20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਧੂਰੀ ਮੰਡੀ ਵਿੱਚ ਬਾਸਮਤੀ 4155 ਰੁਪਏ ਪ੍ਰਤੀ ਕੁਇੰਟਲ ਵਿਕੀ

ਧੂਰੀ, 19 ਸਤੰਬਰ (ਸੁਖਵੰਤ ਸਿੰਘ ਭੁੱਲਰ) - ਧੂਰੀ ਅਨਾਜ ਮੰਡੀ ਵਿੱਚ ਝੋਨੇ ਦੇ ਸੀਜ਼ਨ ਦੌਰਾਨ ਬਾਸਮਤੀ 4155 ਰੁਪਏ ਪ੍ਰਤੀ ਕੁਇੰਟਲ ਅਤੇ ਘੱਟ ਤੋਂ ਘੱਟ 3820 ਰੁਪਏ ਪ੍ਰਤੀ ਕੁਇੰਟਲ ਤੱਕ ਵਿਕੀ ਇਹ ਜਾਣਕਾਰੀ ਆੜ੍ਹਤੀਆ ਐਸੋਸੀਏਸ਼ਨ ਧੂਰੀ ਦੇ ਪ੍ਰਧਾਨ ਜਤਿੰਦਰ ਸਿੰਘ ਮੰਡੇਰ ਤੇ ਡਾਇਰੈਕਟਰ ਚੌਧਰੀ ਪਵਨ ਕੁਮਾਰ ਵੱਲੋਂ ਸਾਂਝੀ ਕੀਤੀ ਗਈ। ਉਨ੍ਹਾਂ ਦੱਸਿਆ ਕਿ ਝੋਨੇ ਦੇ ਇਸ ਸੀਜ਼ਨ ਦੌਰਾਨ ਬਾਸਮਤੀ 1509 ਕਿਸਮ ਦੀ ਆਮਦ ਹੋ ਰਹੀ ਹੈ ਜਿਸ ਦਾ ਹੁਣ ਤੱਕ ਕਰੀਬ 4 ਹਜ਼ਾਰ ਕੁਇੰਟਲ ਗੱਟਾ ਦੀ ਖ਼ਰੀਦ ਹੋ ਚੁੱਕੀ ਹੈ।

ਅਜੀਤ ਡੈਸਕ 20-09-2026
ਧੂਰੀ, 19 ਸਤੰਬਰ (ਸੁਖਵੰਤ ਸਿੰਘ ਭੁੱਲਰ) - ਧੂਰੀ ਅਨਾਜ ਮੰਡੀ ਵਿੱਚ ਝੋਨੇ ਦੇ ਸੀਜ਼ਨ ਦੌਰਾਨ ਬਾਸਮਤੀ 4155 ਰੁਪਏ ਪ੍ਰਤੀ ਕੁਇੰਟਲ ਅਤੇ ਘੱਟ ਤੋਂ ਘੱਟ 3820 ਰੁਪਏ ਪ੍ਰਤੀ ਕੁਇੰਟਲ ਤੱਕ ਵਿਕੀ ਇਹ ਜਾਣਕਾਰੀ ਆੜ੍ਹਤੀਆ ਐਸੋਸੀਏਸ਼ਨ ਧੂਰੀ ਦੇ ਪ੍ਰਧਾਨ ਜਤਿੰਦਰ ਸਿੰਘ ਮੰਡੇਰ ਤੇ ਡਾਇਰੈਕਟਰ ਚੌਧਰੀ ਪਵਨ ਕੁਮਾਰ ਵੱਲੋਂ ਸਾਂਝੀ ਕੀਤੀ ਗਈ। ਉਨ੍ਹਾਂ ਦੱਸਿਆ ਕਿ ਝੋਨੇ ਦੇ ਇਸ ਸੀਜ਼ਨ ਦੌਰਾਨ ਬਾਸਮਤੀ 1509 ਕਿਸਮ ਦੀ ਆਮਦ ਹੋ ਰਹੀ ਹੈ ਜਿਸ ਦਾ ਹੁਣ ਤੱਕ ਕਰੀਬ 4 ਹਜ਼ਾਰ ਕੁਇੰਟਲ ਗੱਟਾ ਦੀ ਖ਼ਰੀਦ ਹੋ ਚੁੱਕੀ ਹੈ। ਇਸ ਮੌਕੇ ਚੌਧਰੀ ਪਵਨ ਕੁਮਾਰ ਆੜ੍ਹਤੀ ਨੇ ਦੱਸਿਆ ਕਿ ਬਾਸਮਤੀ 1509 ਦੀ ਖ਼ਰੀਦ ਕੇ.ਆਰ.ਬੀ.ਐਲ. ਸਮੇਤ ਹੋਰ ਪ੍ਰਾਈਵੇਟ ਖ਼ਰੀਦਦਾਰਾਂ ਵੱਲੋਂ ਬੋਲੀ ਲਗਾ ਕੇ ਬਾਸਮਤੀ ਝੋਨੇ ਦੀ ਖ਼ਰੀਦ ਕੀਤੀ ਜਾ ਰਹੀ ਹੈ ਅਤੇ ਇਸ ਵਾਰ ਕਿਸਾਨਾਂ ਨੂੰ ਬਾਸਮਤੀ ਕਿਸਮ ਦਾ ਚੰਗਾ ਰੇਟ ਮਿਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਬਾਸਮਤੀ ਕਿਸਮਾਂ ਵਿਚ 1121, ਮੁੱਛਲ, 1847 ਤੇ ਹੋਰ ਪ੍ਰਚਲਿਤ ਕਿਸਮਾਂ ਦੀ ਆਮਦ ਸ਼ੁਰੂ ਨਹੀਂ ਹੋਈ ਹੈ, ਉਨ੍ਹਾਂ ਕਿਹਾ ਕਿ ਇਸ ਦੌਰਾਨ ਮੰਡੀ ਵਿੱਚ ਸਫ਼ਾਈ ਪ੍ਰਬੰਧਾਂ ਨੂੰ ਲੈ ਕੇ ਉਨ੍ਹਾਂ ਵੱਲੋਂ ਪ੍ਰਸ਼ਾਸਨਿਕ ਉੱਚ ਅਧਿਕਾਰੀਆਂ ਨੂੰ ਅਪੀਲ ਕੀਤੀ ਗਈ ਹੈ ਤਾਂ ਜੋ ਕਿਸਾਨਾਂ ਨੂੰ ਝੋਨੇ ਦੀ ਵੱਡੀ ਆਮਦ ਸਮੇਂ ਕੋਈ ਦਿੱਕਤ ਨਾ ਆਵੇ। ਉਨ੍ਹਾਂ ਦੱਸਿਆ ਕਿ ਇਸ ਸੀਜ਼ਨ ਦੌਰਾਨ ਬਾਸਮਤੀ ਲੈ ਕੇ ਆ ਰਹੇ ਕਿਸਾਨ ਮੌਜੂਦਾ ਰੇਟ ਸਬੰਧੀ ਸੰਤੁਸ਼ਟੀ ਜਤਾ ਰਹੇ ਹਨ ਤੇ ਇਹ ਵੀ ਮੰਗ ਕਰ ਰਹੇ ਹਨ ਕਿ ਪਰਮਲ ਝੋਨੇ ਵਾਂਗ ਬਾਸਮਤੀ ਕਿਸਮਾਂ ਦੇ ਰੇਟ ਵੀ ਤੈਅ ਕੀਤੇ ਜਾਣ ਤਾਂ ਜੋ ਕਿਸਾਨ ਬੇਫ਼ਿਕਰ ਹੋ ਕੇ ਥੋੜ੍ਹੇ ਸਮੇਂ ਵਿੱਚ ਪੱਕਣ ਵਾਲੀਆਂ ਇਹਨਾਂ ਕਿਸਮਾਂ ਵੱਲ ਆਪਣਾ ਰੁਝਾਨ ਵਧਾ ਸਕੇ ਅਤੇ ਝੋਨੇ ਦੀ ਬਾਸਮਤੀ ਕਿਸਮਾਂ ਦੀ ਕਾਸ਼ਤ ਕਰ ਸਕੇ ਸਰਕਾਰ ਨੂੰ ਵੀ ਇਸ ਸਬੰਧੀ ਚੰਗੀ ਨੀਤੀ ਬਣਾਉਣੀ ਚਾਹੀਦੀ ਹੈ।
ਪਿਛਲੀ ਖ਼ਬਰ ਗੁਰਦੁਆਰਾ ਗੁਰਸਾਗਰ ਮਸਤੂਆਣਾ ਸਾਹਿਬ ਵਿਖੇ ਸਰੋਵਰ ਦੀ ਗਾਰ ਕੱਢਣ ਦੀ ਕਾਰ-ਸੇਵਾ ਅੱਜ ਤੋਂ, ਤਿਆਰੀਆਂ ਮੁਕੰਮਲ ਅਗਲੀ ਖ਼ਬਰ ਮੁੱਖ ਮੰਤਰੀ ਦੀ ਆਮਦ ਨੂੰ ਲੈ ਕੇ ਪੁਲਿਸ ਨੇ ਦਲਵੀਰ ਸਿੰਘ ਗੋਲਡੀ ਨੂੰ ਘਰੋਂ ਬਾਹਰ ਨਿਕਲਣ ਤੋਂ ਰੋਕਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।