15-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-09-2026

ਮੈਡੀਕਲ ਕੈਂਪ ਦੌਰਾਨ ਵੱਡੀ ਗਿਣਤੀ ’ਚ ਮਰੀਜ਼ਾਂ ਨੇ ਲਿਆ ਲਾਹਾ

ਸੰਗਰੂਰ, 14 ਸਤੰਬਰ (ਅਮਨਦੀਪ ਸਿੰਘ ਬਿੱਟਾ)- ਡਾਇਰੈਕਟਰ ਆਯੁਰਵੈਦਾ ਪੰਜਾਬ ਡਾ. ਰਮਨ ਖੰਨਾ ਅਤੇ ਡਾਇਰੈਕਟਰ ਹੋਮਿਉਪੈਥੀ ਡਾ.

ਅਜੀਤ ਡੈਸਕ 15-09-2026
ਸੰਗਰੂਰ, 14 ਸਤੰਬਰ (ਅਮਨਦੀਪ ਸਿੰਘ ਬਿੱਟਾ)- ਡਾਇਰੈਕਟਰ ਆਯੁਰਵੈਦਾ ਪੰਜਾਬ ਡਾ. ਰਮਨ ਖੰਨਾ ਅਤੇ ਡਾਇਰੈਕਟਰ ਹੋਮਿਉਪੈਥੀ ਡਾ. ਹਰਿੰਦਰਪਾਲ ਜ਼ਿਲ੍ਹਾ ਆਯੁਰਵੈਦਿਕ ਅਤੇ ਯੂਨਾਨੀ ਅਫ਼ਸਰ ਡਾ. ਸੀਮਾ ਜੈਨ ਅਤੇ ਜ਼ਿਲ੍ਹਾ ਹੋਮਿਉਪੈਥੀ ਅਫ਼ਸਰ ਡਾ. ਰਾਜੀਵ ਜਿੰਦੀਆ ਦੇ ਦਿਸ਼ਾ ਨਿਰਦੇਸ਼ਾਂ ’ਤੇ ਗੁਰਦੁਆਰਾ ਕਮੇਟੀ ਅਤੇ ਬੱਗੂਆਣਾ ਸੋਸ਼ਲ ਵੈੱਲਫੇਅਰ ਕਮੇਟੀ ਦੇ ਚੇਅਰਮੈਨ ਭੁਪਿੰਦਰ ਸ਼ਰਮਾ ਦੇ ਸਹਿਯੋਗ ਨਾਲ ਗੁਰਦੁਆਰਾ ਸਾਹਿਬ ਬੱਗੂਆਣਾ ਵਿਖੇ ਵਿਭਾਗ ਵਲੋਂਂ ਮੁਫ਼ਤ ਆਯੂਸ਼ ਕੈਂਪ ਲਗਾਇਆ ਗਿਆ । ਇਸ ਮੈਡੀਕਲ ਕੈਂਪ ਸਬੰਧੀ ਜਾਣਕਾਰੀ ਦਿੰਦਿਆਂ ਕੈਂਪ ਇੰਚਾਰਜ ਡਾ. ਰਮਨਦੀਪ ਕੁਮਾਰ ਅਤੇ ਡਾ. ਅੰਮ੍ਰਿਤ ਪਾਲ ਸਿੰਘ ਨੇ ਦੱਸਿਆ ਕਿ ਕੈਂਪ ਦੌਰਾਨ ਹੋਮਿਊਪੈਥੀ ਅਤੇ ਆਯੁਰਵੈਦਿਕ ਦੇ ਮਾਹਿਰ ਡਾਕਟਰਾਂ ਦੀਆਂ ਟੀਮਾਂ ਵਲੋਂ ਕੁੱਲ 704 ਮਰੀਜ਼ਾਂ ਦੀ ਜਾਂਚ ਅਤੇ ਇਲਾਜ ਕੀਤਾ ਗਿਆ। ਸੂਬੇਦਾਰ ਮਹਿੰਦਰ ਸਿੰਘ ਅਤੇ ਪ੍ਰਧਾਨ ਕਰਮ ਸਿੰਘ ਖਟੜਾ ਦੇ ਸਹਿਯੋਗ ਨਾਲ ਲਗਾਏ ਗਏ ਕੈਂਪ ਦੌਰਾਨ ਵੱਖ ਵੱਖ ਬਿਮਾਰੀਆਂ ਜਿਵੇਂ ਕਿ ਗਠੀਆ, ਸ਼ੂਗਰ, ਚਮੜੀ ਦੇ ਰੋਗ, ਜੋੜਾਂ ਦੇ ਰੋਗ, ਇਸਤਰੀ ਰੋਗ, ਪੇਟ ਦੇ ਰੋਗ ਅਤੇ ਮੌਸਮੀ ਬਿਮਾਰੀਆਂ ਦਾ ਇਲਾਜ ਬਿਲਕੁਲ ਮੁਫ਼ਤ ਆਯੁਰਵੈਦਿਕ ਅਤੇ ਹੋਮਿਉਪੈਥੀ ਦਵਾਈਆਂ ਦੇ ਕੇ ਕੀਤਾ ਗਿਆ । ਡਾ. ਰਮਨਦੀਪ ਕੁਮਾਰ, ਡਾ. ਅਮਨ ਭਾਰਤੀ , ਡਾ. ਰੋਜ਼ੀ, ਉਪ ਵੈਦ ਪਰਮਿੰਦਰ ਸਿੰਘ, ਰਮੇਸ਼ , ਈਸ਼ਾ, ਡਾ. ਅੰਮ੍ਰਿਤ ਪਾਲ ਸਿੰਘ, ਡਾ. ਅਮਰਿੰਦਰ ਕੌਰ, ਡਿਸਪੈਂਸਰ ਨੀਰੂ ਗਰਗ ਰੂਬੀਨਾ, ਜੋਬਨਪ੍ਰੀਤ ਸਿੰਘ ਆਦਿ ਵਲੋਂ ਕੈਂਪ ਦੌਰਾਨ ਸਿਹਤ ਸੇਵਾਵਾਂ ਨਿਭਾਈਆਂ ਗਈਆਂ।
ਪਿਛਲੀ ਖ਼ਬਰ 94 ਕਿੱਲੋ ਵਰਗ ’ਚ ਗੁਰਰਤਨ ਸਿਬੀਆ ਨੇ ਜਿੱਤਿਆ ਸੋਨ ਤਗਮਾ ਅਗਲੀ ਖ਼ਬਰ ਸੰਵਿਧਾਨਕ ਹੱਕਾਂ ’ਤੇ ਮੌਜੂਦਾ ਸਿੱਖਿਆ ਪ੍ਰਣਾਲੀ ’ਤੇ ਸੈਮੀਨਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।