19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-09-2026

ਸਮਾਜ ਸੇਵੀ ਆਗੂਆਂ ਦਾ ਕੀਤਾ ਸਨਮਾਨ

ਸ਼ੇਰਪੁਰ, 18 ਸਤੰਬਰ (ਦਰਸ਼ਨ ਸਿੰਘ ਖੇੜੀ)- ਧਾਰਮਿਕ ਕੰਮਾਂ ਲਈ ਪਹਿਲ ਕਦਮੀ ਕਰਕੇ ਭਾਈ ਹਰਜਿੰਦਰ ਸਿੰਘ ਖੇੜੀ ਤੇ ਭਾਈ ਬਲਵਿੰਦਰ ਸਿੰਘ ਖੇੜੀ ਦੋਵੇਂ ਭਰਾਵਾਂ ਨੇ ਸਦਾ ਹੀ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਹਨ । ਦੋਵੇਂ ਭਰਾ ਲੋੜਵੰਦਾਂ, ਗਰੀਬਾਂ ਅਤੇ ਬੇਸਹਾਰਿਆਂ ਦੀ ਹਰ ਪ੍ਰਕਾਰ ਦੀ ਮਦਦ ਕਰਨ ਲਈ ਹਰ ਸਮੇਂ ਤੱਤਪਰ ਰਹਿੰਦੇ ਹਨ ।

ਅਜੀਤ ਡੈਸਕ 19-09-2026
ਸ਼ੇਰਪੁਰ, 18 ਸਤੰਬਰ (ਦਰਸ਼ਨ ਸਿੰਘ ਖੇੜੀ)- ਧਾਰਮਿਕ ਕੰਮਾਂ ਲਈ ਪਹਿਲ ਕਦਮੀ ਕਰਕੇ ਭਾਈ ਹਰਜਿੰਦਰ ਸਿੰਘ ਖੇੜੀ ਤੇ ਭਾਈ ਬਲਵਿੰਦਰ ਸਿੰਘ ਖੇੜੀ ਦੋਵੇਂ ਭਰਾਵਾਂ ਨੇ ਸਦਾ ਹੀ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਹਨ । ਦੋਵੇਂ ਭਰਾ ਲੋੜਵੰਦਾਂ, ਗਰੀਬਾਂ ਅਤੇ ਬੇਸਹਾਰਿਆਂ ਦੀ ਹਰ ਪ੍ਰਕਾਰ ਦੀ ਮਦਦ ਕਰਨ ਲਈ ਹਰ ਸਮੇਂ ਤੱਤਪਰ ਰਹਿੰਦੇ ਹਨ । ਉੱਘੇ ਸਿੱਖ ਵਿਦਵਾਨ ਤੇ ਪ੍ਰਚਾਰਕ ਗਿਆਨੀ ਗੁਰਵਿੰਦਰ ਸਿੰਘ ਨੇ ਕਥਾ ਰਾਹੀਂ ਸੇਵਾ ਦੀ ਮਹੱਤਤਾ ਨੂੰ ਗੁਰੂ ਕਾਲ ਨਾਲ ਜੋੜ ਕੇ ਵਿਸਥਾਰ ਸਹਿਤ ਚਾਨਣਾ ਪਾਇਆ। ਗਿਆਨੀ ਗੁਰਵਿੰਦਰ ਸਿੰਘ ਅਤੇ ਭਾਈ ਨਛੱਤਰ ਸਿੰਘ ਖੇੜੀ ਸਾਬਕਾ ਪ੍ਰਧਾਨ ਆੜ੍ਹਤੀਆ ਐਸੋਸੀਏਸ਼ਨ ਸ਼ੇਰਪੁਰ ਨੇ ਸੰਗਤਾਂ ਨਾਲ ਰਲ ਕੇ ਇਨ੍ਹਾਂ ਨੌਜਵਾਨਾਂ ਨੂੰ ਸਿਰੋਪਾਓ ਬਖਸ਼ਿਸ਼ ਕਰਕੇ ਸਨਮਾਨਿਤ ਕੀਤਾ। ਇਸ ਮੌਕੇ ਰਣਜੀਤ ਸਿੰਘ, ਨੰਬਰਦਾਰ,ਪ੍ਰਮਿੰਦਰ ਸਿੰਘ ਟਿੰਕਾ, ਕਰਤਾਰ ਸਿੰਘ, ਜਗਰੂਪ ਸਿੰਘ, ਮੁਕੰਦ ਸਿੰਘ, ਜਗਰੂਪ ਸਿੰਘ ਮੈਂਬਰ, ਸਿਕੰਦਰ ਸਿੰਘ, ਕੌਰ ਸਿੰਘ ਆਦਿ ਆਗੂ ਮੌਜੂਦ ਸਨ।
ਪਿਛਲੀ ਖ਼ਬਰ ਕੈਂਸਰ ਤੇ ਅੱਖਾਂ ਦੀਆਂ ਬਿਮਾਰੀਆਂ ਦੀ ਜਾਂਚ ਸਬੰਧੀ ਜਾਂਚ ਕੈਂਪ ਅੱਜ ਅਗਲੀ ਖ਼ਬਰ ਪੀ.ਆਰ.ਟੀ.ਸੀ. ਅਧਿਕਾਰੀਆਂ ਵੱਲੋਂ ਬੱਸਾਂ ਰੋਕਣ ਦਾ ਭਰੋਸਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।