25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਵਿਆਹ ਪੁਰਬ ਨੂੰ ਸਮਰਪਿਤ ਹੋਏ ਸਮਾਗਮ ਕਰਵਾਇਆ

ਸੰਗਰੂਰ, 24 ਸੰਤਬਰ (ਦਮਨਜੀਤ ਸਿੰਘ) - ਸਥਾਨਕ ਗੁਰਦੁਆਰਾ ਸਾਹਿਬ ਨਾਨਕਪੁਰਾ ਵਿਖੇ ਪ੍ਰਬੰਧਕ ਕਮੇਟੀ ਅਤੇ ਸ਼ਹੀਦ ਬਾਬਾ ਦੀਪ ਸਿੰਘ ਸੇਵਾ ਸੁਸਾਇਟੀ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਨੂੰ ਸਮਰਪਿਤ ਰਾਤਰੀ ਕਥਾ ਸਮਾਗਮ ਹਰਦੀਪ ਸਿੰਘ ਸਾਹਨੀ ਸਰਪ੍ਰਸਤ, ਜਸਵਿੰਦਰ ਸਿੰਘ ਸਾਹਨੀ ਰਵੀਨ, ਗੁਰਿੰਦਰ ਸਿੰਘ ਗੁਜਰਾਲ , ਗੁਰਪ੍ਰੀਤ ਸਿੰਘ ਰੋਬਨ ਅਤੇ ਸੁਰਿੰਦਰ ਪਾਲ ਸਿੰਘ ਸਿਦਕੀ ਦੀ ਦੇਖ ਰੇਖ ਹੇਠ ਕਰਵਾਇਆ ਗਿਆ । ਨਰਿੰਦਰ ਪਾਲ ਸਿੰਘ ਸਾਹਨੀ ਜਨਰਲ ਸਕੱਤਰ ਦੇ ਮੰਚ ਸੰਚਾਲਨ ਅਧੀਨ ਸਮਾਗਮ ਦੀ ਆਰੰਭਤਾ ਹਜ਼ੂਰੀ ਰਾਗੀ ਭਾਈ ਮਨਵੀਰ ਸਿੰਘ ਕੋਹਾੜਕਾ ਨੇ ਕੀਤੀ ਅਤੇ ਭਾਈ ਲਾਭ ਸਿੰਘ ਝੱਮਟ ਨੇ ਕਵਿਸ਼ਰੀ ਰਾਹੀਂ ਹਾਜ਼ਰੀ ਭਰੀ।

ਅਜੀਤ ਡੈਸਕ 25-09-2026
ਸੰਗਰੂਰ, 24 ਸੰਤਬਰ (ਦਮਨਜੀਤ ਸਿੰਘ) - ਸਥਾਨਕ ਗੁਰਦੁਆਰਾ ਸਾਹਿਬ ਨਾਨਕਪੁਰਾ ਵਿਖੇ ਪ੍ਰਬੰਧਕ ਕਮੇਟੀ ਅਤੇ ਸ਼ਹੀਦ ਬਾਬਾ ਦੀਪ ਸਿੰਘ ਸੇਵਾ ਸੁਸਾਇਟੀ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਨੂੰ ਸਮਰਪਿਤ ਰਾਤਰੀ ਕਥਾ ਸਮਾਗਮ ਹਰਦੀਪ ਸਿੰਘ ਸਾਹਨੀ ਸਰਪ੍ਰਸਤ, ਜਸਵਿੰਦਰ ਸਿੰਘ ਸਾਹਨੀ ਰਵੀਨ, ਗੁਰਿੰਦਰ ਸਿੰਘ ਗੁਜਰਾਲ , ਗੁਰਪ੍ਰੀਤ ਸਿੰਘ ਰੋਬਨ ਅਤੇ ਸੁਰਿੰਦਰ ਪਾਲ ਸਿੰਘ ਸਿਦਕੀ ਦੀ ਦੇਖ ਰੇਖ ਹੇਠ ਕਰਵਾਇਆ ਗਿਆ । ਨਰਿੰਦਰ ਪਾਲ ਸਿੰਘ ਸਾਹਨੀ ਜਨਰਲ ਸਕੱਤਰ ਦੇ ਮੰਚ ਸੰਚਾਲਨ ਅਧੀਨ ਸਮਾਗਮ ਦੀ ਆਰੰਭਤਾ ਹਜ਼ੂਰੀ ਰਾਗੀ ਭਾਈ ਮਨਵੀਰ ਸਿੰਘ ਕੋਹਾੜਕਾ ਨੇ ਕੀਤੀ ਅਤੇ ਭਾਈ ਲਾਭ ਸਿੰਘ ਝੱਮਟ ਨੇ ਕਵਿਸ਼ਰੀ ਰਾਹੀਂ ਹਾਜ਼ਰੀ ਭਰੀ। ਉਪਰੰਤ ਭਾਈ ਸੁੰਦਰ ਸਿੰਘ ਹੈੱਡ ਗ੍ਰੰਥੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਬਚਪਨ ਦੀਆਂ ਲੀਲਾਵਾਂ ਤੋਂ ਸ਼ੁਰੂ ਕਰ ਕੇ ਗੁਰੂ ਪਾਤਿਸ਼ਾਹ ਅਤੇ ਮਾਤਾ ਸੁਲੱਖਣੀ ਜੀ ਦੇ ਵਿਆਹ ਦੇ ਪ੍ਰਸੰਗ ‘ਤੇ ਕਥਾ ਵਾਰਤਾ ਕੀਤੀ ਅਤੇ ਗੁਰਦੁਆਰਾ ਅਚਲ ਬਟਾਲਾ ਵਿਖੇ ਸਥਾਪਿਤ ਕੱਚੀ ਕੰਧ ਦੀ ਸਾਖੀ ਦਾ ਪ੍ਰਸੰਗ ਵਰਣਨ ਕਰਦਿਆਂ ਗੁਰੂ ਪਾਤਿਸ਼ਾਹ ਦੀਆਂ ਸਿੱਖਿਆਵਾਂ ਅਤੇ ਪ੍ਰੇਰਨਾਵਾਂ ਬਾਰੇ ਸੰਗਤਾਂ ਨੂੰ ਜਾਣਕਾਰੀ ਦਿੱਤੀ। ਇਸ ਸਮਾਗਮ ਦੌਰਾਨ ਮਨਮੋਹਨ ਸਿੰਘ ਰੇਖੀ, ਜਸਵਿੰਦਰ ਸਿੰਘ, ਅਵਨੀਤ ਸਿੰਘ ਗੁਜਰਾਲ, ਬਲਜਿੰਦਰ ਸਿੰਘ, ਜਗਜੀਤ ਸਿੰਘ, ਸਮਰਪ੍ਰੀਤ ਸਿੰਘ, ਕਿਸ਼ਨ ਸਿੰਘ ਕੋਹਲੀ ਅਤੇ ਜੰਗ ਸਿੰਘ ਆਦਿ ਨੇ ਵੱਖ ਵੱਖ ਸੇਵਾਵਾਂ ਨਿਭਾਈਆਂ। ਪ੍ਰਬੰਧਕ ਕਮੇਟੀ ਵਲੋਂ ਉਪਰੋਕਤ ਕਮੇਟੀ ਮੈਂਬਰਾਂ ਦੇ ਨਾਲ ਗਗਨਦੀਪ ਸਿੰਘ ਗੱਗੀ, ਗੁਰਸਿਮਰਨ ਸਿੰਘ ਗੁਜਰਾਲ ਅਤੇ ਗੁਰਮੀਤ ਸਿੰਘ ਸਾਹਨੀ ਨੇ ਭਾਈ ਸਾਹਿਬ ਨੂੰ ਸਿਰੋਪਾਓ ਅਤੇ ਸਤਿਕਾਰ ਦਿੱਤਾ। ਇਸਤਰੀ ਸਤਿਸੰਗ ਸਭਾ ਗੁਰਦੁਆਰਾ ਸਾਹਿਬ ਦੀ ਖਜਾਨਚੀ ਪਰਵਿੰਦਰ ਕੌਰ ਨੂੰ ਵਿਸ਼ੇਸ਼ ਸਹਿਯੋਗ ਲਈ ਗੁਰਲੀਨ ਕੌਰ, ਮਹਿਕਪ੍ਰੀਤ ਕੌਰ, ਰੇਖਾ ਰਾਣੀ ਅਤੇ ਕਿਰਨ ਦੂਆ ਨੇ ਸਨਮਾਨਿਤ ਕੀਤਾ। ਇਸ ਮੌਕੇ ਸ਼ਹਿਰ ਦੀਆਂ ਵੱਖ ਵੱਖ ਸੰਸਥਾਵਾਂ ਦੇ ਨੁਮਾਇੰਦਿਆਂ ਹਰਪ੍ਰੀਤ ਸਿੰਘ ਪ੍ਰੀਤ, ਰਾਜਵਿੰਦਰ ਸਿੰਘ ਲੱਕੀ, ਹਰਭਜਨ ਸਿੰਘ ਭੱਟੀ, ਗੁਰਿੰਦਰ ਵੀਰ ਸਿੰਘ, ਗੁਰਵਿੰਦਰ ਸਿੰਘ ਸਰਨਾ, ਤੇਜਿੰਦਰ ਸਿੰਘ ਸੋਢੀ, ਈਮਾਨਪੀ੍ਤ ਸਿੰਘ, ਚਰਨਕਮਲ ਸਿੰਘ, ਸੁਖਵਿੰਦਰ ਸਿੰਘ, ਜਤਿੰਦਰ ਪਾਲ ਸਿੰਘ, ਹਰਬੰਸ ਸਿੰਘ ਕੁਮਾਰ, ਲਖਵੀਰ ਸਿੰਘ ਲੱਖਾ, ਨਰਿੰਦਰ ਸਿੰਘ, ਰਾਵਿੰਦਰ ਸਿੰਘ ਅਤੇ ਇਸਤਰੀ ਸਤਿਸੰਗ ਸਭਾਵਾਂ ਵੱਲੋਂ ਬਲਵੰਤ ਕੌਰ, ਜਤਿੰਦਰ ਕੌਰ, ਵਰਿੰਦਰ ਕੌਰ, ਇੰਦਰਪਾਲ ਕੌਰ, ਮਨਪ੍ਰੀਤ ਕੌਰ, ਜੋਗਿੰਦਰ ਕੌਰ, ਭੁਪਿੰਦਰ ਕੌਰ, ਗੁਰਮੀਤ ਕੌਰ, ਹਰਵਿੰਦਰ ਕੌਰ, ਗੁਰਪ੍ਰੀਤ ਕੌਰ, ਪਰਵਿੰਦਰ ਕੌਰ, ਜਸਪੀ੍ਤ ਕੌਰ,, ਜਸਬੀਰ ਕੌਰ , ਸੁਰਿੰਦਰ ਕੌਰ ਪਾਲੀ, ਪਰਮਿੰਦਰ ਕੌਰ , ਅਮਨਦੀਪ ਕੌ ਰ, ਅਮਰੀਕ ਕੌਰ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਸਾਬਕਾ ਜ਼ਿਲ੍ਹਾ ਪ੍ਰਧਾਨ ਛੰਨਾ ਨੇ ਪਿੰਡ ਨਮੋਲ ਦੀ ਪੰਚਾਇਤ ਦੇ ਹੱਕ ’ਚ ਮਾਰਿਆ ਨਾਅਰਾ ਅਗਲੀ ਖ਼ਬਰ ਆਰਥਿਕ ਤੰਗੀ ਤੋਂ ਪ੍ਰੇਸ਼ਾਨ ਵਿਅਕਤੀ ਨੇ ਕੀਤੀ ਖੁਦਕੁਸ਼ੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।