27-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਲੈਸਟਰ ਦੀ ਪ੍ਰਬੰਧਕ ਕਮੇਟੀ ਲਈ ਵੋਟਾਂ ਅੱਜ

ਲੈਸਟਰ (ਇੰਗਲੈਂਡ), 26 ਸਤੰਬਰ (ਸੁਖਜਿੰਦਰ ਸਿੰਘ ਢੱਡੇ)-ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਲੈਸਟਰ ਦੀ ਪ੍ਰਬੰਧਕ ਕਮੇਟੀ ਦੀ 27 ਸਤੰਬਰ ਨੂੰ ਹੋਣ ਜਾ ਰਹੀ ਚੋਣ ਨੂੰ ਲੈ ਕੇ ਸ਼ੇਰ ਸੰਗਤ ਗਰੁੱਪ ਦੇ ਉਮੀਦਵਾਰਾਂ ਅਤੇ ਸਮਰਥਕਾਂ ਵਲੋਂ ਘਰ-ਘਰ ਜਾ ਕੇ ਵੋਟਰਾਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ। ਸ਼ੇਰ ਸੰਗਤ ਗਰੁੱਪ ਦੇ ਉਮੀਦਵਾਰਾ ਦਾ ਮੁਕਾਬਲਾ ਸਰਬੱਤ ਦਾ ਭਲਾ ਗਰੁੱਪ ਦੇ ਉਮੀਦਵਾਰਾ ਨਾਲ ਹੋਣ ਜਾ ਰਿਹਾ ਹੈ।

ਅਜੀਤ ਡੈਸਕ 27-09-2026
ਲੈਸਟਰ (ਇੰਗਲੈਂਡ), 26 ਸਤੰਬਰ (ਸੁਖਜਿੰਦਰ ਸਿੰਘ ਢੱਡੇ)-ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਲੈਸਟਰ ਦੀ ਪ੍ਰਬੰਧਕ ਕਮੇਟੀ ਦੀ 27 ਸਤੰਬਰ ਨੂੰ ਹੋਣ ਜਾ ਰਹੀ ਚੋਣ ਨੂੰ ਲੈ ਕੇ ਸ਼ੇਰ ਸੰਗਤ ਗਰੁੱਪ ਦੇ ਉਮੀਦਵਾਰਾਂ ਅਤੇ ਸਮਰਥਕਾਂ ਵਲੋਂ ਘਰ-ਘਰ ਜਾ ਕੇ ਵੋਟਰਾਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ। ਸ਼ੇਰ ਸੰਗਤ ਗਰੁੱਪ ਦੇ ਉਮੀਦਵਾਰਾ ਦਾ ਮੁਕਾਬਲਾ ਸਰਬੱਤ ਦਾ ਭਲਾ ਗਰੁੱਪ ਦੇ ਉਮੀਦਵਾਰਾ ਨਾਲ ਹੋਣ ਜਾ ਰਿਹਾ ਹੈ। ਤੀਰ ਗਰੁੱਪ ਵਲੋਂ ਸ਼ੇਰ ਸੰਗਤ ਗਰੁੱਪ ਦੇ ਉਮੀਦਵਾਰਾਂ ਦੀ ਹਮਾਇਤ ਕਰਨ ਦਾ ਐਲਾਨ ਕੀਤੇ ਜਾਣ ਨਾਲ ਚੋਣ ਪ੍ਰਚਾਰ ਦੀਆਂ ਸਰਗਰਮੀਆਂ ਵਿਚ ਹੋਰ ਤੇਜ਼ੀ ਆਈ ਹੈ। ਵੋਟਾਂ ਐਤਵਾਰ (27 ਸਤੰਬਰ) ਨੂੰ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਪੈਣਗੀਆਂ, ਅਤੇ ਉਸੇ ਦਿਨ ਦੇਰ ਸ਼ਾਮ ਨਤੀਜੇ ਐਲਾਨੇ ਜਾਣਗੇ। ਸ਼ੇਰ ਸੰਗਤ ਗਰੁੱਪ ਵਲੋਂ ਪ੍ਰਧਾਨ ਦੇ ਅਹੁਦੇ ਲਈ ਗੁਰਨਾਮ ਸਿੰਘ ਰੂਪੋਵਾਲ, ਜਦਕਿ ਮੀਤ ਪ੍ਰਧਾਨ ਲਈ ਜਸਬੀਰ ਸਿੰਘ ਬੈਂਸ, ਜਨਰਲ ਸਕੱਤਰ ਲਈ ਜਸਪਾਲ ਸਿੰਘ ਕੰਗ, ਸਹਾਇਕ ਜਨਰਲ ਸਕੱਤਰ ਲਈ ਜਸਵਿੰਦਰ ਸਿੰਘ, ਵਿੱਤ ਸਕੱਤਰ ਲਈ ਸੋਹਣ ਸਿੰਘ ਪੁਰੇਵਾਲ ਅਤੇ ਸਹਾਇਕ ਵਿੱਤ ਸਕੱਤਰ ਲਈ ਜੀਤ ਸਿੰਘ ਚੋਣ ਮੈਦਾਨ ਵਿਚ ਹਨ।ਇਸੇ ਤਰ੍ਹਾਂ ਸਟੇਜ ਸਕੱਤਰ ਲਈ ਰਸ਼ਮਿੰਦਰ ਸਿੰਘ, ਸਹਾਇਕ ਸਟੇਜ ਸਕੱਤਰ ਲਈ ਹਰਦੀਪ ਸਿੰਘ, ਸਿੱਖਿਆ ਸਕੱਤਰ ਲਈ ਹਰਪਾਲ ਸਿੰਘ ਦਿਓਲ, ਮੇਨਟੇਨੈਂਸ ਸਕੱਤਰ ਲਈ ਗੁਰਪ੍ਰੀਤ ਸਿੰਘ, ਸਟੋਰ ਅਤੇ ਕਿਚਨ ਸਕੱਤਰ ਲਈ ਕੇਵਲ ਸਿੰਘ, ਲਾਇਬ੍ਰੇਰੀਅਨ ਲਈ ਪਰਮਜੀਤ ਸਿੰਘ ਅਤੇ ਖੇਡ ਸਕੱਤਰ ਲਈ ਹਰਪ੍ਰੀਤ ਸਿੰਘ ਮੋਗਾ ਆਪਣੀ ਕਿਸਮਤ ਅਜ਼ਮਾ ਰਹੇ ਹਨ। ਇਸ ਤੋਂ ਇਲਾਵਾ ਮੈਂਬਰਾਂ ਦੇ ਅਹੁਦਿਆਂ ਲਈ ਦਲਜੀਤ ਸਿੰਘ ਰਾਏ, ਇਕਬਾਲ ਸਿੰਘ, ਕਰਮਜੀਤ ਕੌਰ ਅਤੇ ਕੁਲਦੀਪ ਸਿੰਘ ਚਹੇੜੂ ਚੋਣ ਮੈਦਾਨ ਵਿਚ ਹਨ।
ਪਿਛਲੀ ਖ਼ਬਰ ਐਸ . ਪੀ . ਐਸ . ਹਸਪਤਾਲ ਦੇ ਮਾਹਿਰ ਡਾ . ਰਣਜੀਤ ਨੇ ਏ ਆਈ ਪਾਵਰਡ ਥ੍ਰੀਡੀ ਰੋਬੋਲੈਂਸ ਤਕਨੀਕ ਨਾਲ 75 ਸਾਲਾਾ ਬਜ਼ੁਰਗ ਦੇ... ਅਗਲੀ ਖ਼ਬਰ ਸੋਨੇ ਅਤੇ ਚਾਂਦੀ ਦੀਆਂ ਚੇਨਾਂ ਸਮੇਤ ਮੋਬਾਈਲ ਫੋਨ ਖੋਹ ਕਰਨ ਵਾਲੇ ਮੋਟਰਸਾਈਕਲ ਸਵਾਰ ਗ੍ਰਿਫਤਾਰ ਖੋਹ ਦੇ 2 ਵੱਖ-ਵੱਖ ਮਾਮ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।