਪ੍ਰਧਾਨ ਐਡਵੋਕੇਟ ਅਮਿਤ ਕਰੀਰ, ਸਮਾਜ ਸੇਵੀ ਅਤੇ ਬੀਜੇਪੀ ਮੰਡਲ ਅਹਿਮਦਗੜ੍ਹ ਦੇ ਜਨਰਲ ਸਕੱਤਰ ਡਾ.

ਅਜੀਤ ਡੈਸਕ 06-10-2026
ਅਹਿਮਦਗੜ੍ਹ, 5 ਅਕਤੂਬਰ (ਸੁਖਜੀਤ ਸਿੰਘ ਖੇੜਾ) - ਪੰਜਾਬ ਅੰਦਰ ਅਮਨ, ਕਾਨੂੰਨ ਅਤੇ ਵਿਵਸਥਾ ਦੀ ਸਥਿਤੀ ਨੂੰ ਸੰਭਾਲਣ ਚ ‘ਆਪ’ ਸਰਕਾਰ ਫੇਲ ਸਾਬਤ ਹੋ ਰਹੀ ਹੈ ਜਿਸ ਕਾਰਨ ਕਤਲ, ਲੁੱਟ-ਖੋਹ ਅਤੇ ਹੋਰ ਅਪਰਾਧਿਕ ਘਟਨਾਵਾਂ ਆਮ ਹੋਣ ਕਾਰਨ ਲੋਕਾਂ ਵਿੱਚ ਡਰ ਅਤੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਭਾਜਪਾ ਦੇ ਮੰਡਲ ਪ੍ਰਧਾਨ ਐਡਵੋਕੇਟ ਅਮਿਤ ਕਰੀਰ, ਸਮਾਜ ਸੇਵੀ ਅਤੇ ਬੀਜੇਪੀ ਮੰਡਲ ਅਹਿਮਦਗੜ੍ਹ ਦੇ ਜਨਰਲ ਸਕੱਤਰ ਡਾ. ਅਰੁਣ ਵਰਮਾ, ਸਾਬਕਾ ਮੰਡਲ ਪ੍ਰਧਾਨ ਰਾਜਨ ਘਈ ਅਤੇ ਜਿਲਾ ਯੂਥ ਆਗੂ ਸਚਿਨ ਮੁਲਤਾਨੀ, ਸੀਨੀਅਰ ਆਗੂ ਸੀਤਾ ਗੋਗਨਾ ਨੇ ਪੰਜਾਬ ਅੰਦਰ ਹੋ ਰਹੀ ਨਿਤ ਦਿਨ ਕਤਲੋਗਾਰਤ ਤੇ ਪੱਤਰਕਾਰਾਂ ਨਾਲ ਗੱਲਬਾਤ ਸਾਂਝੀ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਲੋਕ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੇ ਅਤੇ ਅਪਰਾਧਿਕ ਘਟਨਾਵਾਂ ਵਿੱਚ ਵਾਧਾ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਕਾਨੂੰਨ-ਵਿਵਸਥਾ ਨੂੰ ਲੈ ਕੇ ਕੀਤੇ ਜਾ ਰਹੇ ਦਾਅਵਿਆਂ ਦੇ ਬਾਵਜੂਦ ਜ਼ਮੀਨੀ ਹਕੀਕਤ ਕੁਝ ਹੋਰ ਹੀ ਨਜ਼ਰ ਆ ਰਹੀ ਹੈ।
ਪਿਛਲੀ ਖ਼ਬਰ 70ਵੀਆਂ ਰਾਜ ਪੱਧਰੀ ਰਗਬੀ ਅੰਡਰ-19 ਲੜਕੀਆਂ ਦੇ ਮੁਕਾਬਲੇ ’ਚ ਜ਼ਿਲ੍ਹਾ ਸੰਗਰੂਰ ਨੇ ਮਾਰੀ ਬਾਜ਼ੀ ਅਗਲੀ ਖ਼ਬਰ ਵਿਧਾਇਕਾ ਭਰਾਜ ਨੇ ਪਿੰਡਾਂ ’ਚ ਲਾਭਪਾਤਰੀਆਂ ਨੂੰ ਸਿਹਤ ਬੀਮਾ ਯੋਜਨਾ ਦੇ ਕਾਰਡ ਵੰਡੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।