03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਭਗਵਾਨਪੁਰਾ ਵਾਸੀਆਂ ਨੂੰ ਦਹਾਕਿਆਂ ਬਾਅਦ ਮਿਲੀ ਪੱਕੀ ਫਿਰਨੀ, ਪਿੰਡ ਵਾਸੀਆਂ ਵਲੋਂ ਵਿਧਾਇਕ ਪੰਡੋਰੀ ਤੇ ਚੇਅਰਮੈਨ ਰਾਜ ਦਾ ਧੰਨਵਾਦ

ਸ਼ੇਰਪੁਰ, 2 ਅਕਤੂਬਰ (ਮੇਘ ਰਾਜ ਜੋਸ਼ੀ) - ਆਜ਼ਾਦੀ ਦੇ ਦਹਾਕਿਆਂ ਬਾਅਦ ਤੱਕ ਕੱਚੀ ਫਿਰਨੀ ਦੀ ਸਮੱਸਿਆ ਨਾਲ ਜੂਝ ਰਹੇ ਪਿੰਡ ਭਗਵਾਨਪੁਰਾ ਵਾਸੀਆਂ ਨੂੰ ਹੁਣ ਪੱਕੀ ਸੜਕ ਬਣਨ ਨਾਲ ਵੱਡੀ ਰਾਹਤ ਮਿਲੀ ਹੈ। ਪੱਕੀ ਫਿਰਨੀ ਬਣਨ ਨਾਲ ਪਿੰਡ ਵਾਸੀਆਂ ਨੇ ਸੁੱਖ ਦਾ ਸਾਹ ਲੈਂਦਿਆਂ ਇਸ ਕੰਮ ਲਈ ਸਰਕਾਰ ਅਤੇ ਪ੍ਰਸ਼ਾਸਨ ਦਾ ਧੰਨਵਾਦ ਕੀਤਾ ਹੈ।

ਪਿੰਡ ਭਗਵਾਨਪੁਰਾ ਵਾਸੀ ਨਵੀਂ ਬਣੀ ਫਿਰਨੀ ਸੰਬੰਧੀ ਜਾਣਕਾਰੀ ਦਿੰਦੇ ਹੋਏ। ਤਸਵੀਰ: ਮੇਘ ਰਾਜ ਜੋਸ਼ੀ 03-10-2026
ਸ਼ੇਰਪੁਰ, 2 ਅਕਤੂਬਰ (ਮੇਘ ਰਾਜ ਜੋਸ਼ੀ) - ਆਜ਼ਾਦੀ ਦੇ ਦਹਾਕਿਆਂ ਬਾਅਦ ਤੱਕ ਕੱਚੀ ਫਿਰਨੀ ਦੀ ਸਮੱਸਿਆ ਨਾਲ ਜੂਝ ਰਹੇ ਪਿੰਡ ਭਗਵਾਨਪੁਰਾ ਵਾਸੀਆਂ ਨੂੰ ਹੁਣ ਪੱਕੀ ਸੜਕ ਬਣਨ ਨਾਲ ਵੱਡੀ ਰਾਹਤ ਮਿਲੀ ਹੈ। ਪੱਕੀ ਫਿਰਨੀ ਬਣਨ ਨਾਲ ਪਿੰਡ ਵਾਸੀਆਂ ਨੇ ਸੁੱਖ ਦਾ ਸਾਹ ਲੈਂਦਿਆਂ ਇਸ ਕੰਮ ਲਈ ਸਰਕਾਰ ਅਤੇ ਪ੍ਰਸ਼ਾਸਨ ਦਾ ਧੰਨਵਾਦ ਕੀਤਾ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਲੰਮੇ ਸਮੇਂ ਤੋਂ ਕੱਚੀ ਫਿਰਨੀ ਹੋਣ ਕਾਰਨ ਉਨ੍ਹਾਂ ਨੂੰ ਬਰਸਾਤ ਦੇ ਦਿਨਾਂ ਵਿੱਚ ਚਿੱਕੜ, ਪਾਣੀ ਖੜ੍ਹਨ ਤੇ ਆਵਾਜਾਈ ਸਬੰਧੀ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਖਾਸ ਕਰਕੇ ਬਜ਼ੁਰਗਾਂ, ਬੱਚਿਆਂ ਤੇ ਦੋਪਹੀਆ ਵਾਹਨ ਚਾਲਕਾਂ ਲਈ ਇੱਥੋਂ ਲੰਘਣਾ ਕਾਫੀ ਔਖਾ ਹੋ ਜਾਂਦਾ ਸੀ। ਹੁਣ ਫਿਰਨੀ ਦੇ ਪੱਕੀ ਹੋਣ ਨਾਲ ਇਨ੍ਹਾਂ ਮੁਸ਼ਕਲਾਂ ਤੋਂ ਕਾਫੀ ਹੱਦ ਤੱਕ ਨਿਜਾਤ ਮਿਲੀ ਹੈ। ਪਿੰਡ ਵਾਸੀਆਂ ਸਰਪੰਚ ਰੁਪਾਲੀ, ਚੇਅਰਮੈਨ ਚੇਤਨ ਰਿਸ਼ੀ, ਮਾਸਟਰ ਰਾਮ ਨਾਥ, ਪੰਚ ਮੋਨੂੰ ਸ਼ਰਮਾ, ਸਰਬਜੀਤ ਰਿਸ਼ੀ, ਸਿੱਖਿਆ ਬਲਾਕ ਪ੍ਰਧਾਨ ਡਾ. ਨਰੇਸ਼ ਰਿਸ਼ੀ, ਜਸਵਿੰਦਰ ਰਿਸ਼ੀ, ਸਤਨਾਮ ਰਿਸ਼ੀ, ਹੇਮੰਤ ਰਿਸ਼ੀ, ਹੈਪੀ ਬਾਬਾ, ਲਖਵੀਰ ਰਿਸ਼ੀ, ਸਾਰਿਤਾ ਰਾਣੀ, ਪਰਮਜੀਤ ਕੌਰ, ਪ੍ਰਦੀਪ ਰਿਸ਼ੀ, ਬਿੱਟੂ ਦੁਬਈ, ਮਨਜੀਤ ਰਿਸ਼ੀ, ਸੁਰਿੰਦਰ ਰਿਸ਼ੀ, ਗੁਰਦੇਵ ਸਿੰਘ ਚਹਿਲ, ਲਾਲੀ ਚਹਿਲ, ਸਵਰਨ ਚਹਿਲ, ਰਣਜੀਤ ਚਹਿਲ, ਨਰੇਸ਼ ਕੁਮਾਰ, ਜਗਦੇਵ ਰਿਸ਼ੀ ਅਤੇ ਜਰਨੈਲ ਸਿੰਘ ਆਦਿ ਨੇ ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਅਤੇ ਮਾਰਕੀਟ ਕਮੇਟੀ ਸ਼ੇਰਪੁਰ ਦੇ ਚੇਅਰਮੈਨ ਰਾਜਵਿੰਦਰ ਸਿੰਘ ਰਾਜ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੱਕੀ ਫਿਰਨੀ ਬਣਨ ਨਾਲ ਪਿੰਡ ਦੀ ਇੱਕ ਲੰਮੇ ਸਮੇਂ ਤੋਂ ਲਟਕਦੀ ਆ ਰਹੀ ਮੁੱਖ ਸਮੱਸਿਆ ਦਾ ਹੱਲ ਹੋਇਆ ਹੈ। ਉਨ੍ਹਾਂ ਕਿਹਾ ਕਿ ਪਿੰਡ ਦੇ ਵਿਕਾਸ ਲਈ ਅਜਿਹੇ ਬੁਨਿਆਦੀ ਕੰਮ ਹੋਣਾ ਬਹੁਤ ਜ਼ਰੂਰੀ ਹੈ। ਪੱਕੀ ਫਿਰਨੀ ਬਣਨ ਨਾਲ ਜਿੱਥੇ ਆਵਾਜਾਈ ਸੁਖਾਲੀ ਹੋਈ ਹੈ, ਉੱਥੇ ਹੀ ਬਰਸਾਤ ਦੇ ਮੌਸਮ ਦੌਰਾਨ ਲੋਕਾਂ ਨੂੰ ਹੋਣ ਵਾਲੀ ਪ੍ਰੇਸ਼ਾਨੀ ਤੋਂ ਵੀ ਰਾਹਤ ਮਿਲੇਗੀ। ਪਿੰਡ ਵਾਸੀਆਂ ਨੇ ਆਸ ਪ੍ਰਗਟਾਈ ਕਿ ਭਵਿੱਖ ਵਿੱਚ ਵੀ ਪਿੰਡ ਦੀਆਂ ਬਾਕੀ ਰਹਿੰਦੀਆਂ ਸਮੱਸਿਆਵਾਂ ਵੱਲ ਧਿਆਨ ਦੇ ਕੇ ਉਨ੍ਹਾਂ ਦਾ ਹੱਲ ਕੀਤਾ ਜਾਵੇਗਾ।
ਪਿਛਲੀ ਖ਼ਬਰ ਬੜੂ ਸਾਹਿਬ ਵਿਖੇ ਬਾਬਾ ਇਕਬਾਲ ਸਿੰਘ ਦੇ 100ਵੇਂ ਜਨਮ ਦਿਵਸ ਨੂੰ ਸਮਰਪਿਤ ਦੋ ਰੋਜ਼ਾ ਮੁਫ਼ਤ ਮੈਡੀਕਲ ਕੈਂਪ ਅੱਜ ਤੋ ਸ਼ੁਰੂ ਅਗਲੀ ਖ਼ਬਰ ਮਲੇਰਕੋਟਲਾ ਦਾਣਾ ਮੰਡੀ ਅੰਦਰ ਬਾਸਮਤੀ ਝੋਨੇ ਦੀ ਆਮਦ ਤੇਜ਼/ਨਿੱਜੀ ਵਪਾਰੀਆਂ ਵੱਲੋਂ ਖ਼ਰੀਦ ਸ਼ੁਰੂ ਕਿਸਾਨਾਂ ਦੀ ਫ਼ਸਲ ਦਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।