24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਸਿਵਲ ਇੰਜੀਨੀਅਰਿੰਗ ’ਤੇ ਵਿਸ਼ੇਸ਼ ਲੈਕਚਰ ਕਰਵਾਇਆ

ਭਵਾਨੀਗੜ੍ਹ 23 ਸਤੰਬਰ (ਲਖਵਿੰਦਰ ਪਾਲ ਗਰਗ, ਰਣਧੀਰ ਸਿੰਘ ਫੱਗੂਵਾਲਾ) - ਸਥਾਨਕ ਆਯੂਸ਼ਮਾਨ ਆਰੋਗਿਆ ਕੇਂਦਰ ਵਿਖੇ ਸਿਹਤਮੰਦ ਜੀਵਨ ਅਤੇ ਰੋਗਾਂ ਤੋਂ ਬਚਾਅ ਵਿੱਚ ਆਯੂਰਵੈਦ ਦੀ ਮਹੱਤਤਾ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ 11ਵਾਂ ਰਾਸ਼ਟਰੀ ਆਯੂਰਵੈਦ ਦਿਵਸ ਮਨਾਇਆ ਗਿਆ। ਇਸ ਮੌਕੇ ਲਗਾਏ ਗਏ ਵਿਸ਼ੇਸ਼ ਆਯੂਰਵੈਦਿਕ ਸਿਹਤ ਜਾਂਚ ਕੈਂਪ ਦੌਰਾਨ ਲਗਭਗ 300 ਰੋਗੀਆਂ ਦੀ ਜਾਂਚ ਕੀਤੀ ਗਈ ਅਤੇ ਲੋੜਵੰਦਾਂ ਨੂੰ ਮੁਫ਼ਤ ਆਯੂਰਵੈਦਿਕ ਦਵਾਈਆਂ ਮੁਹੱਈਆ ਕਰਵਾਈਆਂ ਗਈਆਂ।

ਅਜੀਤ ਡੈਸਕ 24-09-2026
ਭਵਾਨੀਗੜ੍ਹ 23 ਸਤੰਬਰ (ਲਖਵਿੰਦਰ ਪਾਲ ਗਰਗ, ਰਣਧੀਰ ਸਿੰਘ ਫੱਗੂਵਾਲਾ) - ਸਥਾਨਕ ਆਯੂਸ਼ਮਾਨ ਆਰੋਗਿਆ ਕੇਂਦਰ ਵਿਖੇ ਸਿਹਤਮੰਦ ਜੀਵਨ ਅਤੇ ਰੋਗਾਂ ਤੋਂ ਬਚਾਅ ਵਿੱਚ ਆਯੂਰਵੈਦ ਦੀ ਮਹੱਤਤਾ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ 11ਵਾਂ ਰਾਸ਼ਟਰੀ ਆਯੂਰਵੈਦ ਦਿਵਸ ਮਨਾਇਆ ਗਿਆ। ਇਸ ਮੌਕੇ ਲਗਾਏ ਗਏ ਵਿਸ਼ੇਸ਼ ਆਯੂਰਵੈਦਿਕ ਸਿਹਤ ਜਾਂਚ ਕੈਂਪ ਦੌਰਾਨ ਲਗਭਗ 300 ਰੋਗੀਆਂ ਦੀ ਜਾਂਚ ਕੀਤੀ ਗਈ ਅਤੇ ਲੋੜਵੰਦਾਂ ਨੂੰ ਮੁਫ਼ਤ ਆਯੂਰਵੈਦਿਕ ਦਵਾਈਆਂ ਮੁਹੱਈਆ ਕਰਵਾਈਆਂ ਗਈਆਂ। ਡਾਇਰੈਕਟਰ ਆਯੂਰਵੈਦ ਪੰਜਾਬ ਡਾ. ਰਮਨ ਖੰਨਾ ਦੇ ਦਿਸ਼ਾ-ਨਿਰਦੇਸ਼ਾਂ ਅਤੇ ਜ਼ਿਲ੍ਹਾ ਆਯੂਰਵੈਦਿਕ ਤੇ ਯੂਨਾਨੀ ਅਫ਼ਸਰ ਡਾ. ਸੀਮਾ ਜੈਨ ਦੀ ਅਗਵਾਈ ਹੇਠ ਕਰਵਾਏ ਸਮਾਗਮ ਵਿੱਚ ਜ਼ਿਲ੍ਹੇ ਭਰ ਤੋਂ ਆਯੂਰਵੈਦਿਕ ਚਿਕਿਤਸਕਾਂ ਤੇ ਉਪਵੈਦਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਲੋਕਾਂ ਨੂੰ ਸੰਤੁਲਿਤ ਤੇ ਕੁਦਰਤੀ ਖੁਰਾਕ, ਸਿਹਤਮੰਦ ਜੀਵਨ-ਢੰਗ ਅਤੇ ਰੋਗਾਂ ਤੋਂ ਬਚਾਅ ਲਈ ਆਯੂਰਵੈਦ ਦੇ ਸਿਧਾਂਤਾਂ ਨੂੰ ਰੋਜ਼ਾਨਾ ਜੀਵਨ ਵਿੱਚ ਅਪਣਾਉਣ ਲਈ ਪ੍ਰੇਰਿਤ ਕੀਤਾ ਗਿਆ। ਸਮਾਗਮ ਦੌਰਾਨ ਮੋਟੇ ਅਨਾਜ ਤੇ ਹੋਰ ਪੌਸ਼ਟਿਕ ਖਾਧ ਪਦਾਰਥਾਂ, ਔਸ਼ਧੀ ਪੌਦਿਆਂ, ਯੋਗ ਅਤੇ ਪੰਚਕਰਮ ਸਬੰਧੀ ਜਾਣਕਾਰੀ ਦਿੱਤੀ ਗਈ। ਜ਼ਿਲ੍ਹਾ ਆਯੂਰਵੈਦਿਕ ਤੇ ਯੂਨਾਨੀ ਅਫ਼ਸਰ ਡਾ. ਸੀਮਾ ਜੈਨ ਨੇ ਕਿਹਾ ਕਿ ਜ਼ਿਲ੍ਹੇ ਦੀਆਂ ਆਯੂਰਵੈਦਿਕ ਡਿਸਪੈਂਸ ਰੀਆਂ ਅਤੇ ਆਯੂਸ਼ਮਾਨ ਆਰੋਗਿਆ ਕੇਂਦਰਾਂ ਰਾਹੀਂ ਲੋਕਾਂ ਨੂੰ ਆਯੂਰਵੈਦਿਕ ਇਲਾਜ ਦੇ ਨਾਲ-ਨਾਲ ਸਿਹਤਮੰਦ ਜੀਵਨ-ਢੰਗ ਬਾਰੇ ਵੀ ਜਾਗਰੂਕ ਕੀਤਾ ਜਾ ਰਿਹਾ ਹੈ। ਸੀਨੀਅਰ ਆਯੂਰਵੈਦਿਕ ਫਿਜ਼ੀਸ਼ੀਅਨ ਡਾ. ਕੁਲਵਿੰਦਰ ਸ਼ਰਮਾ ਨੇ ਰੋਜ਼ਾਨਾ ਖੁਰਾਕ ਵਿੱਚ ਮੋਟੇ ਅਨਾਜ ਨੂੰ ਸ਼ਾਮਿਲ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਕੁਦਰਤੀ ਅਤੇ ਸੰਤੁਲਿਤ ਖੁਰਾਕ ਸਿਹਤ ਲਈ ਲਾਹੇਵੰਦ ਹੋ ਸਕਦੀ ਹੈ। ਆਯੂਰਵੈਦਿਕ ਚਿਕਿਤਸਕ ਡਾ. ਲਲਿਤ ਕਾਂਸਲ ਨੇ ਪੰਚਕਰਮ ਦੀ ਮਹੱਤਤਾ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਯੂਸ਼ਮਾਨ ਆਰੋਗਿਆ ਕੇਂਦਰ ਕਾਹਨਗੜ੍ਹ ਵਿਖੇ ਪੰਚਕਰਮ ਦੀਆਂ ਸੇਵਾਵਾਂ ਉਪਲਬਧ ਹਨ। ਕੈਂਪ ਦੀ ਇੰਚਾਰਜ ਅਤੇ ਆਯੂਰਵੈਦ ਦਿਵਸ ਦੀ ਨੋਡਲ ਅਫ਼ਸਰ ਡਾ. ਮੀਨੂ ਵਾਹੀ ਨੇ ਰਿਤੂਚਰਿਆ ਬਾਰੇ ਜਾਣਕਾਰੀ ਦਿੱਤੀ। ਡਾ. ਅਮਨਦੀਪ ਭਾਰਤੀ ਨੇ ਕਿਹਾ ਕਿ ਆਯੂਰਵੈਦ ਰੋਗਾਂ ਦੇ ਇਲਾਜ ਦੇ ਨਾਲ-ਨਾਲ ਤੰਦਰੁਸਤੀ ਦੀ ਰੱਖਿਆ ਅਤੇ ਰੋਗਾਂ ਤੋਂ ਬਚਾਅ ’ਤੇ ਵੀ ਜ਼ੋਰ ਦਿੰਦਾ ਹੈ। ਇਸ ਮੌਕੇ ਡਾ. ਰੋਜ਼ੀ, ਡਾ. ਰਮਨ ਕੁਮਾਰ, ਡਾ. ਮੁਹੰਮਦ ਅਕਮਲ, ਪਰਮਿੰਦਰ ਸਿੰਘ, ਰਮੇਸ਼ ਕੁਮਾਰ, ਹਰਪ੍ਰੀਤ ਸਿੰਘ ਭੰਡਾਰੀ, ਡਾ. ਰੁਬੀਨਾ, ਡਾ. ਦਿਵਿਆ, ਯੋਗੇਸ਼ ਸ਼ਰਮਾ, ਕੈਲਾਸ਼ ਮਿੱਤਲ, ਈਸ਼ਾ ਗੋਇਲ ਅਤੇ ਸਿਕੰਦਰ ਸ਼ਰਮਾ ਸਮੇਤ ਹੋਰ ਸ਼ਖ਼ਸੀਅਤਾਂ ਮੌਜੂਦ ਸਨ।
ਪਿਛਲੀ ਖ਼ਬਰ ਅਕਾਲੀ ਦਲ (ਵਾਰਿਸ ਪੰਜਾਬ ਦੇ) ਨੇ ਕੀਤੀ ਅਹਿਮ ਮੀਟਿੰਗ ਅਗਲੀ ਖ਼ਬਰ ਦੋ ਰੋਜ਼ਾ ਇੰਟਰ ਕਾਲਜ ਬੇਸਬਾਲ ਤੇ ਸਾਫਟਬਾਲ ਚੈਂਪੀਅਨਸ਼ਿਪ ਸੰਪੰਨ ਬੇਸਬਾਲ ’ਚ ਸ਼ਹੀਦ ਊਧਮ ਸਿੰਘ ਕਾਲਜ ਮਹਿਲਾਂ ਚੌਕ ਅਤੇ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।