ਨਗਰ ਕੌਂਸਲ ਧੂਰੀ ਨੇ ਸਬਜ਼ੀ ਮੰਡੀ ਪਾਰਕ ਸਾਹਮਣੇ ਦਹਾਕਿਆਂ ਪੁਰਾਣੇ ਨਾਜਾਇਜ਼ ਕਬਜ਼ੇ ਛੁਡਵਾਏ
ਧੂਰੀ, 2 ਅਕਤੂਬਰ (ਲਖਵੀਰ ਸਿੰਘ ਧਾਂਦਰਾ) - ਸ਼ਹਿਰ ਦੀ ਖੂਬਸੂਰਤੀ ਅਤੇ ਸੁਚਾਰੂ ਆਵਾਜਾਈ ਨੂੰ ਬਹਾਲ ਰੱਖਣ ਲਈ ਨਗਰ ਕੌਂਸਲ ਧੂਰੀ ਵਲੋਂ ਸ਼ਲਾਘਾਯੋਗ ਕਦਮ ਚੁੱਕਦਿਆਂ ਨਗਰ ਕੌਂਸਲ ਦੀ ਪ੍ਰਧਾਨ ਮੈਡਮ ਅਮਰਜੋਤ ਕੌਰ ਬਾਜਵਾ ਅਤੇ ਕਾਰਜ ਸਾਧਕ ਅਫਸਰ ਗੁਰਿੰਦਰ ਸਿੰਘ ਦੀ ਅਗਵਾਈ ਹੇਠ ਵਿਸ਼ੇਸ਼ ਮੁਹਿੰਮ ਚਲਾ ਕੇ ਸ਼ਹਿਰ ਦੀ ਸਬਜ਼ੀ ਮੰਡੀ ਵਿਖੇ ਪਾਰਕ ਦੇ ਸਾਹਮਣੇ ਪਿਛਲੇ ਕਈ ਦਹਾਕਿਆਂ ਤੋਂ ਕੀਤੇ ਗਏ ਨਾਜਾਇਜ਼ ਕਬਜ਼ਿਆਂ ਨੂੰ ਸਫ਼ਲਤਾਪੂਰਵਕ ਹਟਾਇਆ ਗਿਆ। ਕਾਰਵਾਈ ਦੌਰਾਨ ਗੱਲਬਾਤ ਕਰਦਿਆਂ ਪ੍ਰਧਾਨ ਮੈਡਮ ਅਮਰਜੋਤ ਕੌਰ ਬਾਜਵਾ ਨੇ ਆਖਿਆ ਕਿ ਨਗਰ ਕੌਂਸਲ ਹਰ ਸਮੇਂ ਸ਼ਹਿਰ ਵਾਸੀਆਂ ਦੀ ਸੇਵਾ ਅਤੇ ਸੁਖ-ਸਹੂਲਤਾਂ ਲਈ ਤਤਪਰ ਹੈ।
ਅਜੀਤ ਡੈਸਕ
03-10-2026