04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਬਜ਼ੁਰਗਾਂ ਦੇ ਵਿਹੜੇ ਕੌਮਾਂਤਰੀ ਸੀਨੀਅਰ ਸਿਟੀਜ਼ਨ ਦਿਵਸ ਮੌਕੇ ਹੋਇਆ ਸਮਾਜ ਸੇਵੀਆਂ ਦਾ ਸਨਮਾਨ

ਸੰਗਰੂਰ, 3 ਅਕਤੂਬਰ (ਚੌਧਰੀ ਨੰਦ ਲਾਲ ਗਾਂਧੀ) - ਸਥਾਨਿਕ ਬਨਾਸਰ ਬਾਗ਼ ਸਥਿਤ ਸੀਨੀਅਰ ਸਿਟੀਜ਼ਨ ਭਲਾਈ ਸੰਸਥਾ ਦੇ ਮੁੱਖ ਦਫ਼ਤਰ ਵਿਖੇ ਕੌਮਾਂਤਰੀ ਸੀਨੀਅਰ ਸਿਟੀਜ਼ਨ ਦਿਵਸ ਬੜੇ ਉਤਸ਼ਾਹ ਅਤੇ ਉਮਾਹ ਨਾਲ ਮਨਾਇਆ ਗਿਆ। ਇਸ ਮੌਕੇ ਤੇ ਹਲਕਾ ਵਿਧਾਇਕਾ ਬੀਬੀ ਨਰਿੰਦਰ ਕੌਰ ਭਰਾਜ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।

ਨਾਅਰੇਬਾਜ਼ੀ ਕਰਦੇ ਹੋਏ ਪੈਨਸ਼ਨਰ ਆਗੂ। ਤਸਵੀਰ – ਮੁਕੇਸ਼ ਕੁਮਾਰ 04-10-2026
ਸੰਗਰੂਰ, 3 ਅਕਤੂਬਰ (ਚੌਧਰੀ ਨੰਦ ਲਾਲ ਗਾਂਧੀ) - ਸਥਾਨਿਕ ਬਨਾਸਰ ਬਾਗ਼ ਸਥਿਤ ਸੀਨੀਅਰ ਸਿਟੀਜ਼ਨ ਭਲਾਈ ਸੰਸਥਾ ਦੇ ਮੁੱਖ ਦਫ਼ਤਰ ਵਿਖੇ ਕੌਮਾਂਤਰੀ ਸੀਨੀਅਰ ਸਿਟੀਜ਼ਨ ਦਿਵਸ ਬੜੇ ਉਤਸ਼ਾਹ ਅਤੇ ਉਮਾਹ ਨਾਲ ਮਨਾਇਆ ਗਿਆ। ਇਸ ਮੌਕੇ ਤੇ ਹਲਕਾ ਵਿਧਾਇਕਾ ਬੀਬੀ ਨਰਿੰਦਰ ਕੌਰ ਭਰਾਜ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਸੰਸਥਾ ਦੇ ਪ੍ਰਧਾਨ ਡਾ ਨਰਵਿੰਦਰ ਸਿੰਘ ਕੌਸ਼ਲ ਸਾਬਕਾ ਡੀਨ ਕੁਰੂਕਸ਼ੇਤਰ ਯੂਨੀਵਰਸਿਟੀ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ। ਉਨ੍ਹਾਂ ਨਾਲ ਮਹਾਸ਼ਾ ਸੁਰਿੰਦਰ ਪਾਲ ਗੁਪਤਾ ਸਰਪ੍ਰਸਤ, ਬੀਬੀ ਸੁਮਨ ਜ਼ਖ਼ਮੀ ਅਤੇ ਚੰਚਲ ਗਰਗ ਸੀਨੀਅਰ ਮੀਤ ਪ੍ਰਧਾਨ ਵੀ ਪ੍ਰਧਾਨਗੀ ਮੰਡਲ ਵਿੱਚ ਸ਼ਾਮਿਲ ਹੋਏ। ਸੰਸਥਾ ਦੇ ਜਨਰਲ ਸਕੱਤਰ ਜਗਜੀਤ ਸਿੰਘ ਜੱਸਲ ਦੇ ਸਟੇਜ ਸੰਚਾਲਨ ਅਧੀਨ ਸਮਾਗਮ ਦੀ ਸ਼ੁਰੂਆਤ ਸੁਰਿੰਦਰ ਪਾਲ ਸਿੰਘ ਸਿਦਕੀ ਨੇ ਸ਼ਬਦ ਗਾਇਣ ਨਾਲ ਕੀਤੀ। ਡਾ ਨਰਵਿੰਦਰ ਸਿੰਘ ਕੌਸ਼ਲ ਨੇ ਮੁੱਖ ਮਹਿਮਾਨ ਦਾ ਸਵਾਗਤ ਕੀਤਾ। ਵੱਖੋ ਵੱਖ ਬੁਲਾਰਿਆਂ ਸੁਰੇਸ਼ ਗੁਪਤਾ, ਰਾਜ ਕੁਮਾਰ ਅਰੋੜਾ, ਚੰਚਲ ਗਰਗ, ਪਾਲੀ ਰਾਮ ਬਾਂਸਲ ਆਦਿ ਨੇ ਸੀਨੀਅਰ ਸਿਟੀਜ਼ਨ ਦਿਵਸ ਦੀ ਵਧਾਈ ਦਿੱਤੀ ਅਤੇ ਕਿਹਾ ਕਿ ਬਜ਼ੁਰਗ ਸਾਡੀ ਹੋਂਦ ਹੁੰਦੇ ਹਨ ਇਹਨਾਂ ਤੋਂ ਬਿਨਾਂ ਅਸੀਂ ਕੁਝ ਵੀ ਕਰਨ ਦੇ ਯੋਗ ਨਹੀਂ। ਜਗਜੀਤ ਸਿੰਘ ਜਨਰਲ ਸਕੱਤਰ ਨੇ ਸਰਕਾਰ ਪਾਸੋਂ ਇਹ ਮੰਗ ਕੀਤੀ ਕਿ ਸੀਨੀਅਰ ਸਿਟੀਜ਼ਨ ਨੂੰ ਰੇਲਵੇ ਅਤੇ ਬੱਸਾਂ ਵਿੱਚ 50% ਕਿਰਾਏ ਦੀ ਛੋਟ ਮਿਲਣੀ ਚਾਹੀਦੀ ਹੈ। ਸਰਕਾਰੀ ਦਫ਼ਤਰਾਂ, ਹਸਪਤਾਲਾਂ ਵਿੱਚ ਪਹਿਲ ਦੇ ਅਧਾਰ ਤੇ ਬਜ਼ੁਰਗਾਂ ਦੀ ਪੁੱਛ ਪੜਤਾਲ ਹੋਣੀ ਚਾਹੀਦੀ ਹੈ ਅਤੇ ਸਰਕਾਰ ਨੂੰ ਸਮੇਂ ਸਮੇਂ ਤੇ ਬਜ਼ੁਰਗਾਂ ਦੀ ਸਿਹਤ ਸੰਭਾਲ ਲਈ ਉਨ੍ਹਾਂ ਦਾ ਨਿਰੰਤਰ ਮੈਡੀਕਲ ਚੈੱਕਅਪ ਕਰਵਾਉਣਾ ਚਾਹੀਦਾ ਹੈ। ਮੁੱਖ ਮਹਿਮਾਨ ਬੀਬੀ ਨਰਿੰਦਰ ਕੌਰ ਭਰਾਜ ਨੇ ਕਿਹਾ ਮੈਨੂੰ ਅੱਜ ਇੱਕ ਵਾਰ ਫੇਰ ਬਜ਼ੁਰਗਾਂ ਦਾ ਆਸ਼ੀਰਵਾਦ ਪ੍ਰਾਪਤ ਕਰਨ ਦਾ ਅਵਸਰ ਮਿਲਿਆ ਹੈ। ਉਨ੍ਹਾਂ ਕਿਹਾ ਕਿ ਬਜ਼ੁਰਗ ਸਮਾਜ ਦਾ ਸਰਮਾਇਆ ਹਨ ਅਤੇ ਘਰ ਦੀ ਖ਼ੁਸ਼ੀ ਹੁੰਦੇ ਹਨ ਅਤੇ ਤਜਰਬਿਆਂ ਦਾ ਖ਼ਜ਼ਾਨਾ ਹਨ, ਲੋੜ ਹੈ ਕਿ ਬੱਚੇ ਉਨ੍ਹਾਂ ਨਾਲ ਮਿਲ ਬੈਠਣ ਕਿਉਂਕਿ ਬੱਚਿਆਂ ਵੱਲੋਂ ਸਤਿਕਾਰ ਦੇ ਬੋਲੇ ਦੋ ਬੋਲ ਸਦਕਾ ਉਹ ਆਪਣਾ ਸਭ ਕੁਝ ਨਿਛਾਵਰ ਕਰ ਦਿੰਦੇ ਹਨ। ਇਸ ਮੌਕੇ ਤੇ ਹਰਬੰਸ ਲਾਲ ਗਰਗ ਵੱਲੋਂ ਮਾਚਿਸ ਡੱਬੀਆਂ ਦੀਆਂ ਵੱਖ ਵੱਖ ਦੁਰਲੱਭ ਕਿਸਮਾਂ ਦੀ ਲਗਾਈ ਪ੍ਰਦਰਸ਼ਨੀ ਵਿਸ਼ੇਸ਼ ਖਿੱਚ ਦਾ ਕੇਂਦਰ ਰਹੀ। ਸੰਸਥਾ ਵੱਲੋਂ ਇਸ ਮੌਕੇ ਤੇ ਵੱਖ-ਵੱਖ ਸਮਾਜਿਕ ਸੰਸਥਾਵਾਂ ਦੇ ਨੁਮਾਇੰਦਿਆਂ ਅਤੇ ਸ਼ਖ਼ਸੀਅਤਾਂ ਰਾਜ ਕੁਮਾਰ ਲਾਲ ਜਿੰਦਲ ਐਡਵੋਕੇਟ ਕਮਲ ਆਨੰਦ, ਮੋਹਨ ਸ਼ਰਮਾ, ਅਵਿਨਾਸ਼ ਸ਼ਰਮਾ ਟਰੈਫ਼ਿਕ ਕੰਟਰੋਲ, ਗੋਪਾਲ ਦਾਸ, ਸਤਿੰਦਰ ਸੈਣੀ ਐਮ ਸੀ, ਬੀ ਕੇ ਵੋਹਰਾ, ਰਾਕੇਸ਼ ਕੁਮਾਰ, ਨਰੇਸ਼ ਕੁਮਾਰ, ਜੈ ਪ੍ਰਕਾਸ਼ ਪਿੰਟੂ, ਮਨਿੰਦਰ ਸਿੰਘ ਆਦਿ ਨੂੰ ਸਮਾਜਕ ਗਤੀਵਿਧੀਆਆਂ ਵਿਚ ਯੋਗਦਾਨ ਦੇਣ ਅਤੇ ਸੰਸਥਾ ਨੂੰ ਨਿਰੰਤਰ ਸਹਿਯੋਗ ਦੇਣ ਵਾਲੇ ਮੈਂਬਰਾਂ ਸ਼ਕਤੀ ਮਿੱਤਲ, ਹਰੀ ਦਾਸ ਸ਼ਰਮਾ, ਗਿਆਨ ਚੰਦ ਸਿੰਗਲਾ, ਸੁਰਿੰਦਰ ਪਾਲ ਸਿੰਘ ਸਿਦਕੀ, ਪ੍ਰੇਮ ਚੰਦ ਗਰਗ, ਅਮਰਜੀਤ ਸਿੰਘ ਪਾਹਵਾ ਅਤੇ ਸੁਪਰ ਸਿਟੀਜ਼ਨ ਸੁਖਦੇਵ ਸਿੰਘ ਰਤਨ, ਸਤਵੰਤ ਸਿੰਘ ਮੌੜ , ਕੰਵਲ ਮਹਿੰਦਰ ਸਿੰਘ, ਗੁਰਲਾਭ ਕੌਰ, ਜੋਗਿੰਦਰ ਕੌਰ, ਚੰਚਲ ਗਰਗ ਆਦਿ ਨੂੰ ਮੁੱਖ ਮਹਿਮਾਨ ਅਤੇ ਡਾ ਨਰਵਿੰਦਰ ਸਿੰਘ ਕੌਸ਼ਲ, ਰਾਜ ਕੁਮਾਰ ਅਰੋੜਾ, ਸੰਤੋਸ਼ ਆਨੰਦ ਅਤੇ ਪ੍ਰਧਾਨਗੀ ਮੰਡਲ ਨੇ ਲੋਈਆਂ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਗੁਰਮੀਤ ਸਿੰਘ, ਓਮ ਪ੍ਰਕਾਸ਼ ਛਾਬੜਾ, ਦਰਸ਼ਨਾ, ਪਵਿੱਤਰ ਕੌਰ ਗਰੇਵਾਲ ਵੱਲੋਂ ਸਭਿਆਚਾਰਕ ਗੀਤਾਂ ਖ਼ੂਬਸੂਰਤ ਢੰਗ ਨਾਲ ਪੇਸ਼ਕਾਰੀ ਕੀਤੀ ਗਈ। ਉਪਰੰਤ ਪ੍ਰਿੰਸੀਪਲ ਸੁਖਦਰਸ਼ਨ ਸਿੰਘ ਢਿੱਲੋਂ, ਸੱਤਦੇਵ ਸ਼ਰਮਾ, ਅਵਿਨਾਸ਼ ਸ਼ਰਮਾ, ਕੁਲਵੰਤ ਸਿੰਘ, ਬਾਲ ਕ੍ਰਿਸ਼ਨ, ਰਾਜ ਕੁਮਾਰ ਬਾਂਸਲ, ਬਲਦੇਵ ਕ੍ਰਿਸ਼ਨ ਗੁਪਤਾ, ਨਿਰਮਲ ਸਿੰਘ ਮਾਣਾ ਆਦਿ ਦੀਆਂ ਵੱਖ-ਵੱਖ ਸੇਵਾਵਾਂ ਤਹਿਤ ਸਤੰਬਰ ਮਹੀਨੇ ਵਾਲੇ ਮੈਂਬਰਾਂ ਦਾ ਸਨਮਾਨ ਅਤੇ ਨਵੇਂ ਮੈਂਬਰਾਂ ਨੂੰ ਬੈਜ ਲਗਾ ਕੇ ਸਵਾਗਤ ਕੀਤਾ ਗਿਆ।
ਪਿਛਲੀ ਖ਼ਬਰ ਸੇਵਾ ਮੁਕਤ ਹੋਣ ਉਪਰੰਤ ਪਿੰਡ ਪਰਤੇ ਲਾਂਸ ਨਾਇਕ ਕੁਲਦੀਪ ਸਿੰਘ ਦਾ ਸ਼ਾਨਦਾਰ ਸਵਾਗਤ ਅਗਲੀ ਖ਼ਬਰ ਗਊ ਸਤਿਕਾਰ ਅਭਿਆਨ ਮੁਹਿੰਮ ਤਹਿਤ ਰਾਮ ਮੰਦਰ ਅਹਿਮਦਗੜ੍ਹ ਵਿਖੇ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।