18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਥਾਣਾ ਮੁਖੀ ਬਲੌਰ ਸਿੰਘ ਚਹਿਲ ਨਾਲ ਸ਼ਹਿਰ ਦੀਆਂ ਸਮੱਸਿਆਵਾਂ ਸਬੰਧੀ ਮੀਟਿੰਗ

ਅਹਿਮਦਗੜ੍ਹ, 17 ਸਤੰਬਰ (ਸੁਖਜੀਤ ਸਿੰਘ ਖੇੜਾ)- ਸ਼ਹਿਰ ਦੇ ਸਮਾਜ ਸੇਵੀ ਸਤਵਿੰਦਰ ਸਿੰਘ ਸੱਤੀ ਅਤੇ ਸੰਨੀ ਚੀਮਾ ਨੇ ਨਵ ਨਿਯੁਕਤ ਥਾਣਾ ਮੁਖੀ ਸਬ ਇੰਸਪੈਕਟਰ ਬਲੌਰ ਸਿੰਘ ਚਹਿਲ ਨਾਲ ਮੀਟਿੰਗ ਕਰਕੇ ਉਨ੍ਹਾਂ ਦਾ ਅਹਿਮਦਗੜ੍ਹ ਵਿਖੇ ਤਾਇਨਾਤੀ ’ਤੇ ਸਵਾਗਤ ਕੀਤਾ । ਇਸ ਤੋਂ ਇਲਾਵਾ ਇਨਾਂ ਆਗੂਆਂ ਨੇ ਉਹਨਾਂ ਨਾਲ ਸ਼ਹਿਰ ਦੀਆਂ ਸਮੱਸਿਆਵਾਂ ਸੰਬੰਧੀ ਵਿਚਾਰ ਵਟਾਂਦਰਾ ਕੀਤਾ ।

ਅਜੀਤ ਡੈਸਕ 18-09-2026
ਅਹਿਮਦਗੜ੍ਹ, 17 ਸਤੰਬਰ (ਸੁਖਜੀਤ ਸਿੰਘ ਖੇੜਾ)- ਸ਼ਹਿਰ ਦੇ ਸਮਾਜ ਸੇਵੀ ਸਤਵਿੰਦਰ ਸਿੰਘ ਸੱਤੀ ਅਤੇ ਸੰਨੀ ਚੀਮਾ ਨੇ ਨਵ ਨਿਯੁਕਤ ਥਾਣਾ ਮੁਖੀ ਸਬ ਇੰਸਪੈਕਟਰ ਬਲੌਰ ਸਿੰਘ ਚਹਿਲ ਨਾਲ ਮੀਟਿੰਗ ਕਰਕੇ ਉਨ੍ਹਾਂ ਦਾ ਅਹਿਮਦਗੜ੍ਹ ਵਿਖੇ ਤਾਇਨਾਤੀ ’ਤੇ ਸਵਾਗਤ ਕੀਤਾ । ਇਸ ਤੋਂ ਇਲਾਵਾ ਇਨਾਂ ਆਗੂਆਂ ਨੇ ਉਹਨਾਂ ਨਾਲ ਸ਼ਹਿਰ ਦੀਆਂ ਸਮੱਸਿਆਵਾਂ ਸੰਬੰਧੀ ਵਿਚਾਰ ਵਟਾਂਦਰਾ ਕੀਤਾ । ਇਸ ਮੌਕੇ ਇਨ੍ਹਾਂ ਨੇ ਕਿਹਾ ਕਿ ਐਸ.ਆਈ. ਬਲੌਰ ਸਿੰਘ ਚਹਿਲ ਲੋਕਾਂ ’ਚ ਸਤਿਕਾਰ ਰੱਖਣ ਵਾਲੇ ਪੁਲਿਸ ਅਧਿਕਾਰੀ ਵਜੋਂ ਜਾਣੇ ਜਾਂਦੇ ਹਨ । ਸ. ਸੱਤੀ ਅਤੇ ਸੰਨੀ ਚੀਮਾ ਨੇ ਕਿਹਾ ਕਿ ਸ਼ਹਿਰ ਵਿੱਚ ਅਮਨ-ਕਾਨੂੰਨ ਦੀ ਵਿਵਸਥਾ ਨੂੰ ਹੋਰ ਮਜ਼ਬੂਤ ਕਰਨਾ ਸਮੇਂ ਦੀ ਲੋੜ ਹੈ । ਉਨ੍ਹਾਂ ਆਸ ਪ੍ਰਗਟਾਈ ਕਿ ਥਾਣਾ ਮੁਖੀ ਬਲੌਰ ਸਿੰਘ ਚਹਿਲ ਕਾਨੂੰਨ-ਵਿਵਸਥਾ ਨੂੰ ਸੁਚਾਰੂ ਬਣਾਈ ਰੱਖਣ ਦੇ ਨਾਲ-ਨਾਲ ਨਸ਼ਿਆਂ ਦੀ ਸਮੱਸਿਆ ਨੂੰ ਠੱਲ੍ਹ ਪਾਉਣ ਤੇ ਟਰੈਫਿਕ ਸਮੱਸਿਆ ਦਾ ਹੱਲ ਕਰਨ ਲਈ ਵੀ ਗੰਭੀਰਤਾ ਅਤੇ ਤਨਦੇਹੀ ਨਾਲ ਕੰਮ ਕਰਨਗੇ ।
ਪਿਛਲੀ ਖ਼ਬਰ ਝਾੜੋਂ ਵਿਖੇ ਨਸ਼ਿਆਂ ਦੇ ਮੁੱਦੇ ਨੂੰ ਲੈ ਕੇ ਵਾਪਰੀ ਘਟਨਾ ’ਤੇ ਵਿਨਰਜੀਤ ਗੋਲਡੀ ਨੇ ਪ੍ਰਗਟਾਈ ਚਿੰਤਾ ਅਗਲੀ ਖ਼ਬਰ ਪੰਜਾਬ ਦੀ ਤਰੱਕੀ ਤੇ ਨਸ਼ਾ ਮੁਕਤੀ ਲਈ ਡਬਲ ਇੰਜਨ ਭਾਜਪਾ ਸਰਕਾਰ ਜ਼ਰੂਰੀ- ਗੁਪਤਾ, ਬੜਿੰਗ, ਕੌਸ਼ਲ, ਮੁਲਤਾਨੀ, ਸਰਾਓਂ, ਵਰਮਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।