19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-09-2026

ਬੀ.ਸੀ.ਏ ਸਮੈਸਟਰ ਤੀਜਾ ਦਾ ਨਤੀਜਾ ਰਿਹਾ ਸ਼ਾਨਦਾਰ

ਸੁਨਾਮ ਊਧਮ ਸਿੰਘ ਵਾਲਾ, 18 ਸਤੰਬਰ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ) - ਸ਼ਹੀਦ ਊਧਮ ਸਿੰਘ ਕਾਲਜ ਆਫ਼ ਮੈਨੇਜਮੈਂਟ, ਆਰਟਸ ਐਂਡ ਕੰਪਿਊਟਰ ਸਾਇੰਸ, ਮਹਿਲਾਂ ਚੌਕ ਦੇ ਬੀ. ਸੀ.

ਅਜੀਤ ਡੈਸਕ 19-09-2026
ਸੁਨਾਮ ਊਧਮ ਸਿੰਘ ਵਾਲਾ, 18 ਸਤੰਬਰ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ) - ਸ਼ਹੀਦ ਊਧਮ ਸਿੰਘ ਕਾਲਜ ਆਫ਼ ਮੈਨੇਜਮੈਂਟ, ਆਰਟਸ ਐਂਡ ਕੰਪਿਊਟਰ ਸਾਇੰਸ, ਮਹਿਲਾਂ ਚੌਕ ਦੇ ਬੀ.ਸੀ.ਏ ਸਮੈਸਟਰ ਤੀਜਾ ਸੈਸ਼ਨ ਦਸੰਬਰ- 2025 ਪ੍ਰੀਖਿਆ ਦਾ ਨਤੀਜਾ ਸ਼ਾਨਦਾਰ ਰਿਹਾ। ਜਿਸ ਵਿੱਚ ਨੈਨਸੀ ਰਾਣੀ ਸਪੁੱਤਰੀ ਰਾਜ ਸਿੰਘ ਨੇ 84 ਪ੍ਰਤੀਸ਼ਤ ਅੰਕ ਲੈ ਕੇ ਪਹਿਲਾ, ਅਰਸ਼ਦੀਪ ਕੌਰ ਸਪੁੱਤਰੀ ਜਸਵੀਰ ਸਿੰਘ 82.8 ਪ੍ਰਤੀਸ਼ਤ ਨੰਬਰਾਂ ਨਾਲ ਦੂਜਾ ਅਤੇ ਰਮਨਦੀਪ ਕੌਰ ਸਪੁੱਤਰੀ ਲਾਲ ਸਿੰਘ ਅਤੇ ਸਿਮਰਨਜੀਤ ਕੌਰ ਸਪੁੱਤਰੀ ਗੁਰਚਰਨ ਸਿੰਘ 82 ਪ੍ਰਤੀਸ਼ਤ ਅੰਕਾਂ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ। ਵਿਦਿਆਰਥੀਆਂ ਦੀ ਵਧੀਆ ਕਾਰਗੁਜ਼ਾਰੀ ਲਈ ਸੰਸਥਾ ਦੇ ਚੇਅਰਮੈਨ ਰਾਓਵਿੰਦਰ ਸਿੰਘ ਅਤੇ ਵਾਈਸ ਚੇਅਰਮੈਨ ਕੌਰ ਸਿੰਘ ਦੁੱਲਟ, ਪ੍ਰਿੰਸੀਪਲ ਡਾ. ਕੁਲਵੰਤ ਕੌਰ, ਐੱਚ.ਓ.ਡੀ ਸਰਬਜੀਤ ਕੌਰ ਅਤੇ ਸਮੂਹ ਸਟਾਫ਼ ਵੱਲੋਂ ਇਸ ਸ਼ਾਨਦਾਰ ਪ੍ਰਾਪਤੀ ਲਈ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਭਵਿੱਖ ਵਿੱਚ ਹੋਰ ਅੱਗੇ ਵਧਣ ਦੀ ਪ੍ਰੇਰਣਾ ਦਿੱਤੀ।
ਪਿਛਲੀ ਖ਼ਬਰ ਬਿਜਲੀ ਕਾਮਿਆਂ ਵੱਲੋਂ ਸਾਥੀ ਮੁਲਾਜ਼ਮਾਂ ਦੀਆਂ ਬਦਲੀਆਂ ਰੱਦ ਕਰਵਾਉਣ ਨੂੰ ਲੈ ਕੇ ਧਰਨਾ ਅਗਲੀ ਖ਼ਬਰ ਮੈਡੀਕਲ ਸਟੋਰਾਂ ’ਤੇ ਸੀ.ਸੀ.ਟੀ.ਵੀ. ਕੈਮਰੇ ਲਾਜ਼ਮੀ ਕਰਨ ਦਾ ਵਿਰੋਧ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।