ਲਹਿਰਾਗਾਗਾ ਵਿਖੇ ਹੋ ਰਹੀ ਕੌਮੀ ਕਾਨਫਰੰਸ ਦੀ ਤਿਆਰੀ ਲਈ ਕੀਤੀ ਮੀਟਿੰਗ
ਸੰਗਰੂਰ, ਮਸਤੂਆਣਾ ਸਾਹਿਬ, 13 ਸਤੰਬਰ (ਧੀਰਜ ਪਸ਼ੌਰੀਆ, ਸਤਿਨਾਮ ਸਿੰਘ ਦਮਦਮੀ) - ਕੁਦਰਤ ਮਾਨਵ ਕੇਂਦਰਤ ਲੋਕ ਲਹਿਰ ਅਤੇ ਖੇਤੀਬਾੜੀ ਤੇ ਕਿਸਾਨ ਵਿਕਾਸ ਫਰੰਟ ਪੰਜਾਬ ਦੀ ਸਾਂਝੀ ਮੀਟਿੰਗ ਸ੍ਰੀ ਗੁਰਲਾਭ ਸਿੰਘ ਮਾਨਸਾ ਸੂਬਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਮਸਤੂਆਣਾ ਸਾਹਿਬ ਵਿਖੇ ਹੋਈ ਜਿਸ ਵਿੱਚ ਤਕਰੀਬਨ ਸਾਰੇ ਸੂਬਾ ਕਮੇਟੀ ਮੈਂਬਰਾਂ ਅਤੇ ਹੋਰ ਵਰਕਰਾਂ ਨੇ ਭਾਗ ਲਿਆ। ਮੀਟਿੰਗ ਦੇ ਸ਼ੁਰੂ ਵਿੱਚ ਕਾਰਪੋਰੇਟ ਸਿਸਟਮ ਦੀ ਗਲਤ ਵਿਕਾਸ ਦੀ ਧਾਰਨਾ ਕਾਰਨ ਨੇਪਾਲ ਵਿੱਚ ਕੁਦਰਤੀ ਕਰੋਪੀ ਨਾਲ ਮਾਰੇ ਗਏ ਬੇਦੋਸ਼ੇ ਲੋਕਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ।
ਸੰਗਰੂਰ, ਮਸਤੂਆਣਾ ਸਾਹਿਬ, 13 ਸਤੰਬਰ (ਧੀਰਜ ਪਸ਼ੌਰੀਆ, ਸਤਿਨਾਮ ਸਿੰਘ ਦਮਦਮੀ) - ਕੁਦਰਤ ਮਾਨਵ ਕੇਂਦਰਤ ਲੋਕ ਲਹਿਰ ਅਤੇ ਖੇਤੀਬਾੜੀ ਤੇ ਕਿਸਾਨ ਵਿਕਾਸ ਫਰੰਟ ਪੰਜਾਬ ਦੀ ਸਾਂਝੀ ਮੀਟਿੰਗ ਸ੍ਰੀ ਗੁਰਲਾਭ ਸਿੰਘ ਮਾਨਸਾ ਸੂਬਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਮਸਤੂਆਣਾ ਸਾਹਿਬ ਵਿਖੇ ਹੋਈ ਜਿਸ ਵਿੱਚ ਤਕਰੀਬਨ ਸਾਰੇ ਸੂਬਾ ਕਮੇਟੀ ਮੈਂਬਰਾਂ ਅਤੇ ਹੋਰ ਵਰਕਰਾਂ ਨੇ ਭਾਗ ਲਿਆ। ਮੀਟਿੰਗ ਦੇ ਸ਼ੁਰੂ ਵਿੱਚ ਕਾਰਪੋਰੇਟ ਸਿਸਟਮ ਦੀ ਗਲਤ ਵਿਕਾਸ ਦੀ ਧਾਰਨਾ ਕਾਰਨ ਨੇਪਾਲ ਵਿੱਚ ਕੁਦਰਤੀ ਕਰੋਪੀ ਨਾਲ ਮਾਰੇ ਗਏ ਬੇਦੋਸ਼ੇ ਲੋਕਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। ਵਿਚਾਰ ਚਰਚਾ ਦੌਰਾਨ ਦੱਸਿਆ ਗਿਆ ਕਿ ਦੁਨੀਆ ਭਰ ਵਿੱਚ ਮੌਸਮੀ ਤਬਦੀਲੀ ਅਤੇ ਧਰਤੀ ਦੇ ਵੱਧ ਰਹੇ ਤਾਪਮਾਨ ਕਾਰਨ ਗਲੇਸ਼ੀਅਰ ਵੱਡੀ ਪੱਧਰ ਉੱਤੇ ਪਿਘਲ ਰਹੇ ਹਨ ਅਤੇ ਇਸੇ ਕਰਕੇ ਬਿਨਾਂ ਮੀਂਹ ਤੋਂ ਹੀ ਪਹਾੜਾਂ ਵਿੱਚ ਹੜ ਆ ਰਹੇ ਹਨ। ਗਲੇਸ਼ੀਅਰਾਂ ਕਾਰਨ ਪਹਾੜਾਂ ਵਿੱਚ ਬਣ ਰਹੀਆਂ ਝੀਲਾਂ ਕਿਸੇ ਸਮੇਂ ਵੀ ਗੋਬਿੰਦ ਸਾਗਰ ਜਿਹੇ ਡੈਮ ਨੂੰ ਤੋੜ ਸਕਦੀਆਂ ਹਨ। ਮੀਟਿੰਗ ਵਿੱਚ ਲਹਿਰਾਗਾਗਾ ਜ਼ਿਲ੍ਹਾ ਸੰਗਰੂਰ ਵਿਖੇ ਮਿਤੀ 2 ਅਕਤੂਬਰ ਤੋਂ ਚਾਰ ਅਕਤੂਬਰ ਤੱਕ ਭਾਰਤ ਪੱਧਰੀ ਹੋ ਰਹੀ ਕਾਨਫਰੰਸ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਕਾਨਫਰੰਸ ਬਾਰੇ ਦੱਸਦਿਆਂ ਸ੍ਰੀ ਸੁਖਦੇਵ ਸਿੰਘ ਭੂਪਾਲ ਕੌਮੀ ਸਕੱਤਰ ਨੇ ਕਿਹਾ ਕਿ ਮਿਤੀ 2 ਅਕਤੂਬਰ ਨੂੰ ਖੁੱਲਾ ਸੈਸ਼ਨ ਹੋਵੇਗਾ ਜਿਸ ਦਾ ਮੁੱਖ ਏਜੰਡਾ ਕਿ ਵਿਕਾਸ ਦੀ ਮੁਢਲੀ ਤਰਜੀਹ ਰਾਸ਼ਟਰੀ ਸੁਰੱਖਿਆ ਹੋਵੇ ਜਾਂ ਵਾਤਾਵਰਨ ਅਤੇ ਭੋਜਨ ਸੁਰੱਖਿਆ। ਪੰਜਾਬ ਸਮੇਤ ਪਾਣੀਆਂ ਦੇ ਝਗੜੇ ਬਾਰੇ ਵਿਚਾਰ ਚਰਚਾ ਦੌਰਾਨ ਦੱਸਿਆ ਗਿਆ ਕਿ ਪਾਣੀਆਂ ਦਾ ਮਸਲਾ ਬਹੁਤ ਹੀ ਗੰਭੀਰ ਮਸਲਾ ਹੈ, ਸੋ ਸਾਰੀਆਂ ਕਿਸਾਨ ਅਤੇ ਜਨਤਕ ਜਥੇਬੰਦੀਆਂ ਨੂੰ ਜਿਸ ਵਿੱਚ ਪੰਜਾਬ ਹਰਿਆਣਾ ਰਾਜਸਥਾਨ ਆਦਿ ਜਾਂ ਹੋਰ ਰਾਜ ਵੀ ਬੈਠ ਕੇ ਕੋਈ ਸਾਂਝੇ ਹੱਲ ਲਈ ਸੈਮੀਨਾਰ ਵਗੈਰਾ ਕਰਨ ਅਤੇ ਕੋਈ ਨਿਆ ਪੂਰਵਕ ਫੈਸਲਾ ਸਰਕਾਰ ਸਾਹਮਣੇ ਪੇਸ਼ ਕਰਨ।