ਜ਼ਿਲ੍ਹਾ ਮਾਲੇਰਕੋਟਲਾ ਦੀਆਂ ਦਾਣਾ ਮੰਡੀਆਂ ’ਚ ਪਹਿਲੀ ਅਕਤੂਬਰ ਤੋਂ ਸਰਕਾਰੀ ਖਰੀਦ ਲਈ ਤਿਆਰੀਆਂ ਮੁਕੰਮਲ
ਭੁਪਿੰਦਰ ਰਾਣਾ ਭਾਜਪਾ ਮੰਡਲ ਭਵਾਨੀਗੜ੍ਹ ਦੇ ਪ੍ਰਧਾਨ ਨਿਯੁਕਤ
ਭਵਾਨੀਗੜ੍ਹ, 23 ਸਤੰਬਰ (ਰਣਧੀਰ ਸਿੰਘ ਫੱਗੂਵਾਲਾ) - ਭਾਜਪਾ ਵਲੋਂ ਨੌਜਵਾਨ ਆਗੂ ਭੁਪਿੰਦਰ ਰਾਣਾ ਨੂੰ ਭਾਜਪਾ ਮੰਡਲ ਭਵਾਨੀਗੜ੍ਹ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਸ ਸੰਬੰਧੀ ਜ਼ਿਲ੍ਹਾ ਪ੍ਰਧਾਨ ਸਰਜੀਵਨ ਜਿੰਦਲ, ਭਾਜਪਾ ਦੇ ਸੀਨੀਅਰ ਆਗੂ ਸਤਵੰਤ ਸਿੰਘ ਪੂਨੀਆ, ਗੁਰਤੇਜ ਸਿੰਘ ਝਨੇੜੀ, ਲਛਮਣ ਸੱਚਦੇਵਾ ਅਤੇ ਗਊਸ਼ਾਲਾ ਭਵਾਨੀਗੜ੍ਹ ਦੇ ਪ੍ਰਧਾਨ ਪ੍ਰਸ਼ੋਤਮ ਕਾਂਸਲ ਵਲੋਂ ਭੁਪਿੰਦਰ ਰਾਣਾ ਨੂੰ ਨਿਯੁਕਤੀ ਪੱਤਰ ਸੌਂਪਿਆ ਗਿਆ।
ਭਵਾਨੀਗੜ੍ਹ, 23 ਸਤੰਬਰ (ਰਣਧੀਰ ਸਿੰਘ ਫੱਗੂਵਾਲਾ) - ਭਾਜਪਾ ਵਲੋਂ ਨੌਜਵਾਨ ਆਗੂ ਭੁਪਿੰਦਰ ਰਾਣਾ ਨੂੰ ਭਾਜਪਾ ਮੰਡਲ ਭਵਾਨੀਗੜ੍ਹ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਸ ਸੰਬੰਧੀ ਜ਼ਿਲ੍ਹਾ ਪ੍ਰਧਾਨ ਸਰਜੀਵਨ ਜਿੰਦਲ, ਭਾਜਪਾ ਦੇ ਸੀਨੀਅਰ ਆਗੂ ਸਤਵੰਤ ਸਿੰਘ ਪੂਨੀਆ, ਗੁਰਤੇਜ ਸਿੰਘ ਝਨੇੜੀ, ਲਛਮਣ ਸੱਚਦੇਵਾ ਅਤੇ ਗਊਸ਼ਾਲਾ ਭਵਾਨੀਗੜ੍ਹ ਦੇ ਪ੍ਰਧਾਨ ਪ੍ਰਸ਼ੋਤਮ ਕਾਂਸਲ ਵਲੋਂ ਭੁਪਿੰਦਰ ਰਾਣਾ ਨੂੰ ਨਿਯੁਕਤੀ ਪੱਤਰ ਸੌਂਪਿਆ ਗਿਆ। ਇਸ ਮੌਕੇ ਸਤਵੰਤ ਸਿੰਘ ਪੂਨੀਆ ਅਤੇ ਸਰਜੀਵਨ ਜਿੰਦਲ ਨੇ ਕਿਹਾ ਕਿ ਭਾਜਪਾ ਦੇਸ਼ ਦੀ ਅਜਿਹੀ ਪਾਰਟੀ ਹੈ, ਜਿੱਥੇ ਪਰਿਵਾਰਵਾਦ ਅਤੇ ਚਾਚਾ-ਭਤੀਜਾਵਾਦ ਨੂੰ ਕੋਈ ਥਾਂ ਨਹੀਂ ਹੈ। ਨਵ-ਨਿਯੁਕਤ ਮੰਡਲ ਪ੍ਰਧਾਨ ਭੁਪਿੰਦਰ ਰਾਣਾ ਨੇ ਨਿਯੁਕਤੀ ਲਈ ਭਾਜਪਾ ਦੀ ਕੌਮੀ ਹਾਈਕਮਾਂਡ, ਸੂਬਾ ਪ੍ਰਧਾਨ ਕੇਵਲ ਢਿੱਲੋਂ, ਸਤਵੰਤ ਸਿੰਘ ਪੂਨੀਆ, ਜ਼ਿਲ੍ਹਾ ਪ੍ਰਧਾਨ ਸਰਜੀਵਨ ਜਿੰਦਲ, ਅਮਨ ਪੂਨੀਆ, ਪ੍ਰਤਾਪ ਢਿੱਲੋਂ ਅਤੇ ਯੂਥ ਬ੍ਰਿਗੇਡ ਦੇ ਸਾਥੀਆਂ ਦਾ ਧੰਨਵਾਦ ਕੀਤਾ।