ਪਿੰਡ ਬਾਗੜੀਆਂ ਦੀ ਧੀ ਰਵਨੀਤ ਕੌਰ ਸੋਹੀ ਨੇ ਆਸਟ੍ਰੇਲੀਆ ’ਚ ਗੱਡੇ ਝੰਡੇ ਜਿੱਤਿਆ ਮਿਸ ਅਰਥ ਏਅਰ ਫ਼ਸਟ ਰਨਰਅੱਪ ਦਾ ਖ਼ਿਤਾਬ
ਅਮਰਗੜ੍ਹ, 28 ਸਤੰਬਰ (ਜਤਿੰਦਰ ਮੰਨਵੀ)-ਨੇੜਲੇ ਪਿੰਡ ਬਾਗੜੀਆਂ ਦੀ ਜੰਮਪਲ ਅਤੇ ਰਿਟਾਇਰਡ ਮਿਲਟਰੀ ਅਫ਼ਸਰ ਗੁਰਬਖ਼ਸ਼ ਸਿੰਘ ਦੀ ਪੋਤੀ ਰਵਨੀਤ ਕੌਰ ਸੋਹੀ ਨੇ ਆਸਟ੍ਰੇਲੀਆ ’ਚ ਪੰਜਾਬ ਅਤੇ ਭਾਰਤ ਦਾ ਨਾਮ ਰੌਸ਼ਨ ਕੀਤਾ ਹੈ। ਰਵਨੀਤ ਕੌਰ ਸੋਹੀ ਨੇ ਸਿਡਨੀ ਨਿਊ ਸਾਊਥ ਵੇਲਜ਼ ਆਸਟ੍ਰੇਲੀਆ ਵਿਖੇ ਹੋਏ ਮਿਸ ਅਰਥ ਆਸਟ੍ਰੇਲੀਆ ਮੁਕਾਬਲੇ ਵਿਚ ਮਿਸ ਅਰਥ ਏਅਰ ਫ਼ਸਟ ਰਨਰਅੱਪ ਦਾ ਵੱਕਾਰੀ ਖ਼ਿਤਾਬ ਆਪਣੇ ਨਾਂਅ ਕੀਤਾ ਹੈ।
ਮਿਸ ਅਰਥ ਏਅਰ ਫ਼ਸਟ ਰਨਰਅੱਪ ਦਾ ਖ਼ਿਤਾਬ ਲੈਣ ਸਮੇਂ ਪਿੰਡ ਬਾਗੜੀਆਂ ਦੀ ਜੰਮਪਲ ਰਵਨੀਤ ਕੌਰ ਸੋਹੀ। ਤਸਵੀਰ: ਅਜੀਤ
29-09-2026