30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

800 ਤੋਂ ਵੱਧ ਵਿਦਿਆਰਥਣਾਂ ਨੇ ਦੌੜ ’ਚ ਲਿਆ ਭਾਗ

ਅਮਰਗੜ੍ਹ, 29 ਸਤੰਬਰ (ਜਤਿੰਦਰ ਮੰਨਵੀ)- ਪਾਇਨੀਅਰ ਕਾਨਵੈਂਟ ਸਕੂਲ ਗੱਜਣਮਾਜਰਾ ਵਲੋਂ ਨਸ਼ਿਆਂ ਵਿਰੁੱਧ ਜਾਗਰੂਕਤਾ ਅਤੇ ਸਿਹਤਮੰਦ ਜੀਵਨ-ਸ਼ੈਲੀ ਦਾ ਸੁਨੇਹਾ ਦੇਣ ਵਾਸਤੇ ਮੈਰਾਥਨ ਕਰਵਾਈ ਗਈ। ਇਸ ਦੌੜ ‘ਚ ਸਕੂਲ ਦੀਆਂ 800 ਤੋਂ ਵੱਧ ਵਿਦਿਆਰਥਣਾਂ ਨੇ ਉਤਸ਼ਾਹ ਨਾਲ ਭਾਗ ਲਿਆ।

ਅਜੀਤ ਡੈਸਕ 30-09-2026
ਅਮਰਗੜ੍ਹ, 29 ਸਤੰਬਰ (ਜਤਿੰਦਰ ਮੰਨਵੀ)- ਪਾਇਨੀਅਰ ਕਾਨਵੈਂਟ ਸਕੂਲ ਗੱਜਣਮਾਜਰਾ ਵਲੋਂ ਨਸ਼ਿਆਂ ਵਿਰੁੱਧ ਜਾਗਰੂਕਤਾ ਅਤੇ ਸਿਹਤਮੰਦ ਜੀਵਨ-ਸ਼ੈਲੀ ਦਾ ਸੁਨੇਹਾ ਦੇਣ ਵਾਸਤੇ ਮੈਰਾਥਨ ਕਰਵਾਈ ਗਈ। ਇਸ ਦੌੜ ‘ਚ ਸਕੂਲ ਦੀਆਂ 800 ਤੋਂ ਵੱਧ ਵਿਦਿਆਰਥਣਾਂ ਨੇ ਉਤਸ਼ਾਹ ਨਾਲ ਭਾਗ ਲਿਆ। ਵਿਦਿਆਰਥਣਾਂ ਨੇ ਸਕੂਲ ਕੈਂਪਸ ਤੋਂ ਜਾਗੋਵਾਲ ਪਿੰਡ ਤੱਕ ਦੌੜ ਲਗਾ ਕੇ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰਹਿਣ ਦਾ ਸੁਨੇਹਾ ਦਿੱਤਾ। ਪ੍ਰਿੰਸੀਪਲ ਡਾ. ਪਰਮਿੰਦਰ ਕੌਰ ਮੰਡੇਰ ਦੀ ਅਗਵਾਈ ਹੇਠ ਕਰਵਾਈ ਗਈ ਮੈਰਾਥਨ ਦੌਰਾਨ ਵਿਦਿਆਰਥਣਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੇ ਨਾਲ਼-ਨਾਲ਼ ਸਰੀਰਕ ਤੰਦਰੁਸਤੀ, ਖੇਡਾਂ ਅਤੇ ਮਾਨਸਿਕ ਸਿਹਤ ਪ੍ਰਤੀ ਜਾਗਰੂਕ ਰਹਿਣ ਲਈ ਪ੍ਰੇਰਿਤ ਕੀਤਾ ਗਿਆ। ਜਮਾਤ 9ਵੀਂ ਦੀ ਸਾਹਿਲਪ੍ਰੀਤ ਕੌਰ ਵਾਸੀ ਲਸੋਈ ਨੇ ਪਹਿਲਾ ਸਥਾਨ ਹਾਸਲ ਕੀਤਾ, ਜਿਸ ਨੂੰ ਸਾਈਕਲ ਦੇ ਕੇ ਸਨਮਾਨਿਤ ਕੀਤਾ ਗਿਆ। ਜਮਾਤ 12ਵੀਂ ਦੀ ਅਰਸ਼ਪ੍ਰੀਤ ਕੌਰ ਵਾਸੀ ਭੁੱਲਰਾਂ ਨੇ ਦੂਜਾ, ਜਮਾਤ 11ਵੀਂ ਦੀ ਖੁਸ਼ਪ੍ਰੀਤ ਕੌਰ ਵਾਸੀ ਭਰਥਲਾ ਰੰਧਾਵਾ ਨੇ ਤੀਜਾ, ਜਮਾਤ 12ਵੀਂ ਦੀ ਸੁਮਨਪ੍ਰੀਤ ਕੌਰ ਵਾਸੀ ਲਾਗੜੀਆਂ ਨੇ ਚੌਥਾ ਅਤੇ ਜਮਾਤ 9ਵੀਂ ਦੀ ਜਸਪ੍ਰੀਤ ਕੌਰ ਵਾਸੀ ਦੀਵਾ ਖੋਸਾ ਨੇ ਪੰਜਵਾਂ ਸਥਾਨ ਹਾਸਲ ਕੀਤਾ।ਹੋਰ ਜੇਤੂ ਵਿਦਿਆਰਥਣਾਂ ਨੂੰ ਮੈਡਲ, ਸਨਮਾਨ ਪੁਰਸਕਾਰ ਅਤੇ ਨਕਦ ਇਨਾਮ ਦੇ ਕੇ ਹੌਸਲਾ ਅਫ਼ਜ਼ਾਈ ਕੀਤੀ ਗਈ। ਇਸ ਮੌਕੇ ਸਕੂਲ ਪ੍ਰਿੰਸੀਪਲ ਡਾ. ਪਰਮਿੰਦਰ ਕੌਰ ਮੰਡੇਰ ਨੇ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਸਕੂਲਾਂ, ਮਾਪਿਆਂ ਅਤੇ ਸਮਾਜ ਨੂੰ ਮਿਲ ਕੇ ਯਤਨ ਕਰਨੇ ਚਾਹੀਦੇ ਹਨ। ਮੈਰਾਥਨ ਰਾਹੀਂ ਵਿਦਿਆਰਥਣਾਂ ਨੇ ਨਸ਼ਿਆਂ ਨੂੰ ਨਾਂਹ, ਸਿਹ ਤ ਨੂੰ ਹਾਂ ਦਾ ਸੁਨੇਹਾ ਦਿੱਤਾ।
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਵਲੋਂ ਪਿੰਡ ਬੜੀ ’ਚ ਘਰ-ਘਰ ਚੋਣ ਮੁਹਿੰਮ ਅਗਲੀ ਖ਼ਬਰ ਹਲਕੇ ਦੀਆਂ ਮੀਟਿੰਗਾਂ ’ਚ ਪਰਮਿੰਦਰ ਸਿੰਘ ਢੀਂਡਸਾ ਨੂੰ ਮਿਲ ਰਿਹਾ ਭਰਵਾਂ ਹੁੰਗਾਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।