15-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-09-2026

ਖੇੜੀ ਕਲਾਂ ਦੇ ਬਿਜਲੀ ਗਰਿੱਡ ਅੱਗੇ ਮਾੜੀ ਬਿਜਲੀ ਸਪਲਾਈ ਖ਼ਿਲਾਫ਼ ਕਿਸਾਨਾਂ ਵਲੋਂ ਨਾਅਰੇਬਾਜ਼ੀ

ਸ਼ੇਰਪੁਰ, 14 ਸਤੰਬਰ (ਦਰਸ਼ਨ ਸਿੰਘ ਖੇੜੀ)- ਪੰਜਾਬ ਸਰਕਾਰ ਦੀਆਂ ਮਾੜੀਆਂ ਨੀਤੀਆਂ ਅਤੇ ਘਟੀਆ ਪ੍ਰਬੰਧਾਂ ਕਾਰਨ ਬਿਜਲੀ ਸਪਲਾਈ ਦੇ ਮੰਦੜੇ ਹਾਲ ਨੇ ਕਿਸਾਨੀ ਦੇ ਸਾਹ ਸੂਤਕੇ ਰੱਖ ਦਿੱਤੇ ਹਨ। ਪੰਜਾਬ ਦੀ ਕਿਸਾਨੀ ਬੇਚੈਨੀ ਦੇ ਆਲਮ ’ਚ ਗੁਜ਼ਰ ਰਹੀ ਹੈ।

ਖੇੜੀ ਕਲਾਂ ਬਿਜਲੀ ਗਰਿਡ ਅੱਗੇ ਮਾੜੀ ਬਿਜਲੀ ਸਪਲਾਈ ਨੂੰ ਲੈ ਕੇ ਕਿਸਾਨ ਨਾਅਰੇਬਾਜ਼ੀ ਕਰਦੇ ਹੋਏ। ਤਸਵੀਰ- ਦਰਸ਼ਨ ਸਿੰਘ ਖੇੜੀ 15-09-2026
ਸ਼ੇਰਪੁਰ, 14 ਸਤੰਬਰ (ਦਰਸ਼ਨ ਸਿੰਘ ਖੇੜੀ)- ਪੰਜਾਬ ਸਰਕਾਰ ਦੀਆਂ ਮਾੜੀਆਂ ਨੀਤੀਆਂ ਅਤੇ ਘਟੀਆ ਪ੍ਰਬੰਧਾਂ ਕਾਰਨ ਬਿਜਲੀ ਸਪਲਾਈ ਦੇ ਮੰਦੜੇ ਹਾਲ ਨੇ ਕਿਸਾਨੀ ਦੇ ਸਾਹ ਸੂਤਕੇ ਰੱਖ ਦਿੱਤੇ ਹਨ। ਪੰਜਾਬ ਦੀ ਕਿਸਾਨੀ ਬੇਚੈਨੀ ਦੇ ਆਲਮ ’ਚ ਗੁਜ਼ਰ ਰਹੀ ਹੈ। ਪੀ.ਐਸ.ਪੀ.ਸੀ.ਐਲ. ਦੇ ਖੇੜੀ ਕਲਾਂ ਗਰਿੱਡ ਅੱਗੇ ਬਿਜਲੀ ਸਪਲਾਈ ਦੀ ਦੁਰਦਸ਼ਾ ਤੋਂ ਤੰਗ ਹੋ ਕੇ ਕਿਸਾਨ ਯੂਨੀਅਨ ਦੇ ਆਗੂ ਗੁਰਦੀਪ ਸਿੰਘ ਦੀਪਾ ਖੇੜੀ ਕਲਾਂ ਦੀ ਅਗਵਾਈ ਹੇਠ ਵੱਖ-ਵੱਖ ਫੀਡਰਾਂ ਦੇ ਕਿਸਾਨਾਂ ਨੇ ਰੋਹ ’ਚ ਆ ਕੇ ਪੰਜਾਬ ਸਰਕਾਰ ਦਾ ਪਿਟ ਸਿਆਪਾ ਕੀਤਾ । ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਦੀਪਾ ਨੇ ਕਿਹਾ ਕਿ ਇਹ ਸਰਕਾਰ ‘ਹਾਥੀ ਦੇ ਦੰਦ ਖਾਣ ਦੇ ਹੋਰ ਤੇ ਦਿਖਾਉਣ ਦੇ ਹੋਰ’ ਵਾਲੀ ਅਖਾਣ ਅਨੁਸਾਰ ਚੱਲ ਰਹੀ ਹੈ । ਭਗਵੰਤ ਮਾਨ ਦੁਨੀਆਂ ਦਾ ਝੂਠਾ ਤੇ ਨਖਿੱਧ ਮੁੱਖ ਮੰਤਰੀ ਸਾਬਿਤ ਹੋਇਆ ਹੈ। ਉਸ ਕੋਲ ਪੰਜਾਬ ਦੀ ਜਨਤਾ ਦੀ ਆਵਾਜ਼ ਸੁਣਨ ਦੇ ਕੋਈ ਮਾਅਨੇ ਨਹੀਂ ਸਗੋਂ ਦਿੱਲੀ ਦੇ ਲਾਲੇ ਨੂੰ ਦੋਹੀਂ ਹੱਥੀਂ ਖਜ਼ਾਨਾ ਲੁਟਾ ਰਿਹਾ ਹੈ। ਦੀਪਾ ਨੇ ਅੱਗੇ ਕਿਹਾ ਕਿ ਕਿਸਾਨਾਂ ਨੂੰ ਯੂਰੀਆ, ਡੀ ਏ ਪੀ ਅਤੇ ਕੀਟਨਾਸ਼ਕ ਦਵਾਈਆਂ ਬਲੈਕ ਵਿਚ ਮਿਲਦੀਆਂ ਹਨ । ਉਨ੍ਹਾਂ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਉਣ ਤੋਂ ਤੋਬਾ ਕਰਦਿਆਂ ਕਿਹਾ ਕਿ ਚੋਣਾਂ ਸਮੇਂ ਇਸ ਪਾਰਟੀ ਦੀਆਂ ਬੈਲਟ ਪੇਟੀਆਂ ਬੇਰੰਗ ਭੇਜਾਂਗੇ। ਇਸ ਮੌਕੇ ਜਸਪ੍ਰੀਤ ਸਿੰਘ ਖੇੜੀ ਨੇ ਕਿਹਾ ਕਿ ਬਿਜਲੀ ਸਪਲਾਈ ’ਚ ਸੁਧਾਰ ਨਾ ਕੀਤਾ ਤਾਂ 24 ਘੰਟੇ ਵਾਲੀ ਸਪਲਾਈ ਬੰਦ ਕਰਕੇ ਗਰਿੱਡ ਅੱਗੇ ਸੜਕ ’ਤੇ ਪੱਕਾ ਧਰਨਾ ਲਗਾਵਾਂਗੇ । ਇਸ ਮੌਕੇ ਕਿਸਾਨ ਆਗੂ ਗੁਰਦੀਪ ਸਿੰਘ ਦੀਪਾ, ਜਸਪ੍ਰੀਤ ਸਿੰਘ ਜੱਸੀ, ਮੱਖਣ ਸਿੰਘ, ਜਗਸੀਰ ਸਿੰਘ ਜੱਗੀ, ਗੁਰਤੇਜ ਸਿੰਘ, ਗੁਰਮੇਲ ਸਿੰਘ, ਰਣਜੀਤ ਸਿੰਘ, ਕੁਲਵਿੰਦਰ ਸਿੰਘ, ਸੁਖਪਾਲ ਸਿੰਘ, ਗੁਰਪ੍ਰੀਤ ਸਿੰਘ ਗੋਰਾ, ਦਲਜੀਤ ਸਿੰਘ ਕਾਲਾ,ਪਾਲੀ ਸਿੰਘ, ਯਾਦਵਿੰਦਰ ਸਿੰਘ ਲਾਡਾ, ਜਸਵਿੰਦਰ ਸਿੰਘ ਭੱਲਾ, ਜਗਪਾਲ ਸਿੰਘ ਗੱਗੀ, ਸੁਖਦੀਪ ਸਿੰਘ, ਪ੍ਰਕਾਸ਼ ਸਿੰਘ, ਹਰਪ੍ਰੀਤ ਸਿੰਘ,ਰਾਮ ਸਿੰਘ, ਰਮਨਦੀਪ ਸਿੰਘ, ਸੁਖਵਿੰਦਰ ਸਿੰਘ, ਹਰਦੇਵ ਸਿੰਘ ਆਦਿ ਆਗੂ ਮੌਜੂਦ ਸਨ।
ਪਿਛਲੀ ਖ਼ਬਰ ਮੰਗਾਂ ਨੂੰ ਲੈ ਕੇ ਪੀ.ਆਰ.ਟੀ.ਸੀ ਪੈਨਸ਼ਨਰਾਂ ਨੇ ਐਮ.ਡੀ ਨੂੰ ਭੇਜਿਆ ਮੰਗ ਪੱਤਰ ਅਗਲੀ ਖ਼ਬਰ ਪਹਿਲਾ ਪ੍ਰਕਾਸ਼ ਪੁਰਬ ਸ਼ਰਧਾ ਨਾਲ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।