12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-09-2026

ਅੰਤਰਰਾਸ਼ਟਰੀ ਲਿਟਰੇਸੀ ਦਿਵਸ ਮਨਾਇਆ

ਸੁਨਾਮ ਊਧਮ ਸਿੰਘ ਵਾਲਾ, 11 ਸਤੰਬਰ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ) - ਸ਼ਹੀਦ ਉਧਮ ਸਿੰਘ ਸਰਕਾਰੀ ਕਾਲਜ ਸੁਨਾਮ ਵਿਖੇ ਪ੍ਰਿੰਸੀਪਲ ਸ਼ਾਮ ਸੁੰਦਰ ਸ਼ਰਮਾ ਦੀ ਅਗਵਾਈ ਵਿਚ ਐਨ. ਐਸ.

ਅਜੀਤ ਡੈਸਕ 12-09-2026
ਸੁਨਾਮ ਊਧਮ ਸਿੰਘ ਵਾਲਾ, 11 ਸਤੰਬਰ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ) - ਸ਼ਹੀਦ ਉਧਮ ਸਿੰਘ ਸਰਕਾਰੀ ਕਾਲਜ ਸੁਨਾਮ ਵਿਖੇ ਪ੍ਰਿੰਸੀਪਲ ਸ਼ਾਮ ਸੁੰਦਰ ਸ਼ਰਮਾ ਦੀ ਅਗਵਾਈ ਵਿਚ ਐਨ.ਐਸ.ਐਸ. ਵਿਭਾਗ ਵਲੋਂ ਅੰਤਰਰਾਸ਼ਟਰੀ ਲਿਟਰੇਸੀ ਡੇ ਮਨਾਇਆ ਗਿਆ । ਇਸ ਸਮੇ ਵਲੰਟੀਅਰ ਦੇ ਲੇਖ ਮੁਕਾਬਲੇ ਕਰਵਾਏ ਗਏ, ਜਿਸ ਤੋਂ ਬਾਅਦ ਵਲੰਟੀਅਰਜ ਸਰਕਾਰੀ ਪ੍ਰਾਇਮਰੀ ਸਕੂਲ ਸਟੇਡੀਅਮ ਸਨਾਮ ਵਿਖੇ ਗਏ, ਜਿੱਥੇ ਉਨ੍ਹਾਂ ਨੂੰ ਵਿਦਿਆਰਥੀਆਂ ਨਾਲ ਮਹਾਨ ਸ਼ਹੀਦਾਂ, ਗਾਥਾਵਾਂ ਦੱਸਦੇ ਹੋਏ ਲਿਟਰੇਸੀ ਡੇ ਮਨਾਉਣ ਦੀ ਮਹੱਤਤਾ ਅਤੇ ਜੀਵਨ ਵਿੱਚ ਸਿੱਖਿਆ ਦੀ ਮਹੱਤਤਾ ਦੀ ਜਾਣੂ ਕਰਵਾਇਆ ਗਿਆ। ਲੇਖ ਮੁਕਾਬਲੇ ਦੇ ਜੇਤੂ ਵਲੰਟੀਅਰਸ ਕੁਲਵਿੰਦਰ ਕੌਰ ਪਹਿਲਾ, ਦਮਨਪ੍ਰੀਤ ਕੌਰ, ਜਸਪ੍ਰੀਤ ਕੌਰ, ਰਾਜਵੀਰ ਕੌਰ ਦੂਜਾ, ਅਤੇ ਅਮਨਜੋਤ ਕੌਰ, ਲਵਪ੍ਰੀਤ ਕੌਰ, ਤਰਨਜੀਤ ਸਿੰਘ, ਸੰਜੇ ਬਾਂਸਲ, ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਜੇਤੂ ਵਲੰਟੀਅਰਜ ਨੂੰ ਸਕੂਲ ਸਟਾਫ ਅਤੇ ਵਿਦਿਆਰਥਨ ਸੰਗੀਤਾ ਰਾਣੀ ਵੱਲੋਂ ਸਨਮਾਨਿਤ ਕੀਤਾ ਗਿਆ। ਕਾਲਜ ਵਲੋਂ ਸਕੂਲ ਨੂੰ ਧੰਨਵਾਦ ਵਜੋਂ ਪੌਦੇ ਭੇਟ ਕੀਤੇ ਗਏ। ਇਸ ਮੌਕੇ ਐਨ.ਐਸ.ਐਸ. ਪ੍ਰੋਗਰਾਮ ਆਫਿਸਰ ਪ੍ਰੋਫੈਸਰ ਗੁਰਪ੍ਰੀਤ ਸਿੰਘ, ਡਾਕਟਰ ਮਨੀਤਾ ਜੋਸ਼ੀ, ਪ੍ਰੋਫੈਸਰ ਕਾਲਾ ਸਿੰਘ, ਡਾਕਟਰ ਮਨਪ੍ਰੀਤ ਹਾਂਡਾ ਤੋ ਇਲਾਵਾ ਸਕੂਲ ਸਟਾਫ ਮੈਡਮ ਮੋਨੀਕਾ ਸ਼ਰਮਾ, ਰੇਨੂ ਬਾਲਾ, ਰੇਖਾ ਰਾਣੀ, ਸੁਸ਼ਮਾ ਰਾਣੀ, ਰਮਨ ਗੁਪਤਾ ਅਤੇ ਅਨੂ ਮਿੱਤਲ ਆਦਿ ਮੌਜੂਦ ਸਨ।
ਪਿਛਲੀ ਖ਼ਬਰ ਸਾਖਰਤਾ ਦਿਵਸ ਮਨਾਇਆ ਅਗਲੀ ਖ਼ਬਰ ਨੰਬਰਦਾਰ ਭਾਈਚਾਰਾ ਪੰਜਾਬ ਸਰਕਾਰ ਖਿਲਾਫ਼ ਵੱਡਾ ਸੰਘਰਸ਼ ਸ਼ੁਰੂ ਕਰੇਗਾ-ਮਦੇਵੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।