10-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-09-2026

ਜ਼ਿਲ੍ਹਾ ਪੁਲਿਸ ਮੁਖੀ ਹਰਕਮਲਪ੍ਰੀਤ ਸਿੰਘ ਖੱਖ ਨੇ ਸੁਣੀਆਂ ਲੋਕਾਂ ਦੀਆਂ ਸ਼ਿਕਾਇਤਾਂ

ਮਾਲੇਰਕੋਟਲਾ, 9 ਸਤੰਬਰ (ਮਨਜਿੰਦਰ ਸਿੰਘ ਸਰੌਦ)- ਸੂਬਾ ਸਰਕਾਰ ਵਲੋਂ ਬੀਤੇ ਦਿਨੀਂ ਸੀਨੀਅਰ ਪੁਲਿਸ ਅਧਿਕਾਰੀਆਂ ਦੀਆਂ ਬਦਲੀਆਂ ਦੇ ਤਹਿਤ ਹਰਕਮਲਪ੍ਰੀਤ ਸਿੰਘ ਖੱਖ (ਪੀ. ਪੀ.

ਅਜੀਤ ਡੈਸਕ 10-09-2026
ਮਾਲੇਰਕੋਟਲਾ, 9 ਸਤੰਬਰ (ਮਨਜਿੰਦਰ ਸਿੰਘ ਸਰੌਦ)- ਸੂਬਾ ਸਰਕਾਰ ਵਲੋਂ ਬੀਤੇ ਦਿਨੀਂ ਸੀਨੀਅਰ ਪੁਲਿਸ ਅਧਿਕਾਰੀਆਂ ਦੀਆਂ ਬਦਲੀਆਂ ਦੇ ਤਹਿਤ ਹਰਕਮਲਪ੍ਰੀਤ ਸਿੰਘ ਖੱਖ (ਪੀ.ਪੀ.ਐਸ.) ਨੂੰ ਜ਼ਿਲ੍ਹਾ ਮਲੇਰਕੋਟਲਾ ਦੇ ਨਵੇਂ ਪੁਲਿਸ ਮੁਖੀ ਦੀ ਸੇਵਾ ਸੌਂਪੀ ਗਈ ਹੈ । ਹਰਕਮਲਪ੍ਰੀਤ ਸਿੰਘ ਖੱਖ ਦੀ ਤਾਇਨਾਤੀ ਤੋਂ ਬਾਅਦ ਜ਼ਿਲ੍ਹਾ ਪੁਲਿਸ ਮੁਖੀ ਦੇ ਦਫ਼ਤਰ ਲੋਕ ਕਤਾਰਾਂ ’ਚ ਲੱਗ ਕੇ ਉਨ੍ਹਾਂ ਦੇ ਕੋਲ਼ ਆਪਣੇ ਦੁੱਖੜੇ ਫੋਲਦੇ ਹਨ । ਜ਼ਿਲ੍ਹੇ ਦੇ ਕਈ ਥਾਣਿਆਂ ਤੋਂ ਇਨਸਾਫ਼ ਦੀ ਗੁਹਾਰ ਲਗਾ ਕੇ ਥੱਕ ਚੁੱਕੇ ਕਿਸੇ ਵੀ ਇਨਸਾਨ ਨੂੰ ਜ਼ਿਲ੍ਹਾ ਪੁਲਿਸ ਮੁਖੀ ਦੇ ਦਫ਼ਤਰ ਅੰਦਰੋਂ ਇੱਕ ‘ਆਸ ਦੀ ਕਿਰਨ’ ਜ਼ਰੂਰ ਵਿਖਾਈ ਦਿੰਦੀ ਹੈ । ਸਵੇਰ ਤੋਂ ਲੈ ਕੇ ਦੇਰ ਸ਼ਾਮ ਤੱਕ ਉਨ੍ਹਾਂ ਦੇ ਦਫ਼ਤਰ ਅੱਗੇ ਪੀੜਤਾਂ ਦੀਆਂ ਲੱਗੀਆਂ ਕਤਾਰਾਂ ਇਸ ਵਰਤਾਰੇ ਨੂੰ ਸਹਿਜੇ ਹੀ ਬਿਆਨ ਕਰ ਰਹੀਆਂ ਹਨ ਕਿ ਮੌਜੂਦਾ ਸਮੇਂ ਅਸਲ ਸਥਿਤੀ ਕੀ ਹੈ । ਜ਼ਿਲ੍ਹਾ ਪੁਲਿਸ ਮੁਖੀ ਵਲੋਂ ਬੇਹੱਦ ਸਲੀਕੇ ਰਾਹੀਂ ਪੀੜਤ ਲੋਕਾਂ ਨੂੰ ਇੱਕ-ਇੱਕ ਕਰਕੇ ਉਨ੍ਹਾਂ ਦੀਆਂ ਮੁਸ਼ਕਲਾਂ ਨੂੰ ਨੇੜਿਓਂ ਜਾਨਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ।
ਪਿਛਲੀ ਖ਼ਬਰ ਮਾਲੇਰਕੋਟਲਾ ਵਿਖੇ ਪੀ.ਐੱਸ.ਯੂ. ਨੇ ਸਰਕਾਰੀ ਕਾਲਜ ਦਾ 100 ਸਾਲਾ ਸਥਾਪਨਾ ਦਿਵਸ ਮਨਾਇਆ ਅਗਲੀ ਖ਼ਬਰ ਚੰਨੀ ਆਧਾਰਿਤ ਸੰਸਦੀ ਸਥਾਈ ਕਮੇਟੀ ਖੇਤੀਬਾੜੀ, ਮਜ਼ਦੂਰਾਂ ਅਤੇ ਖੇਤੀ ਉਦਯੋਗ ਲਈ ਰਾਸ਼ਟਰੀ ਪੱਧਰ ’ਤੇ ਆਵਾਜ਼ ਬਣੀ - ਸੁਮਿਤ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।