ਨੱਥੂ ਮਾਜਰਾ ਸਕੂਲ ਦੀ ਕਬੱਡੀ ਟੀਮ ਨੇ ਹਾਸਿਲ ਕੀਤਾ ਦੂਜਾ ਸਥਾਨ
ਕੁੱਪ ਕਲਾਂ, 7 ਸਤੰਬਰ (ਸੁਖਜਿੰਦਰ ਸਿੰਘ ਝੱਲ) - ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੱਥੂ ਮਾਜਰਾ ਦੀ ਕਬੱਡੀ ਟੀਮ ਨੇ 77ਵੀਆਂ ਜ਼ਿਲ੍ਹਾ ਪੱਧਰੀ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੂਜਾ ਸਥਾਨ ਹਾਸਿਲ ਕਰਕੇ ਸਕੂਲ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ। ਇਹ ਖੇਡਾਂ ਜ਼ੋਨ ਖਾਨਪੁਰ ਦੇ ਜ਼ੋਨ ਸਕੱਤਰ ਸੁਖਵਿੰਦਰ ਸਿੰਘ ਨਾਰੀਕੇ ਅਤੇ ਵਰਿੰਦਰ ਸਿੰਘ, ਡੀ.
ਜ
ਜੇਤੂ ਕਬੱਡੀ ਟੀਮ ਦੇ ਵਿਦਿਆਰਥੀਆਂ ਨਾਲ ਹਾਜ਼ਰ ਸਕੂਲ ਪ੍ਰਬੰਧਕ । ਤਸਵੀਰ - ਝੱਲ
08-09-2026
ਕੁੱਪ ਕਲਾਂ, 7 ਸਤੰਬਰ (ਸੁਖਜਿੰਦਰ ਸਿੰਘ ਝੱਲ) - ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੱਥੂ ਮਾਜਰਾ ਦੀ ਕਬੱਡੀ ਟੀਮ ਨੇ 77ਵੀਆਂ ਜ਼ਿਲ੍ਹਾ ਪੱਧਰੀ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੂਜਾ ਸਥਾਨ ਹਾਸਿਲ ਕਰਕੇ ਸਕੂਲ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ। ਇਹ ਖੇਡਾਂ ਜ਼ੋਨ ਖਾਨਪੁਰ ਦੇ ਜ਼ੋਨ ਸਕੱਤਰ ਸੁਖਵਿੰਦਰ ਸਿੰਘ ਨਾਰੀਕੇ ਅਤੇ ਵਰਿੰਦਰ ਸਿੰਘ, ਡੀ.ਐੱਮ. ਸਪੋਰਟਸ, ਜ਼ਿਲ੍ਹਾ ਮਲੇਰਕੋਟਲਾ ਦੀ ਦੇਖ-ਰੇਖ ਹੇਠ ਕਰਵਾਈਆਂ ਗਈਆਂ। ਇਸ ਮੁਕਾਬਲੇ ਦੌਰਾਨ ਸਕੂਲ ਦੇ ਖਿਡਾਰੀਆਂ ਨੇ ਆਪਣੀ ਖੇਡ-ਪ੍ਰਤਿਭਾ ਅਤੇ ਸ਼ਾਨਦਾਰ ਪ੍ਰਦਰਸ਼ਨ ਦਾ ਸਬੂਤ ਦਿੱਤਾ। ਇਸੇ ਦੌਰਾਨ ਅੰਡਰ-17 ਕਬੱਡੀ ਦੇ ਦੋ ਖਿਡਾਰੀ ਬਲਰਾਜ ਸਿੰਘ ਅਤੇ ਮੁਹੰਮਦ ਸਾਹਿਲ ਦੀ ਜ਼ਿਲ੍ਹਾ ਮਲੇਰਕੋਟਲਾ ਦੀ ਟੀਮ ਲਈ ਚੋਣ ਹੋਈ । ਦੋਵੇਂ ਖਿਡਾਰੀ ਹੁਣ ਜ਼ਿਲ੍ਹਾ ਮਲੇਰਕੋਟਲਾ ਦੀ ਟੀਮ ਵੱਲੋਂ ਸੂਬਾ ਪੱਧਰ ’ਤੇ ਹੋਣ ਵਾਲੇ ਮੁਕਾਬਲਿਆਂ ਵਿੱਚ ਭਾਗ ਲੈਣਗੇ। ਇਸ ਤੋਂ ਇਲਾਵਾ ਸਕੂਲ ਦੇ ਅੰਡਰ-14 ਕਬੱਡੀ ਨੈਸ਼ਨਲ ਸਟਾਈਲ ਦੇ ਖਿਡਾਰੀ ਜਸਕਰਨ ਸਿੰਘ ਦੀ ਵੀ ਜ਼ਿਲ੍ਹਾ ਪੱਧਰੀ ਟੀਮ ਵਿੱਚ ਚੋਣ ਹੋਈ ਹੈ। ਜਸਕਰਨ ਸਿੰਘ ਵੀ ਸਟੇਟ ਪੱਧਰ ’ਤੇ ਜ਼ਿਲ੍ਹਾ ਮਲੇਰਕੋਟਲਾ ਦੀ ਨੁਮਾਇੰਦਗੀ ਕਰੇਗਾ। ਇਸ ਸ਼ਾਨਦਾਰ ਪ੍ਰਾਪਤੀ ’ਤੇ ਸਕੂਲ ਇੰਚਾਰਜ ਮੈਡਮ ਗੁਰਪ੍ਰੀਤ ਕੌਰ , ਸ਼੍ਰੀਮਤੀ ਮਨਦੀਪ ਕੌਰ , ਵੋਕੇਸ਼ਨਲ ਲੈਕਚਰਾਰ ਗੁਨਿੰਦਰ ਸਿੰਘ , ਲੈਕਚਰਰ ਅਰਥ ਸ਼ਾਸਤਰ ਪ੍ਰੇਮਜੀਤ ਪਾਲ ਸਿੰਘ , ਸਾਇੰਸ ਮਾਸਟਰ ਸਮੇਤ ਸਕੂਲ ਦੇ ਸਮੂਹ ਅਧਿਆਪਕਾਂ ਅਤੇ ਸਟਾਫ਼ ਮੈਂਬਰਾਂ ਨੇ ਟੀਮ ਦੇ ਕੋਚ ਅਤੇ ਇੰਚਾਰਜ ਮਲਕੀਤ ਸਿੰਘ, ਇੰਗਲਿਸ਼ ਮਾਸਟਰ ਨੂੰ ਵਧਾਈ ਦਿੱਤੀ।