12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-09-2026

ਰੋਡਵੇਜ਼-ਪਨੱਬਸ ਕਾਮਿਆਂ ਨੇ ਕੀਤੀ ਰੋਸ ਰੈਲੀ, 17 ਦੀ ਮੀਟਿੰਗ ’ਚ ਮੰਗਾਂ ਦਾ ਹੱਲ਼ ਨਾ ਹੋਣ ’ਤੇ 22 ਨੂੰ ਕਰਨਗੇ ਚੱਕਾ ਜਾਮ

ਸੰਗਰੂਰ, 11 ਸਤੰਬਰ (ਅਮਨਦੀਪ ਸਿੰਘ ਬਿੱਟਾ) - ਪੰਜਾਬ ਰੋਡਵੇਜ਼, ਪਨਬਸ/ਪੀ. ਆਰ.

ਅਜੀਤ ਡੈਸਕ 12-09-2026
ਸੰਗਰੂਰ, 11 ਸਤੰਬਰ (ਅਮਨਦੀਪ ਸਿੰਘ ਬਿੱਟਾ) - ਪੰਜਾਬ ਰੋਡਵੇਜ਼, ਪਨਬਸ/ਪੀ.ਆਰ.ਟੀ.ਸੀ ਕੰਟਰੈਕਟ ਵਰਕਰਜ ਯੂਨੀਅਨ ਸੰਗਰੂਰ 25/11 ਦੇ ਡੀਪੂ ਪ੍ਰਧਾਨ ਹਰਪ੍ਰੀਤ ਸਿੰਘ ਸੰਬੋਧਨ ਕਰਦਿਆਂ ਕਿਹਾ ਕਿ ਲਗਭਗ 4 ਸਾਲ ਤੋਂ ਸਰਕਾਰ ਦੇ ਨਾਲ 59 ਮੀਟਿੰਗ ਦੇ ਕਰੀਬ ਮੀਟਿੰਗ ਹੋ ਚੁੱਕੀਆਂ ਹਨ ਹਰ ਵਾਰ ਸਰਕਾਰ ਵੱਲੋਂ ਭਰੋਸਾ ਮਿਲਣ ਤੇ ਸੰਘਰਸ਼ ਨੂੰ ਅੱਗੇ ਕੀਤਾ ਗਿਆ ਹੁਣ ਤੱਕ ਭਰੋਸਾ ਤੋਂ ਇਲਾਵਾ ਕੁੱਝ ਨਹੀਂ ਮਿਲਿਆ ਜਦੋ ਕਿ ਸਰਕਾਰ ਨੂੰ ਵਾਰ-ਵਾਰ ਠੇਕੇਦਾਰੀ ਸਿਸਟਮ ਤਹਿਤ ਹੋ ਰਹੀ ਲੁੱਟ ਵਾਰੇ ਜਾਣਕਾਰੀ ਦਿੰਦੇ ਆ ਰਹੇ ਹਾਂ ਕਿ ਕਿਵੇ ਜੀ.ਐਸ.ਟੀ. ਰੂਪ ਵਿੱਚ ਮੁਲਾਜ਼ਮਾਂ ਦੀ ਲੁੱਟ ਹੋ ਰਹੀ ਹੈ, ਕਿਵੇਂ ਕਮਿਸ਼ਨ ਦੇ ਰਾਹੀਂ ਵਿਭਾਗ ਅਤੇ ਮੁਲਾਜ਼ਮਾਂ ਦੀ ਲੁੱਟ ਕਰਵਾਈ ਜਾ ਰਹੀ ਹੈ ਠੇਕੇਦਾਰੀ ਸਿਸਟਮ ਦੇ ਤਹਿਤ ਜਦੋਂ ਮੁੱਖ ਮੰਤਰੀ ਪੰਜਾਬ ਨੇ ਕੈਬਨਿਟ ਮੀਟਿੰਗ ਵਿੱਚ ਵੀ ਠੇਕੇਦਾਰੀ ਸਿਸਟਮ ਦਾ ਵਿਰੋਧ ਕੀਤਾ ਸੀ ਲਿਖਤੀ ਸਕਾਇਤ ਵੀ ਸਰਕਾਰ ਨੂੰ ਕਰ ਚੁੱਕੇ ਹਾਂ ਪ੍ਰੰਤੂ ਕੋਈ ਕਰਵਾਈ ਨਹੀਂ ਕੀਤੀ ਜਾ ਰਹੀ ਠੇਕੇਦਾਰੀ ਸਿਸਟਮ ਤਹਿਤ ਭਰਤੀ ਹੋਣ ਸਮੇਂ ਕੀਤੀ ਹੋ ਰਹੀ ਰਿਸ਼ਵਤ ਖੋਰੀ ਦੀ ਲੁੱਟ ਤੱਕ ਦੀ ਪਰੂਫ ਸਮੇਤ ਸਕਾਇਤ ਕਰ ਚੁੱਕੇ ਹਾਂ ਪ੍ਰੰਤੂ ਕੋਈ ਵੀ ਕਰਵਾਈ ਨਹੀਂ ਕੀਤੀ ਗਈ ਠੇਕੇਦਾਰ ਨੂੰ ਉਲਟਾ ਖੁਲ ਦਿੱਤੀ ਜਾ ਰਹੀ ਹੈ ਠੇਕੇਦਾਰੀ ਸਿਸਟਮ ਜਿਉਂ ਦੀ ਤਿਉਂ ਚੱਲ ਰਿਹਾ ਹੁਣ ਯੂਨੀਅਨ ਵਲੋਂ ਸਰਕਾਰ ਨੂੰ 10 ਦਿਨ ਦਾ ਸਮਾਂ ਹੋਰ ਦਿੰਦਿਆਂ ਅਗਲੇ ਸੰਘਰਸ਼ ਦਾ ਐਲਾਨ ਕੀਤਾ ਗਿਆ ਹੈ। ਵਾਈਸ ਪ੍ਰਧਾਨ ਰਮਨਦੀਪ ਸਿੰਘ, ਲਖਵਿੰਦਰ ਸਿੰਘ ਬਿੱਟੂ, ਸਹਾਇਕ ਸੈਕਟਰੀ ਗੁਰਜੀਤ ਸਿੰਘ ਨੇ ਬੋਲਦਿਆਂ ਕਿਹਾ ਕਿ ਸਰਕਾਰ ਦੇ ਝੂਠੇ ਲਾਰੇ ਤੋਂ ਅੱਕ ਚੁੱਕੇ ਹਾਂ ਸਰਕਾਰ ਹਰ ਵਾਰੀ ਮੀਟਿੰਗ ਦੇ ਵਿੱਚ ਮੰਗ ਹੱਲ ਕਰਨ ਦੇ ਲਈ ਪੱਤਰ ਜਾਰੀ ਕਰ ਦਿੰਦੀ ਹੈ ਪਰ ਮੰਗਾਂ ਦਾ ਹੱਲ ਨਹੀਂ ਹੋ ਰਿਹਾ ਮੰਗਾਂ ਜਿਉਂ ਦਿਆਂ ਤਿਉਂ ਲੰਮਕ ਰਹੀਆਂ ਹਨ,ਮੰਗਾਂ ਨੂੰ ਹੱਲ ਕਰਨ ਦੀ ਬਜਾਏ ਮੰਗਾਂ ਨੂੰ ਉਲਝਾਇਆ ਜਾ ਰਿਹਾ ਹੈ ਜਦੋਂ ਲੰਮੇ ਸਮੇਂ ਤੋ ਪੰਜਾਬ ਦੀ ਪਬਲਿਕ ਨੂੰ ਸਫ਼ਰ ਸਹੂਲਤ ਦੀ ਸੇਵਾ ਬਹੁਤ ਹੀ ਘੱਟ ਤਨਖਾਹ ਤੇ ਨਿਭਾ ਰਹੇ ਹਾਂ,ਜਦੋਂ ਕਿ ਇਨੀਂ ਘੱਟ ਤਨਖਾਹ ਤੇ ਪਰਿਵਾਰ ਚਲਾਉਣ ਬਹੁਤ ਹੀ ਮੁਸਕਲ ਹਨ ਇਥੇ ਤੱਕ ਕਿ ਸਹੀ ਸਮੇਂ ਤੇ ਤਨਖਾਹਾਂ ਵੀ ਨਹੀਂ ਦਿੱਤੀਆ ਜਾ ਰਹੀਆਂ ਫਰੀ ਸਫ਼ਰ ਸਹੂਲਤ ਦਾ ਸਰਕਾਰ ਪਾਸੋਂ ਲੱਗਭੱਗ 12 ਸੌ ਕਰੋੜ ਦੀ ਲਾਗਤ ਨਾਲ ਪੈਸਾ ਪੈਕਿੰਗ ਜ਼ੋ ਸਰਕਾਰ ਰਲੀਜ਼ ਨਹੀਂ ਕਰ ਰਹੀ, ਜਦੋਂ ਖੁਦ ਮੁਖਤਿਆਰ ਵਿਭਾਗ ਹਨ 17 ਕੈਟਾਗਰੀਆਂ ਨੂੰ ਉਨ੍ਹਾਂ ਕਿਹਾ ਕਿ 22 ਸਤੰਬਰ ਨੂੰ ਪੱਕੇ ਤੌਰ ਤੇ ਚੱਕਾ ਜਾਮ ਕੀਤਾ ਜਾਵੇਗਾ ਜਿਹਨਾ ਟਾਇਮ ਮੰਗਾਂ ਦਾ ਹੱਲ ਨਹੀਂ ਕੀਤਾ ਜਾਂਦਾ। ਮੀਤ ਪ੍ਰਧਾਨ ਪਰਮਿੰਦਰ ਸਿੰਘ ਜੱਸੜ, ਗੁਰਦੀਪ ਸਿੰਘ, ਗੁਰਪ੍ਰੀਤ ਸਿੰਘ ਨੇ ਬੋਲਦਿਆਂ ਕਿਹਾ ਕਿ ਸਰਕਾਰ ਨੇ ਫਰੀ ਸਫ਼ਰ ਸਹੂਲਤ ਪੰਜਾਬ ਦੀ ਪਬਲਿਕ ਨੂੰ ਦਿੱਤੀਆਂ ਹਨ ਜਿਹਨਾਂ ਦਾ ਅਸੀਂ ਸਵਾਗਤ ਕਰਦੇ ਹਾਂ ਪ੍ਰੰਤੂ ਪੰਜਾਬ ਸਰਕਾਰ ਨੇ ਪੰਜਾਬ ਦੀ ਪਬਲਿਕ ਦੇ ਹਿੱਤ ਦੇ ਲਈ ਵਿਭਾਗ ਦੀ ਇੱਕ ਵੀ ਨਵੀਂ ਬੱਸ ਨਹੀਂ ਪਈ ਕਿਲੋਮੀਟਰ ਸਕੀਮ ਬੱਸਾਂ ਨੂੰ ਝੰਡੀ ਦੇ ਕੇ ਪੰਜਾਬ ਦੀ ਪਬਲਿਕ ਅੱਗੇ ਝੂਠੇ ਨੰਬਰ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਰਕਾਰ ਮੁਲਾਜ਼ਮਾਂ ਦੀ ਅਵਾਜ਼ ਨੂੰ ਦੱਬ ਕੇ ਤਾਨਾਸ਼ਾਹੀ ਰਵਾਇਆ ਆਪਣਾ ਰਹੀ ਹੈ, ਜਦੋ ਕਿ ਸੰਵਿਧਾਨਕ ਹੱਕ ਹੈ ਕਿ ਆਪਣੇ ਮੰਗ ਨੂੰ ਹਰ ਇੱਕ ਭਾਰਤੀ ਵਸਨੀਕ ਚੱਕ ਸਕਦਾ ਹੈ ਸਰਕਾਰ ਸੰਵਿਧਾਨ ਦੇ ਉਲਟ ਫੈਸਲੇ ਕਰ ਰਹੀ ਹੈ ਜਿਸ ਦੀ ਸਖ਼ਤ ਸਬਦ ਵਿੱਚ ਨਿੰਦਾ ਵੀ ਕੀਤੀ ਜਾ ਰਹੀ ਹੈ ਜੇਕਰ ਸਰਕਾਰ ਨੇ ਆਉਣ ਵਾਲੀ ਮੀਟਿੰਗ ਜ਼ੋ 17 ਸਤੰਬਰ ਨੂੰ ਦਿੱਤੀ ਗਈ ਹੈ ਉਸ ਵਿੱਚ ਸਰਵਿਸਿਜ਼ ਰੂਲਾ ਤਹਿਤ ਕੰਟਰੈਕਟ ਮੁਲਾਜ਼ਮਾਂ ਨੂੰ ਪੱਕਾ ਕਰਨ,ਆਊਟ ਸੋਰਸ ਮੁਲਾਜ਼ਮਾਂ ਨੂੰ ਕੰਟਰੈਕਟ ਤੇ ਕਰਨ, ਬਰਾਬਰ ਕੰਮ ਬਰਾਬਰ ਤਨਖਾਹ ਲਾਗੂ ਕਰਨ ਅਤੇ ਪਰਚੇ ਰੱਦ ਅਤੇ ਰਹਿੰਦੀਆਂ ਮੰਗਾਂ ਦਾ ਹੱਲ ਨਹੀਂ ਕੀਤਾ ਗਿਆ ਤਾਂ ਪੂਰੇ ਪੰਜਾਬ ਵਿੱਚ 22 ਸਤੰਬਰ ਤੋਂ ਚੱਕ ਜਾਮ ਕੀਤਾ ਜਾਵੇਗਾ।
ਪਿਛਲੀ ਖ਼ਬਰ ਨੰਬਰਦਾਰ ਭਾਈਚਾਰਾ ਪੰਜਾਬ ਸਰਕਾਰ ਖਿਲਾਫ਼ ਵੱਡਾ ਸੰਘਰਸ਼ ਸ਼ੁਰੂ ਕਰੇਗਾ-ਮਦੇਵੀ ਅਗਲੀ ਖ਼ਬਰ 26 ਸਤੰਬਰ ਦੀ ਮੋਗਾ ਰੈਲੀ ਲਈ ਪਿੰਡਾਂ ਵਿੱਚ ਲਾਮਬੰਦੀ ਤੇਜ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।