ਡੀ.ਸੀ. ਦਫਤਰ ਬਾਹਰ 262 ਦਿਨਾਂ ਤੋਂ ਪੱਕੇ ਮੋਰਚੇ ’ਤੇ ਬੈਠੇ ਬੇਰੁਜ਼ਗਾਰਾਂ ਦੀ ਮੰਤਰੀ ਨਾਲ ਅੱਜ ਦੀ ਮੀਟਿੰਗ ਹੋਈ ਮੁਲਤਵੀ
ਸੰਗਰੂਰ, 11 ਸਤੰਬਰ (ਅਮਨਦੀਪ ਸਿੰਘ ਬਿਟਾ) - ਲੰਬੇ ਸਮੇਂ ਬਾਅਦ ਬੇਰੁਜ਼ਗਾਰ ਸਾਂਝੇ ਮੋਰਚੇ ਨੂੰ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਪੈਨਲ ਮੀਟਿੰਗ ਦਾ ਸੱਦਾ ਦਿੱਤਾ ਗਿਆ ਸੀ। ਅੱਜ ਜਿਉਂ ਹੀ ਬੇਰੁਜ਼ਗਾਰ ਪੰਜਾਬ ਭਵਨ ਚੰਡੀਗੜ੍ਹ ਪੁੱਜੇ ਤਾਂ ਸਿੱਖਿਆ ਮੰਤਰੀ ਨੇ ਆਪਣੀ ਸਿਹਤ ਨਾਸਾਜ ਹੋਣ ਦਾ ਤਰਕ ਦੇ ਕੇ ਮੀਟਿੰਗ ਨੂੰ ਮੁੜ ਮੁਲਤਵੀ ਕਰ ਦਿੱਤਾ।
ਸੰਗਰੂਰ, 11 ਸਤੰਬਰ (ਅਮਨਦੀਪ ਸਿੰਘ ਬਿਟਾ) - ਲੰਬੇ ਸਮੇਂ ਬਾਅਦ ਬੇਰੁਜ਼ਗਾਰ ਸਾਂਝੇ ਮੋਰਚੇ ਨੂੰ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਪੈਨਲ ਮੀਟਿੰਗ ਦਾ ਸੱਦਾ ਦਿੱਤਾ ਗਿਆ ਸੀ। ਅੱਜ ਜਿਉਂ ਹੀ ਬੇਰੁਜ਼ਗਾਰ ਪੰਜਾਬ ਭਵਨ ਚੰਡੀਗੜ੍ਹ ਪੁੱਜੇ ਤਾਂ ਸਿੱਖਿਆ ਮੰਤਰੀ ਨੇ ਆਪਣੀ ਸਿਹਤ ਨਾਸਾਜ ਹੋਣ ਦਾ ਤਰਕ ਦੇ ਕੇ ਮੀਟਿੰਗ ਨੂੰ ਮੁੜ ਮੁਲਤਵੀ ਕਰ ਦਿੱਤਾ। ਬੇਰੁਜ਼ਗਾਰ ਸਾਂਝੇ ਮੋਰਚੇ ਦੇ ਆਗੂਆਂ ਸੁਖਵਿੰਦਰ ਸਿੰਘ ਢਿੱਲਵਾਂ,ਰਮਨ ਕੁਮਾਰ ਮਲੋਟ,ਅਮਨ ਸੇਖਾ, ਹਰਜਿੰਦਰ ਝੁਨੀਰ ਆਦਿ ਨੇ ਦੱਸਿਆ ਕਿ ਉਹ ਪਿਛਲੇ 262 ਦਿਨਾਂ ਤੋਂ ਸਥਾਨਕ ਡਿਪਟੀ ਕਮਿਸ਼ਨਰ ਦਫਤਰ ਗੇਟ ਸਾਹਮਣੇ ਪੱਕਾ ਮੋਰਚਾ ਲਗਾ ਕੇ ਬੈਠੇ ਹੋਏ ਹਨ। ਉਹਨਾਂ ਦੀਆਂ ਮੰਗਾਂ ਹਨ ਕਿ ਸਿੱਖਿਆ ਵਿਭਾਗ ਵਿੱਚ ਘੱਟੋ ਘੱਟ 15 ਹਜਾਰ ਅਸਾਮੀਆਂ ਮਾਸਟਰ ਕੇਡਰ ਦੀਆਂ ਉਮਰ ਹੱਦ ਛੋਟ ਦੇ ਕੇ ਅਤੇ 55 ਫੀਸਦੀ ਲਾਜ਼ਮੀ ਅੰਕਾਂ ਦੀ ਬੇਤੁਕੀ ਸ਼ਰਤ ਰੱਦ ਕਰਕੇ ਜਾਰੀ ਕੀਤੀਆਂ ਜਾਣ। ਪਰੰਤੂ ਅੱਜ ਜਦੋਂ ਹੀ ਉਹਨਾਂ ਨੂੰ ਇਸ ਗੱਲ ਦੀ ਉਮੀਦ ਜਾਗੀ ਸੀ ਕਿ ਸਿੱਖਿਆ ਮੰਤਰੀ ਹਰਜੋਤ ਬੈਂਸ ਉਹਨਾਂ ਦੀਆਂ ਮੰਗਾਂ ਦੇ ਢੁਕਵੇ ਹੱਲ ਲਈ ਗੰਭੀਰਤਾ ਵਿਖਾਉਣਗੇ। ਪ੍ਰੰਤੂ ਅਚਾਨਕ ਚੰਡੀਗੜ੍ਹ ਪੁੱਜ ਕੇ ਮੀਟਿੰਗ ਰੱਦ ਹੋਣ ਦੀ ਖਬਰ ਨੇ ਬੇਰੁਜ਼ਗਾਰਾਂ ਨੂੰ ਮੁੜ ਨਿਰਾਸ਼ ਕੀਤਾ ਹੈ। ਉਹਨਾਂ ਪੰਜਾਬ ਅੰਦਰ ਸਿੱਖਿਆ ਅਤੇ ਸਿਹਤ ਕ੍ਰਾਂਤੀ ਨੂੰ ਫੋਕਾ ਢਕਵੰਜ ਦੱਸਿਆ। ਉਹਨਾਂ ਐਲਾਨ ਕੀਤਾ ਕਿ ਉਹ ਆਉਂਦੇ ਦਿਨਾਂ ਵਿੱਚ ਮੁੜ ਤਿੱਖਾ ਸੰਘਰਸ਼ ਕਰਨਗੇ। ਇਸ ਮੌਕੇ ਰਿੰਕੂ ਝਾੜੋਂ, ਗੁਰਵਿੰਦਰ ਸਿੰਘ ਜਖੇਪਲ, ਰਾਜਵੀਰ ਸਿੰਘ ਆਦਿ ਹਾਜਰ ਸਨ।