03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਸੰਜੀਵ ਬਾਂਸਲ ਨੂੰ ਐਲਬਰਟਾ ਵਿਧਾਨ ਸਭਾ ਵਿਚ ਕੀਤਾ ਸਨਮਾਨਿਤ

ਸੰਗਰੂਰ, 2 ਅਕਤੂਬਰ (ਸੁਖਵਿੰਦਰ ਸਿੰਘ ਫੁੱਲ) - ਭਾਰਤ (ਪੰਜਾਬ) ਦੀ ਪ੍ਰਮੁੱਖ ਕੀੜੇਮਾਰ ਦਵਾਈਆਂ ਦੀ ਕੰਪਨੀ ਕੋਪਲ ਦੇ ਐਮ. ਡੀ.

ਅਜੀਤ ਡੈਸਕ 03-10-2026
ਸੰਗਰੂਰ, 2 ਅਕਤੂਬਰ (ਸੁਖਵਿੰਦਰ ਸਿੰਘ ਫੁੱਲ) - ਭਾਰਤ (ਪੰਜਾਬ) ਦੀ ਪ੍ਰਮੁੱਖ ਕੀੜੇਮਾਰ ਦਵਾਈਆਂ ਦੀ ਕੰਪਨੀ ਕੋਪਲ ਦੇ ਐਮ.ਡੀ. ਸੰਜੀਵ ਬਾਂਸਲ ਜਿਨ੍ਹਾਂ ਦਾ ਖੇਤੀਬਾੜੀ ਦੇ ਖੇਤਰ ਵਿੱਚ ਅਹਿਮ ਯੋਗਦਾਨ ਹੈ, ਨੂੰ ਕੈਨੇਡਾ ਦੀ ਐਲਬਰਟਾ ਵਿਧਾਨ ਸਭਾ ਵੱਲੋਂ ਸਨਮਾਨਿਤ ਕੀਤਾ ਗਿਆ। ਅਲਬਰਟਾ ਸਰਕਾਰ ਦੀ ਵਿਧਾਨ ਸਭਾ ਦੇ ਸਪੀਕਰ ਰਿਕ ਮਾਕੀਏਵਾਰ, ਐਮ.ਐਲ.ਏ. ਚੇਂਟਲੀ ਡੀ ਜੋਂਗ ਅਤੇ ਮੁੱਖ ਮੰਤਰੀ ਡੈਨੀਅਲ ਸਮਿਥ ਦੇ ਮੁੱਖ ਸਲਾਹਕਾਰ ਹਰਦਿਆਲ ਮਾਨ ਤੇ ਕੰਜ਼ਰਵੇਟਿਵ ਪਾਰਟੀ ਦੇ ਪ੍ਰਮੁੱਖ ਆਗੂ ਗੁਰਿੰਦਰ ਸਿੰਘ ਰਾਣਾ ਤੇ ਜਤਿੰਦਰ ਸਿੰਘ ਵੱਲੋਂ ਸੰਜੀਵ ਬਾਂਸਲ ਦੀਆਂ ਖੇਤੀਬਾੜੀ ਸੇਵਾਵਾਂ ਦੀ ਸ਼ਲਾਘਾ ਕੀਤੀ ਗਈ ਤੇ ਸਨਮਾਨ ਚਿੰਨ੍ਹ ਭੇਟ ਕੀਤਾ ਗਿਆ। ਇਸ ਖਾਸ ਮੌਕੇ ‘ਤੇ ਅਲਬਰਟਾ ਦੇ ਜਾਣੇ-ਪਛਾਣੇ ਵਪਾਰੀ ਸ. ਜੋਗਿੰਦਰ ਸਿੰਘ ਬਰਾੜ, ਜਗਮੋਹਨ ਸਿੰਘ ਧਾਲੀਵਾਲ ਤੇ ਅਮਿਤ ਅਲੀਸ਼ੇਰ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ। ਉਨ੍ਹਾਂ ਕਿਹਾ ਕਿ ਖੇਤੀਬਾੜੀ ਖੇਤਰ ਵਿੱਚ ਸ੍ਰੀ ਬਾਂਸਲ ਨੂੰ ਸਨਮਾਨਿਤ ਹੁੰਦੇ ਦੇਖਣਾ ਇੱਕ ਵੱਡੀ ਪ੍ਰਾਪਤੀ ਹੈ। ਅੰਤਰਰਾਸ਼ਟਰੀ ਪੱਧਰ ‘ ਤੇ ਮਿਲੀ ਇਹ ਮਾਨਤਾ ਪੰਜਾਬ ਦੇ ਹੋਰਨਾਂ ਉੱਦਮੀਆਂ ਲਈ ਵੀ ਪ੍ਰੇਰਨਾ ਸਰੋਤ ਹੈ।
ਪਿਛਲੀ ਖ਼ਬਰ ਖੇਡਾਂ ਵਤਨ ਪੰਜਾਬ ਦੀਆਂ ਦੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿੱਚ ਜਿੱਤੇ ਸੋਨ ਤਗਮੇ ਦੂਨ ਇੰਟਰਨੈਸ਼ਨਲ ਸਕੂਲ ਵਿਚ ਉਤਸ਼ਾਹ ਤੇ... ਅਗਲੀ ਖ਼ਬਰ ਸ੍ਰੀ ਹੇਮਕੁੰਟ ਸਾਹਿਬ ਵਿਖੇ 51 ਵੀਂ ਵਾਰ ਜਥੇ ਸਮੇਤ ਪੈਦਲ ਨਤਮਸਤਕ ਹੋਏ ਸਰਪੰਚ ਗੁਰਮੁੱਖ ਸਿੰਘ ਖ਼ਾਨਪੁਰ ਮੁਫ਼ਤ ਮੈਡੀਕਲ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।