07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਲੋਕ ਸਭਾ ਮੈਂਬਰ ਡਾ. ਅਮਰ ਸਿੰਘ ਵਲੋਂ ਕਾਂਗਰਸੀ ਆਗੂਆਂ-ਵਰਕਰਾਂ ਨਾਲ ਮੀਟਿੰਗ * ਐਸ.ਆਈ.ਆਰ. ਤਹਿਤ ਕੇਂਦਰ ਸਰਕਾਰ ਵਿਰੋਧੀ ਧਿਰਾਂ ਦੀਆਂ ਵੋਟਾਂ ਕੱਟਣ ’ਤੇ ਤੁਲੀ

ਅਹਿਮਦਗੜ੍ਹ, 6 ਸਤੰਬਰ (ਰਣਧੀਰ ਸਿੰਘ ਮਹੌਲੀ) - ਕਾਂਗਰਸ ਪਾਰਟੀ ਬਲਾਕ ਅਹਿਮਦਗੜ੍ਹ ਦੀ ਇਕ ਵਿਸ਼ੇਸ਼ ਮੀਟਿੰਗ ਰਾਮਗੜੀਆ ਭਵਨ ਅਹਿਮਦਗੜ੍ਹ ਕੀਤੀ ਗਈ । ਮੀਟਿੰਗ ਦੌਰਾਨ ਹਲਕਾ ਫਤਿਹਗੜ੍ਹ ਸਾਹਿਬ ਤੋਂ ਲੋਕ ਸਭਾ ਮੈਂਬਰ ਡਾ.

ਅਜੀਤ ਡੈਸਕ 07-09-2026
ਅਹਿਮਦਗੜ੍ਹ, 6 ਸਤੰਬਰ (ਰਣਧੀਰ ਸਿੰਘ ਮਹੌਲੀ) - ਕਾਂਗਰਸ ਪਾਰਟੀ ਬਲਾਕ ਅਹਿਮਦਗੜ੍ਹ ਦੀ ਇਕ ਵਿਸ਼ੇਸ਼ ਮੀਟਿੰਗ ਰਾਮਗੜੀਆ ਭਵਨ ਅਹਿਮਦਗੜ੍ਹ ਕੀਤੀ ਗਈ । ਮੀਟਿੰਗ ਦੌਰਾਨ ਹਲਕਾ ਫਤਿਹਗੜ੍ਹ ਸਾਹਿਬ ਤੋਂ ਲੋਕ ਸਭਾ ਮੈਂਬਰ ਡਾ. ਅਮਰ ਸਿੰਘ ਨੇ ਸ਼ਿਰਕਤ ਕੀਤੀ । ਉਨ੍ਹਾਂ ਨਾਲ ਹਲਕਾ ਅਮਰਗੜ੍ਹ ਦੇ ਸੀਨੀਅਰ ਕਾਂਗਰਸੀ ਆਗੂ ਕਮਲ ਧਾਲੀਵਾਲ ਵਿਸ਼ੇਸ਼ ਤੌਰ ’ਤੇ ਪੁੱਜੇ । ਡਾ. ਅਮਰ ਸਿੰਘ ਨੇ ਇਕੱਤਰ ਹੋਏ ਸਮੂਹ ਕਾਂਗਰਸ ਪਾਰਟੀ ਦੇ ਅਹੁਦੇਦਰਾ ਵਰਕਰਾਂ ਨੂੰ ਕਾਂਗਰਸ ਪਾਰਟੀ ਦੀਆਂ ਨੀਤੀਆਂ ਤੇ ਏਜੰਡਿਆਂ ਬਾਰੇ ਜਾਣੂ ਕਰਵਾਇਆ । ਉਨ੍ਹਾਂ ਦੋਸ਼ ਲਗਾਇਆ ਕਿ ਕੇਂਦਰ ਸਰਕਾਰ ਦੀ ਸ਼ਹਿ ’ਤੇ ਮੁੱਖ ਚੋਣ ਕਮਿਸ਼ਨ ਵਲੋਂ ਐਸ.ਆਰ.ਆਈ.ਆਰ ਸ਼ੁਰੂ ਕੀਤਾ ਗਿਆ, ਜਿਸ ਦੇ ਤਹਿਤ ਹੁਣ ਤੱਕ 6 ਕਰੋੜ ਵੋਟਾਂ ਕੱਟੀਆਂ ਜਾ ਚੁੱਕੀਆਂ ਹਨ ਅਤੇ ਹੁਣ 35 ਕਰੋੜ ’ਚੋਂ ਚਾਰ ਕਰੋੜ ਹੋਰ ਕੱਟਣ ਦਾ ਟੀਚਾ ਮਿਥਿਆ ਗਿਆ ਹੈ ਤਾਂ ਕਿ ਵਿਰੋਧੀ ਪਾਰ ਟੀਆਂ ਦੀਆਂ ਵੋਟਾਂ ਬਿਲਕੁਲ ਖਤਮ ਕਰ ਦਿੱਤੀਆਂ ਜਾਣ । ਕਾਂਗਰਸ ਦੇ ਚੋਣ ਮੈਨੀਫੈਸਟੋ ਬਾਰੇ ਉਹਨਾਂ ਕਿਹਾ ਇੰਡਸਟਰੀਅਲ, ਕਿਸਾਨ, ਵਪਾਰੀ ਮਜ਼ਦੂਰ ਯੂਨੀਅਨ ਅਤੇ ਵਿਦਿਆਰਥੀਆਂ ਸਮੇਤ ਵੱਖ-ਵੱਖ ਵਰਗਾਂ ਦੇ ਨੁਮਾਇੰਦਿਆਂ ਦੇ ਰਾਇ ਲੈ ਕੇ ਹਰ ਹਰ ਇੱਕ ਦੀ ਭਾਵਨਾ ਅਨੁਸਾਰ ਕਾਂਗਰਸ ਵਲੋਂ ਮੈਨੀਫੈਸਟੋ ਜਾਰੀ ਕੀਤਾ ਜਾਵੇਗਾ। ਇਸ ਮੌਕੇ ਬਲਾਕ ਪ੍ਰਧਾਨ ਦਿਹਾਤੀ ਰੁਪਿੰਦਰ ਸਿੰਘ ਕੰਗਣਵਾਲ, ਬਲਾਕ ਕਾਂਗਰਸ ਪ੍ਰਧਾਨ ਸ਼ਹਿਰੀ ਦੀਪਕ ਸ਼ਰਮਾ, ਸਰਪੰਚ ਦਹਿਲੀਜ ਸ਼ਗੀਰ ਹਾਜੀ, ਸਾਬਕਾ ਚੇਅਰਮੈਨ ਹਰਜਿੰਦਰ ਸਿੰਘ ਕਾਕਾ ਨੱਥੂਮਾਜਰਾ, ਪ੍ਰਿਤਪਾਲ ਸਿੰਘ ਵੜਿੰਗ ਰੂਬਲ ਨਾਰੀਕੇ , ਕੌਂਸਲਰ ਗੁਰਦੀਪ ਸਿੰਘ ਕੜਵਲ, ਓਬੀਸੀ ਚੇਅਰਮੈਨ ਸਾਜਿਦ ਖਾਨ, ਜੱਗਾ ਰਾਮ ਧਰਮਸੋਤ, ਵਿੱਕੀ ਜਰਨੈਲ, ਅਮਰ ਸਿੰਘ, ਗੁਰਮੇਲ ਸਿੰਘ ਪੰਚ, ਸੁਖਦੀਪ ਸਿੰਘ ਪੰਚ, ਦਰਸ਼ਨ ਸਿੰਘ ਬਲਾਕ ਸੰਮਤੀ ਮੈਂਬਰ, ਦਲਜੀਤ ਸਿੰਘ, ਸਾਕਿਬ ਖਾਨ, ਕੁਲਦੀਪ ਸਿੰਘ, ਭਰਪੂਰ ਖਾਂ, ਦਿਲਸ਼ਾਦ ਖਾਨ, ਇਕਬਾਲ ਖਾਨ, ਸ਼ੇਰ ਖਾਂ , ਜਸਵਿੰਦਰ ਸਿੰਘ ਬੋੜਹਾਈ ਖੁਰਦ, ਲਾਲਾ ਭੋਗੀਵਾਲ, ਪਾਲ ਜੰਡਾਲੀ, ਕਰਨੈਲ ਸਿੰਘ ਭੋਗੀਵਾਲ, ਬੂਟਾ ਸਿੰਘ ਸੰਘੈਨ ਆਦਿ ਮੌਜੂਦ ਸਨ।
ਪਿਛਲੀ ਖ਼ਬਰ ਗੁਰਦੁਆਰਾ ਸੰਗਤਸਰ ਸਾਹਿਬ ਵਿਖੇ ਕੇਸਾਧਾਰੀ ਸਿੱਖ ਬੱਚਿਆਂ ਦਾ ਸਨਮਾਨ ਅਗਲੀ ਖ਼ਬਰ ਮੋਹਨਜੀਤ ਸਿੰਘ ਦੀ ਕੁੱਟਮਾਰ ਨੇ ਪੁਲਿਸ ਪ੍ਰਸ਼ਾਸਨ ਅਤੇ ਸਰਕਾਰ ਦੀ ਕਾਰਗੁਜ਼ਾਰੀ ’ਤੇ ਖੜ੍ਹੇ ਕੀਤੇ ਸਵਾਲ- ਪੰਮਾ ਬਾਠ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।