12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-09-2026

ਸਿਵਲ ਹਸਪਤਾਲ ਵਿਖੇ ਮੈਥਾਡੋਨ ਮੇਨਟੇਨੈਂਸ ਥੈਰੇਪੀ (ਐੱਮ.ਐੱਮ.ਟੀ.) ਕਲੀਨਿਕ ਦੀ ਸ਼ੁਰੂਆਤ

ਸੰਗਰੂਰ, 11 ਸਤੰਬਰ (ਚੌਧਰੀ ਨੰਦ ਲਾਲ ਗਾਂਧੀ) - ਸਿਵਲ ਸਰਜਨ ਸੰਗਰੁਰ ਡਾ. ਅਮਰਜੀਤ ਕੌਰ ਵਲੋਂ ਸਿਵਲ ਹਸਪਤਾਲ ਸੰਗਰੂਰ ਵਿਖੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਨਸ਼ਾ ਮੁਕਤੀ ਅਤੇ ਨਸ਼ਿਆਂ ਤੋਂ ਪ੍ਰਭਾਵਿਤ ਵਿਅਕਤੀਆਂ ਨੂੰ ਮਿਆਰੀ ਅਤੇ ਵਿਗਿਆਨਕ ਇਲਾਜ ਮੁਹੱਈਆ ਕਰਵਾਉਣ ਲਈ ਮੈਥਾਡੋਨ ਮੇਨਟੇਨੈਂਸ ਥੈਰੇਪੀ (ਐੱਮ.

ਅਜੀਤ ਡੈਸਕ 12-09-2026
ਸੰਗਰੂਰ, 11 ਸਤੰਬਰ (ਚੌਧਰੀ ਨੰਦ ਲਾਲ ਗਾਂਧੀ) - ਸਿਵਲ ਸਰਜਨ ਸੰਗਰੁਰ ਡਾ. ਅਮਰਜੀਤ ਕੌਰ ਵਲੋਂ ਸਿਵਲ ਹਸਪਤਾਲ ਸੰਗਰੂਰ ਵਿਖੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਨਸ਼ਾ ਮੁਕਤੀ ਅਤੇ ਨਸ਼ਿਆਂ ਤੋਂ ਪ੍ਰਭਾਵਿਤ ਵਿਅਕਤੀਆਂ ਨੂੰ ਮਿਆਰੀ ਅਤੇ ਵਿਗਿਆਨਕ ਇਲਾਜ ਮੁਹੱਈਆ ਕਰਵਾਉਣ ਲਈ ਮੈਥਾਡੋਨ ਮੇਨਟੇਨੈਂਸ ਥੈਰੇਪੀ (ਐੱਮ.ਐੱਮ.ਟੀ.) ਕਲੀਨਿਕ ਦੀ ਸ਼ੁਰੂਆਤ ਕੀਤੀ ਗਈ ਹੈ। ਸਿਵਲ ਸਰਜਨ ਡਾ. ਅਮਰਜੀਤ ਕੌਰ ਨੇ ਦੱਸਿਆ ਕਿ ਮੈਥਾਡੋਨ ਲੰਬੇ ਸਮੇਂ ਤੱਕ ਪ੍ਰਭਾਵ ਕਰਨ ਵਾਲੀ ਓਪੀਓਇਡ ਦਵਾਈ ਹੈ, ਜਿਸ ਦੀ ਵਰਤੋਂ ਯੋਗ ਮਰੀਜ਼ਾਂ ਵਿੱਚ ਓਪੀਓਇਡ ਨਿਰਭਰਤਾ ਦੇ ਇਲਾਜ ਲਈ ਡਾਕਟਰੀ ਨਿਗਰਾਨੀ ਹੇਠ ਕੀਤੀ ਜਾਂਦੀ ਹੈ। ਇਸ ਇਲਾਜ ਦਾ ਮੁੱਖ ਉਦੇਸ਼ ਮਰੀਜ਼ ਵਿੱਚ ਨਸ਼ਾ ਛੱਡਣ ਕਾਰਨ ਪੈਦਾ ਹੋਣ ਵਾਲੇ ਲੱਛਣਾਂ ਅਤੇ ਨਸ਼ੇ ਦੀ ਤੀਬਰ ਤਾਂਘ ਨੂੰ ਘਟਾਉਣਾ, ਗੈਰ-ਕਾਨੂੰਨੀ ਓਪੀਓਇਡ ਨਸ਼ਿਆਂ ਦੀ ਵਰਤੋਂ ਤੋਂ ਦੂਰ ਰੱਖਣਾ ਅਤੇ ਮਰੀਜ਼ ਨੂੰ ਨਿਰੰਤਰ ਇਲਾਜ ਨਾਲ ਜੋੜ ਕੇ ਉਸ ਦੀ ਸਿਹਤ, ਪਰਿਵਾਰਕ ਅਤੇ ਸਮਾਜਿਕ ਸਥਿਰਤਾ ਵੱਲ ਲੈ ਕੇ ਜਾਣਾ ਹੈ। ਇਸ ਸਮੇਂ ਡਿਪਟੀ ਮੈਡੀਕਲ ਕਮਿਸ਼ਨਰ ਡਾ. ਕੰਵਲਜੀਤ ਸਿੰਘ ਨੇ ਦੱਸਿਆ ਕਿ ਸਿਵਲ ਹਸਪਤਾਲ ਸੰਗਰੂਰ ਵਿਖੇ ਐੱਮ.ਐੱਮ.ਟੀ. ਸੇਵਾ ਨਿਰਧਾਰਤ ਡਾਕਟਰੀ ਇਲਾਜ ਮਾਪਦੰਡਾਂ ਅਤੇ ਸਿਖਲਾਈ ਪ੍ਰਾਪਤ ਸਿਹਤ ਟੀਮ ਦੀ ਨਿਗਰਾਨੀ ਹੇਠ ਚਲਾਈ ਜਾਵੇਗੀ। ਇਲਾਜ ਦੌਰਾਨ ਮਰੀਜ਼ ਦੀ ਡਾਕਟਰੀ ਜਾਂਚ, ਓਪੀਓਇਡ ਨਿਰਭਰਤਾ ਦਾ ਮੁਲਾਂਕਣ, ਮਾਨਸਿਕ ਸਿਹਤ ਸਬੰਧੀ ਮੁਲਾਂਕਣ, ਨਸ਼ਾ ਛੱਡਣ ਦੇ ਲੱਛਣਾਂ ਅਤੇ ਨਸ਼ੇ ਦੀ ਤਾਂਘ ਦਾ ਮੁਲਾਂਕਣ, ਲੋੜ ਅਨੁਸਾਰ ਪ੍ਰਯੋਗਸ਼ਾਲਾ ਜਾਂਚਾਂ ਅਤੇ ਨਿਯਮਤ ਡਾਕਟਰੀ ਜਾਂਚ ਕੀਤੀ ਜਾਵੇਗੀ। ਇਸ ਦੇ ਨਾਲ ਮਨੋਵਿਿਗਆਨਕ ਮਸ਼ਵਰਾ, ਪਰਿਵਾਰਕ ਮਸ਼ਵਰਾ, ਮੁੜ ਨਸ਼ੇ ਵੱਲ ਜਾਣ ਤੋਂ ਰੋਕਣ ਲਈ ਮਸ਼ਵਰਾ ਅਤੇ ਸਮਾਜਿਕ ਪੁਨਰਵਾਸ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। ਸੀਨੀਅਰ ਮੈਡੀਕਲ ਅਫਸਰ ਡਾ. ਵਿਨੋਦ ਕੁਮਾਰ ਨੇ ਦੱਸਿਆ ਕਿ ਮੈਥਾਡੋਨ ਡਾਕਟਰ ਦੀ ਪਰਚੀ ’ਤੇ ਦਿੱਤੀ ਜਾਣ ਵਾਲੀ ਦਵਾਈ ਹੈ ਅਤੇ ਇਸ ਦੀ ਖੁਰਾਕ ਮਰੀਜ਼ ਦੀ ਸਿਹਤ ਸਥਿਤੀ ਅਨੁਸਾਰ ਯੋਗ ਡਾਕਟਰੀ ਮਾਹਿਰ ਵੱਲੋਂ ਨਿਰਧਾਰਤ ਕੀਤੀ ਜਾਵੇਗੀ ਅਤੇ ਉਸ ਦੀ ਨਿਯਮਤ ਨਿਗਰਾਨੀ ਕੀਤੀ ਜਾਵੇਗੀ। ਇਸ ਮੌਕੇ ਮਾਨਸਿਕ ਰੋਗਾਂ ਦੇ ਮਾਹਿਰ ਡਾ. ਇਸ਼ਾਨ ਪ੍ਰਕਾਸ਼ ਗਰਗ ਨੇ ਕਿਹਾ ਕਿ ਨਸ਼ਾ ਮੁਕਤੀ ਨੂੰ ਸਿਰਫ਼ ਦਵਾਈ ਆਧਾਰਿਤ ਇਲਾਜ ਤੱਕ ਸੀਮਿਤ ਨਾ ਰੱਖਦੇ ਹੋਏ ਮਰੀਜ਼ ਨੂੰ ਮਸ਼ਵਰੇ, ਪਰਿਵਾਰਕ ਸਹਿਯੋਗ ਅਤੇ ਪੁਨਰਵਾਸ ਸੇਵਾਵਾਂ ਨਾਲ ਜੋੜਨਾ ਵੀ ਇਸ ਪ੍ਰੋਗਰਾਮ ਦਾ ਅਹਿਮ ਹਿੱਸਾ ਹੈ।
ਪਿਛਲੀ ਖ਼ਬਰ ਅਕਾਲੀ ਦਲ ਵਾਰਿਸ ਪੰਜਾਬ ਵਲੋਂ ਅਮਨ ਅਰੋੜਾ ਦੀ ਕੋਠੀ ਅੱਗੇ ਧਰਨਾ ਅਗਲੀ ਖ਼ਬਰ ਗੁਲਜ਼ਾਰ ਸਿੰਘ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪੁੱਜੇ ਕਾਂਗਰਸ ਦੇ ਪੰਜਾਬ ਪ੍ਰਧਾਨ ਰਾਜਾ ਵੜਿੰਗ ਪਰਿਵਾਰ ਦੀ ਵਿੱਤੀ ਸ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।