03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਕਿਸਾਨ ਜਥੇਬੰਦੀ ਨੇ ਟਰਾਂਸਫਾਰਮਰਾਂ ’ਤੇ ਮੀਟਰ ਲਗਾਉਣ ਆਏ ਮੁਲਾਜ਼ਮਾਂ ਨੂੰ ‘ਬੇਰੰਗ ਮੋੜਿਆ’

ਮਲੇਰਕੋਟਲਾ, 2 ਅਕਤੂਬਰ (ਮਨਜਿੰਦਰ ਸਿੰਘ ਸਰੌਦ, ਪਾਰਸ ਜੈਨ) - ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਇਕਾਈ ਪਿੰਡ ਸਰੌਦ ਵਲੋਂ ਬਲਾਕ ਅਹਿਮਦਗੜ੍ਹ ਦੇ ਪ੍ਰਧਾਨ ਜਗਤਾਰ ਸਿੰਘ ਰਟੌਲ ਦੀ ਹਾਜ਼ਰੀ ’ਚ ਸਰੌਦ ਵਿਖੇ ਬਿਜਲੀ ਟਰਾਂਸਫਾਰਮਰਾਂ ‘ਤੇ ਮੀਟਰ ਲਗਾਉਣ ਆਏ ਮੁਲਾਜ਼ਮਾਂ ਨੂੰ ਪਿੰਡ ਵਾਸੀਆਂ ਵੱਲੋਂ ਬੇਰੰਗ ਮੋੜ ਦਿੱਤਾ ਗਿਆ । ਕਿਸਾਨ ਆਗੂ ਜਗਤਾਰ ਸਿੰਘ ਰਟੌਲ ਨੇ ਦੱਸਿਆ ਕਿ ਇਹ ਵਿਅਕਤੀ ਜੋ ਪਿੰਡ ਦੇ ਟਰਾਂਸਫਾਰਮਰਾਂ ‘ਤੇ ਮੀਟਰ ਲਗਾਉਣ ਆਏ ਇਹ ਸਾਰੇ ਠੇਕੇਦਾਰ ਦੇ ਮੁਲਾਜ਼ਮ ਸਨ ਜੋ ਹੋਰਨਾਂ ਸੂਬਿਆਂ ਦੇ ਸਨ, ਪਾਵਰਕੌਮ ਦਾ ਇਨ੍ਹਾਂ ਨਾਲ ਕੋਈ ਵੀ ਮੁਲਾਜ਼ਮ ਨਹੀਂ ਸੀ ।

ਅਜੀਤ ਡੈਸਕ 03-10-2026
ਮਲੇਰਕੋਟਲਾ, 2 ਅਕਤੂਬਰ (ਮਨਜਿੰਦਰ ਸਿੰਘ ਸਰੌਦ, ਪਾਰਸ ਜੈਨ) - ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਇਕਾਈ ਪਿੰਡ ਸਰੌਦ ਵਲੋਂ ਬਲਾਕ ਅਹਿਮਦਗੜ੍ਹ ਦੇ ਪ੍ਰਧਾਨ ਜਗਤਾਰ ਸਿੰਘ ਰਟੌਲ ਦੀ ਹਾਜ਼ਰੀ ’ਚ ਸਰੌਦ ਵਿਖੇ ਬਿਜਲੀ ਟਰਾਂਸਫਾਰਮਰਾਂ ‘ਤੇ ਮੀਟਰ ਲਗਾਉਣ ਆਏ ਮੁਲਾਜ਼ਮਾਂ ਨੂੰ ਪਿੰਡ ਵਾਸੀਆਂ ਵੱਲੋਂ ਬੇਰੰਗ ਮੋੜ ਦਿੱਤਾ ਗਿਆ । ਕਿਸਾਨ ਆਗੂ ਜਗਤਾਰ ਸਿੰਘ ਰਟੌਲ ਨੇ ਦੱਸਿਆ ਕਿ ਇਹ ਵਿਅਕਤੀ ਜੋ ਪਿੰਡ ਦੇ ਟਰਾਂਸਫਾਰਮਰਾਂ ‘ਤੇ ਮੀਟਰ ਲਗਾਉਣ ਆਏ ਇਹ ਸਾਰੇ ਠੇਕੇਦਾਰ ਦੇ ਮੁਲਾਜ਼ਮ ਸਨ ਜੋ ਹੋਰਨਾਂ ਸੂਬਿਆਂ ਦੇ ਸਨ, ਪਾਵਰਕੌਮ ਦਾ ਇਨ੍ਹਾਂ ਨਾਲ ਕੋਈ ਵੀ ਮੁਲਾਜ਼ਮ ਨਹੀਂ ਸੀ । ਜਥੇਬੰਦੀ ਆਗੂਆਂ ਨੇ ਕਿਹਾ ਕਿ ਮੁਲਾਜ਼ਮ ਪਿੰਡ ਵਿੱਚ ਆਉਣ ਤੋਂ ਪਹਿਲਾਂ ਜਥੇਬੰਦੀ ਨਾਲ ਸੰਪਰਕ ਕਰਨ, ਨਹੀਂ ਤਾਂ ਉਨ੍ਹਾਂ ਦਾ ਪਿੰਡ ਅੰਦਰ ਆਉਣ ’ਤੇ ਘਿਰਾਓ ਕੀਤਾ ਜਾਵੇਗਾ ਤੇ ਮੀਟਰ ਨਹੀਂ ਲਗਾਉਣ ਦਿੱਤੇ ਜਾਣਗੇ । ਮੁਲਾਜ਼ਮਾਂ ਵੱਲੋਂ ਜਿਹੜੇ ਟਰਾਂਸਫਾਰਮਰਾਂ ਤੇ ਮੀਟਰ ਲਗਾਏ ਸਨ ਸਨ ਉਥੋਂ ਪਿੰਡ ਵਾਸੀਆਂ ਨੇ ਉਨ੍ਹਾਂ ਦੇ ਲਗਾਏ ਹੋਏ ਮੀਟਰ ਤੁਰੰਤ ਉਤਾਰ ਦਿੱਤੇ । ਕਿਸਾਨ ਆਗੂਆਂ ਨੇ ਆਖਿਆ ਕਿ ਅਸੀਂ ਇਹ ਮੀਟਰ ਨਹੀਂ ਲਗਾਉਣ ਦੇਵਾਂਗੇ । ਜਦ ਇਸ ਸਬੰਧੀ ਠੇਕੇਦਾਰ ਦੇ ਮੁਲਾਜ਼ਮਾਂ ਨਾਲ ਗੱਲ ਕੀਤੀ ਤਾਂ ਉਸ ਨੇ ਆਖਿਆ ਕਿ ਇਹ ਮੀਟਰ ਤਾਂ ਸਿਰਫ ਟ੍ਰਾਂਸਫਾਰਮਰ ਮੀਟਰ ਹਨ, ਖਪਤਕਾਰ ਨਾਲ ਇਨ੍ਹਾਂ ਦਾ ਕੋਈ ਸਬੰਧ ਨਹੀਂ ਹੈ। ਮੌਕੇ ਦੀ ਨਜ਼ਾਕਤ ਨੂੰ ਵੇਖਦੇ ਹੋਏ ਥਾਣਾ ਸਦਰ ਅਹਿਮਦਗੜ੍ਹ ਦੇ ਪੁਲਿਸ ਮੁਲਾਜ਼ਮ ਵੀ ਹਾਜ਼ਰ ਰਹੇ। ਇਸ ਮੌਕੇ ਪ੍ਰਧਾਨ ਜਗਤਾਰ ਸਿੰਘ ਰਟੌਲ, ਹਰਜਿੰਦਰ ਸਿੰਘ ਰੰਗੀ, ਨਰਿੰਦਰ ਸਿੰਘ ਜੀਤਾ, ਜਥੇਦਾਰ ਅਮਰਜੀਤ ਸਿੰਘ, ਗੁਰਜੀਤ ਸਿੰਘ ਰਟੌਲ, ਗੁਰਮੇਲ ਸਿੰਘ ਰਟੋਲ, ਜ਼ਿਲ੍ਹਾ ਆਗੂ ਰਜਿੰਦਰ ਸਿੰਘ ਭੋਗੀਵਾਲ, ਬਲਵਿੰਦਰ ਸਿੰਘ ਭੋਗੀਵਾਲ, ਨਛੱਤਰ ਸਿੰਘ ਤੇ ਪਿੰਡ ਵਾਸੀ ਹਾਜ਼ਰ ਸਨ ।
ਪਿਛਲੀ ਖ਼ਬਰ ਸਰਕਾਰ ਨੇ ਖੇਤੀ ਸੈਕਟਰ ਦੇ ਅੰਦਰ ਅਰਬਾਂ ਰੁਪਏ ਦੇ ਪ੍ਰਾਜੈਕਟਾਂ ਰਾਹੀਂ ‘ਨਵੇਂ ਇਨਕਲਾਬ’ ਦੀ ਨੀਂਹ ਰੱਖੀ - ਵਿਧਾਇਕ ਪ੍ਰੋ.... ਅਗਲੀ ਖ਼ਬਰ ਖੇਡਾਂ ਵਤਨ ਪੰਜਾਬ ਦੀਆਂ ਦੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿੱਚ ਜਿੱਤੇ ਸੋਨ ਤਗਮੇ ਦੂਨ ਇੰਟਰਨੈਸ਼ਨਲ ਸਕੂਲ ਵਿਚ ਉਤਸ਼ਾਹ ਤੇ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।