ਲੌਂਗੋਵਾਲ, 23 ਸਤੰਬਰ (ਸ.ਸ. ਖੰਨਾ) -ਇਥੋਂ ਨੇੜਲੇ ਪਿੰਡ ਮੰਡੇਰ ਕਲਾਂ ਦੀ ਜੰਮਪਲ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਸਰਪੰਚ ਜੁਗਰਾਜ ਸਿੰਘ ਸੰਸਾਰੀ ਦੀ ਭੈਣ ਐਡਵੋਕੇਟ ਪਰਮਿੰਦਰ ਕੌਰ ਮੰਡੇਰ ਨੂੰ ਡੀ.ਬੀ.ਏ. ਸੰਗਰੂਰ ਦੀ ਕਾਰਜਕਾਰੀ ਮੈਂਬਰ ਚੁਣਿਆ ਗਿਆ ਹੈ। ਜ਼ਿਲ੍ਹਾ ਬਾਰ ਐਸੋਸੀਏਸ਼ਨ (ਡੀ.ਬੀ.ਏ.) ਦੀਆਂ ਹੋਈਆਂ ਚੋਣਾਂ ਤੋਂ ਬਾਅਦ ਐਡਵੋਕੇਟ ਪਰਮਿੰਦਰ ਕੌਰ ਮੰਡੇਰ ਨੂੰ ਕਾਰਜਕਾਰੀ ਮੈਂਬਰਾਂ ’ਚ ਸ਼ਾਮਿਲ ਕੀਤਾ ਗਿਆ ਹੈ । ਨਵੀਂ ਸੋਧੀ ਗਈ ਬਾਰ ਦੀ ਸੰਵਿਧਾਨਿਕ ਵਿਵਸਥਾ ਅਨੁਸਾਰ ਚੁਣੇ ਗਏ 9 ਕਾਰਜਕਾਰੀ ਮੈਂਬਰਾਂ ’ਚ ਐਡਵੋਕੇਟ ਪਰਮਿੰਦਰ ਕੌਰ ਮੰਡੇਰ ਇਕਲੌਤੀ ਮਹਿਲਾ ਹੀ ਐਡਵੋਕੇਟ ਹਨ । ਇਹ ਚੋਣ ਉਨ੍ਹਾਂ ਦੇ ਚੰਗੇ ਪੇਸ਼ੇਵਰ ਰਿਕਾਰਡ, ਸਮਰਪਣ, ਨਿਮਰਤਾ ਅਤੇ ਕਾਨੂੰਨੀ ਪੇਸ਼ੇ ਤੇ ਨਿਆਂ ਪ੍ਰਣਾਲੀ ਪ੍ਰਤੀ ਵਚਨਬੱਧਤਾ ਨੂੰ ਦੇਖਦਿਆਂ ਕੀਤੀ ਗਈ ਹੈ। ਐਡਵੋਕੇਟ ਮੰਡੇਰ ਨੇ ਇਸ ਜ਼ਿੰਮੇਵਾਰੀ ਲਈ ਬਾਰ ਦੇ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਇਸ ਭਰੋਸੇ ਲਈ ਮਾਣ ਮਹਿਸੂਸ ਕਰਦੇ ਹਨ।