14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2026

ਸਰਕਾਰ ਸਵਾਲਾਂ ਦੇ ਜਵਾਬ ਦੇਣ ਦੀ ਬਜਾਏ ਲੋਕ ਆਵਾਜ਼ ਦਬਾਉਣ ਲਈ ਜ਼ੁਲਮ ਕਰਨ ਲੱਗੀ- ਅਮਨਦੀਪ ਕੌਰ ਖੰਗੂੜਾ ਸਕੂਲੀ ਬੱਚੀਆਂ ਤੋਂ ਪਖਾਨੇ ਸਾਫ ਕਰਵਾਉਣਾ ਮੰਦਭਾਗਾ

ਅਹਿਮਦਗੜ੍ਹ, 13 ਸਤੰਬਰ (ਮਹੋਲੀ) ਪੰਜਾਬ ਦੀ ਮੌਜੂਦਾ ‘ਆਪ’ ਸਰਕਾਰ ‘ਤੇ ਤਿੱਖੇ ਸਵਾਲ ਖੜ੍ਹੇ ਕਰਦਿਆਂ ਹਲਕਾ ਅਮਰਗੜ੍ਹ ਦੀ ਸਰਗਰਮ ਕਾਂਗਰਸੀ ਆਗੂ ਅਮਨਦੀਪ ਕੌਰ ਖੰਗੂੜਾ ਨੇ ਕਿਹਾ ਕਿ ਸੂਬੇ ਵਿਚ ਲੋਕਤੰਤਰ ਦਾ ਘਾਣ ਕੀਤਾ ਜਾ ਰਿਹਾ ਹੈ ਅਤੇ ਸਰਕਾਰ ਦੀਆਂ ਨੀਤੀਆਂ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਵਾਲੇ ਜਾਗਰੂਕ ਨਾਗਰਿਕਾਂ, ਸਵਾਲ ਪੁੱਛਣ ਵਾਲਿਆਂ ਨੂੰ ਜਾਣਬੁੱਝ ਕੇ ਤੰਗ-ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਸੰਵਿਧਾਨ ਹਰ ਨਾਗਰਿਕ ਨੂੰ ਆਪਣੇ ਹੱਕਾਂ ਲਈ ਬੋਲਣ ਅਤੇ ਸਵਾਲ ਕਰਨ ਦਾ ਅਧਿਕਾਰ ਦਿੰਦਾ ਹੈ ਪਰ ਪੰਜਾਬ ਸਰਕਾਰ ਲੋਕਤੰਤਰੀ ਹੱਕ ਨੂੰ ਕੁਚਲਣ ਵਿਚ ਲੱਗੀ ਹੋਈ ਹੈ।

ਅਮਨਦੀਪ ਕੌਰ ਖੰਗੂੜਾ 14-09-2026
ਅਹਿਮਦਗੜ੍ਹ, 13 ਸਤੰਬਰ (ਮਹੋਲੀ) ਪੰਜਾਬ ਦੀ ਮੌਜੂਦਾ ‘ਆਪ’ ਸਰਕਾਰ ‘ਤੇ ਤਿੱਖੇ ਸਵਾਲ ਖੜ੍ਹੇ ਕਰਦਿਆਂ ਹਲਕਾ ਅਮਰਗੜ੍ਹ ਦੀ ਸਰਗਰਮ ਕਾਂਗਰਸੀ ਆਗੂ ਅਮਨਦੀਪ ਕੌਰ ਖੰਗੂੜਾ ਨੇ ਕਿਹਾ ਕਿ ਸੂਬੇ ਵਿਚ ਲੋਕਤੰਤਰ ਦਾ ਘਾਣ ਕੀਤਾ ਜਾ ਰਿਹਾ ਹੈ ਅਤੇ ਸਰਕਾਰ ਦੀਆਂ ਨੀਤੀਆਂ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਵਾਲੇ ਜਾਗਰੂਕ ਨਾਗਰਿਕਾਂ, ਸਵਾਲ ਪੁੱਛਣ ਵਾਲਿਆਂ ਨੂੰ ਜਾਣਬੁੱਝ ਕੇ ਤੰਗ-ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਸੰਵਿਧਾਨ ਹਰ ਨਾਗਰਿਕ ਨੂੰ ਆਪਣੇ ਹੱਕਾਂ ਲਈ ਬੋਲਣ ਅਤੇ ਸਵਾਲ ਕਰਨ ਦਾ ਅਧਿਕਾਰ ਦਿੰਦਾ ਹੈ ਪਰ ਪੰਜਾਬ ਸਰਕਾਰ ਲੋਕਤੰਤਰੀ ਹੱਕ ਨੂੰ ਕੁਚਲਣ ਵਿਚ ਲੱਗੀ ਹੋਈ ਹੈ। ਬੀਬੀ ਖੰਗੂੜਾ ਨੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਫੇਲ੍ਹ ਮੰਤਰੀ ਐਲਾਨਦਿਆ ਉਨ੍ਹਾਂ ਤੋਂ ਅਸਤੀਫੇ ਦੀ ਮੰਗ ਕਰਦੇ ਦੋਸ਼ ਲਗਾਉਂਦੇ ਕਿਹਾ ਕਿ ਪਿਛਲੇ ਦਿਨੀ ਸਰਕਾਰੀ ਸਕੂਲ ਦੀਆਂ ਬੱਚੀਆਂ ਤੋਂ ਸਕੂਲ ਦੇ ਅਧਿਆਪਕਾਂ ਵਲੋਂ ਪਖਾਨਿਆਂ ਦੀ ਸਾਫ ਸਫਾਈ ਕਰਵਾਉਣ ਦੀ ਸੋਸ਼ਲ ਮੀਡੀਆ ਤੇ ਚੱਲੀ ਵੀਡੀਓ ਬਹੁਤ ਮੰਦਭਾਗੀ ਹੈ। ਜਿਸਦਾ ਸਿੱਖਿਆ ਮੰਤਰੀ ਵੱਲੋਂ ਕੋਈ ਨੋਟਿਸ ਨਹੀਂ ਲਿਆ ਗਿਆ। ਜਦ ਕਿ ਉਨ੍ਹਾਂ ਨੂੰ ਇਸ ਤੇ ਤੁਰੰਤ ਕਾਰਵਾਈ ਕਰਦੇ ਹੋਏ ਸਬੰਧਤ ਦੋਸ਼ੀ ਅਧਿਆਪਕਾਂ ਤੇ ਵਿਭਾਗੀ ਕਾਰਵਾਈ ਅਮਲ ਵਿੱਚ ਲਿਆਉਣੀ ਚਾਹੀਦੀ ਸੀ। ਪੰਜਾਬ ਦੇ ਲੋਕਾਂ ਨੇ ਬਦਲਾਅ ਦੀ ਉਮੀਦ ਨਾਲ ਜਿਸ ਸਰਕਾਰ ਨੂੰ ਸੱਤਾ ਵਿਚ ਲਿਆਂਦਾ ਉਹ ਸਰਕਾਰ ਅੱਜ ਹਰ ਮੋਰਚੇ ‘ਤੇ ਫੇਲ੍ਹ ਸਾਬਤ ਹੋ ਚੁੱਕੀ ਹੈ।
ਪਿਛਲੀ ਖ਼ਬਰ ਨਸ਼ਾ ਤਸਕਰੀ ਦੇ ਮੋਹਰੀ ਪਿੰਡਾਂ ’ਚ ਸ਼ੁਮਾਰ ਬਾਗੜੀਆਂ ਵਿਖੇ ਅਮਰਗੜ੍ਹ ਪੁਲਿਸ ਦੀ ਵੱਡੀ ਮੁਹਿੰਮ ਅਗਲੀ ਖ਼ਬਰ ਅੰਨਦਾਣਾ ਤੇ ਮਹਾਂ ਸਿੰਘ ਵਾਲਾ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਸੰਗਤ ਰਵਾਨਾ ਕੈਬਨਿਟ ਮੰਤਰੀ ਬਰਿੰਦਰ ਗੋਇਲ ਨੇ ਬੱਸਾਂ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।