27-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

ਸਰਕਾਰ ਬਣਨ ’ਤੇ ਪੰਜਾਬ ’ਚ ਪ੍ਰਵਾਸੀਆਂ ਨੂੰ ਵੋਟ ਅਤੇ ਜਾਇਦਾਦ ਅਧਿਕਾਰ ਖਤਮ ਕਰਾਂਗੇ-ਬਾਪੂ ਤਰਸੇਮ ਸਿੰਘ ਕਿਹਾ, ਸੰਤ ਭਿੰਡਰਾਂਵਾਲਿਆਂ ਵਾਂਗ ਪਾਰਟੀ ਨਸ਼ੇ ਖਤਮ ਕਰ ਜਵਾਨੀ ਨੂੰ ਗੁਰੂ ਲੜ ਲਾਵੇਗੀ

ਅਹਿਮਦਗੜ, 26 ਸਤੰਬਰ (ਸੁਖਜੀਤ ਸਿੰਘ ਖੇੜਾ)- ਜੇਕਰ ਪੰਜਾਬ ’ਚ ਅਕਾਲੀ ਦਲ (ਵਾਰਿਸ ਪੰਜਾਬ ਦੇ) ਸਰਕਾਰ ਬਣੀ ਤਾਂ ਬਾਕੀ ਰਾਜਾਂ ਵਾਂਗ ਪੰਜਾਬ ’ਚੋਂ ਵੀ ਪਰਵਾਸੀ ਮਜ਼ਦੂਰਾਂ ਦੀਆਂ ਵੋਟਾਂ ਅਤੇ ਜਾਇਦਾਦਾਂ ਲੈਣ ’ਤੇ ਪਬੰਦੀ ਲਈ ਕਾਨੂੰਨ ਬਣਾਇਆ ਜਾਵੇਗਾ ਅਤੇ ਕਿਸੇ ਨੂੰ ਵੀ ਪੰਜਾਬ ਦੀ ਜਵਾਨੀ ਨੂੰ ਨਸ਼ੇ ਦੀ ਦਲ ਦਲ ਵਿੱਚ ਧਕੇਲਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਅਕਾਲੀ ਦਲ (ਵਾਰਿਸ ਪੰਜਾਬ ਦੇ)- ਕਾਰਜਕਾਰੀ ਪ੍ਰਧਾਨ ਬਾਪੂ ਤਰਸੇਮ ਸਿੰਘ ਨੇ ਅਹਿਮਦਗੜ ਵਿਖੇ ਨਗਰ ਕੌਂਸਲ ਦੀ ਸਾਬਕਾ ਪ੍ਰਧਾਨ ਬੀਬੀ ਪਰਮਜੀਤ ਕੌਰ ਜੱਸਲ ਅਤੇ ਜਥੇਦਾਰ, ਅਵਤਾਰ ਸਿੰਘ ਜੱਸਲ ਦੇ ਗ੍ਰਹਿ ਵਿਖੇ ਵਿਸ਼ੇਸ਼ ਮੀਟਿੰਗ ਦੌਰਾਨ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਕੀਤਾ ।

ਅਜੀਤ ਡੈਸਕ 27-09-2026
ਅਹਿਮਦਗੜ, 26 ਸਤੰਬਰ (ਸੁਖਜੀਤ ਸਿੰਘ ਖੇੜਾ)- ਜੇਕਰ ਪੰਜਾਬ ’ਚ ਅਕਾਲੀ ਦਲ (ਵਾਰਿਸ ਪੰਜਾਬ ਦੇ) ਸਰਕਾਰ ਬਣੀ ਤਾਂ ਬਾਕੀ ਰਾਜਾਂ ਵਾਂਗ ਪੰਜਾਬ ’ਚੋਂ ਵੀ ਪਰਵਾਸੀ ਮਜ਼ਦੂਰਾਂ ਦੀਆਂ ਵੋਟਾਂ ਅਤੇ ਜਾਇਦਾਦਾਂ ਲੈਣ ’ਤੇ ਪਬੰਦੀ ਲਈ ਕਾਨੂੰਨ ਬਣਾਇਆ ਜਾਵੇਗਾ ਅਤੇ ਕਿਸੇ ਨੂੰ ਵੀ ਪੰਜਾਬ ਦੀ ਜਵਾਨੀ ਨੂੰ ਨਸ਼ੇ ਦੀ ਦਲ ਦਲ ਵਿੱਚ ਧਕੇਲਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਅਕਾਲੀ ਦਲ (ਵਾਰਿਸ ਪੰਜਾਬ ਦੇ)- ਕਾਰਜਕਾਰੀ ਪ੍ਰਧਾਨ ਬਾਪੂ ਤਰਸੇਮ ਸਿੰਘ ਨੇ ਅਹਿਮਦਗੜ ਵਿਖੇ ਨਗਰ ਕੌਂਸਲ ਦੀ ਸਾਬਕਾ ਪ੍ਰਧਾਨ ਬੀਬੀ ਪਰਮਜੀਤ ਕੌਰ ਜੱਸਲ ਅਤੇ ਜਥੇਦਾਰ, ਅਵਤਾਰ ਸਿੰਘ ਜੱਸਲ ਦੇ ਗ੍ਰਹਿ ਵਿਖੇ ਵਿਸ਼ੇਸ਼ ਮੀਟਿੰਗ ਦੌਰਾਨ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਕੀਤਾ । ਉਨ੍ਹਾਂ ਕਿਹਾ ਕਿ ਪੰਜਾਬ ’ਚ ਜੋ ਬਾਹਰਲੇ ਸੂਬਿਆਂ ਤੋਂ ਆਉਣ ਵਾਲੇ ਪ੍ਰਵਾਸੀਆਂ ਦੀਆਂ ਵੋਟਾਂ ਅਤੇ ਉਹਨਾਂ ਨੂੰ ਜਾਇਦਾਦਾਂ ਦੇ ਅਧਿਕਾਰ ਪਿਛਲੀਆਂ ਸਰਕਾਰਾਂ ਦੇ ਰਹੀਆਂ ਹਨ, ਉਸ ਬਾਰੇ ਵੀ ਸਰਕਾਰ ਬਣਨ ’ਤੇ ਜਾਂਚ ਪੜਤਾਲ ਕੀਤੀ ਜਾਵੇਗੀ । ਉਨ੍ਹਾਂ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀ ਵਿਚਾਰਧਾਰਾ ਬਾਰੇ ਸਵਾਲ ਪੁੱਛਣ ’ਤੇ ਕਿਹਾ ਕਿ ਉਹਨਾਂ ਨੇ ਵੀ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਨ ਅਤੇ ਪੰਜਾਬ ਦੀ ਜਵਾਨੀ ਨੂੰ ਅੰਮਿ੍ਤਧਾਰੀ ਬਣਾ ਕੇ ਗੁਰਬਾਣੀ ਦੇ ਲੜ ਲਾਉਣ ਲਈ ਪ੍ਰੇਰਿ ਆ ਸੀ। ਇਸ ਲਈ ਸਾਡੀ ਪਾਰਟੀ ਦਾ ਵੀ ਉਦੇਸ਼ ਪੰਜਾਬ ਵਿੱਚੋਂ ਨਸ਼ਿਆਂ ਨੂੰ ਖਤਮ ਕਰਕੇ ਪੰਜਾਬ ਦੇ ਹਰ ਨੌਜਵਾਨ ਨੂੰ ਅੰਮ੍ਰਿਤਧਾਰੀ ਸਿੰਘ ਬਣਾਉਣਾ ਹੈ। ਇਸ ਮੌਕੇ ਤੇ ਉਹਨਾਂ ਦੇ ਨਾਲ ਮਨਪ੍ਰੀਤ ਸਿੰਘ ਇਆਲੀ ਵਿਧਾਇਕ ਹਲਕਾ ਦਾਖਾ, ਸਾਬਕਾ ਵਿਧਾਇਕ ਇਕਬਾਲ ਸਿੰਘ ਝੂੰਦਾਂ, ਬਾਬੂ ਸਿੰਘ ਬਰਾੜ, ਜਥੇਦਾਰ ਅਵਤਾਰ ਸਿੰਘ ਜੱਸਲ, ਪ੍ਰਧਾਨ ਕੁਲਵੰਤ ਸਿੰਘ ਸੋਹਲ, ਮਾਸਟਰ ਬਲਵੀਰ ਸਿੰਘ ਧਲੇਰ, ਨਵਜੋਤ ਸਿੰਘ ਜੋਤੀ, ਮਨੋਜ ਗਰਗ, ਇੰਦਰ ਸਿੰਘ ਘਟੌੜਾ, ਮਹਾ ਸਿੰਘ ਜਿਤਵਾਲ, ਨਿਰਭੈ ਸਿੰਘ ਅਮਰਪੁਰਾ, ਹਰਵਿੰਦਰ ਸਿੰਘ ਖਾਲਸਾ, ਗੁਲਵੰਤ ਸਿੰਘ ਜੇਪੀਟੀ, ਮਾਸਟਰ ਸੁਰਿੰਦਰ ਸਿੰਘ ਪਰਦੇਸੀ, ਮਾਸਟਰ ਕੁਲਦੀਪ ਸਿੰਘ, ਹਰਦੀਪ ਸਿੰਘ, ਮਾਸਟਰ ਪਵਨ, ਨਿਰਮਲ ਸਿੰਘ ਅਮਰਪੁਰਾ, ਅਵਤਾਰ ਸਿੰਘ ਬੜਿੰਗ, ਗਗਨਦੀਪ ਕਲੇਰਾਂ, ਯਾਦਵਿੰਦਰ ਸਿੰਘ ਮਹੇਰ ਨਾ, ਹਰਪ੍ਰੀਤ ਸਿੰਘ ਸੋਢੀ ਆਦਿ ਹਾਜਰ ਸਨ।
ਪਿਛਲੀ ਖ਼ਬਰ ਸੰਗਰੂਰ ਸੋਸ਼ਲ ਵੈਲਫੇਅਰ ਐਸੋਸੀਏਸ਼ਨ ਵਲੋਂ ਸਮਾਗਮ ਦੌਰਾਨ ਸ਼ਖ਼ਸੀਅਤਾਂ ਸਨਮਾਨਿਤ ਅਗਲੀ ਖ਼ਬਰ ਪਿੰਡ ਕਨੋਈ ਦੇ 23 ਸਾਲਾ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।