06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਗੁਰਦੁਆਰਾ ਬਾਬਾ ਜਵਾਹਰ ਦਾਸ ਵਿਖੇ ਬਰਾਂਡਿਆਂ ਦਾ ਲੈਂਟਰ ਪਾਇਆ

ਲੌਂਗੋਵਾਲ, 5 ਸਤੰਬਰ (ਵਿਨੋਦ, ਖੰਨਾ)- ਗੁਰਦੁਆਰਾ ਬਾਬਾ ਜਵਾਹਰ ਦਾਸ ਜੀ ਵਿਖੇ ਨਵੇਂ ਦਰਬਾਰ ਸਾਹਿਬ ਦੀ ਉਸਾਰੀ ਲਈ ਕਾਰ ਸੇਵਾ ਜਾਰੀ ਹੈ। ਇਸ ਕਾਰ ਸੇਵਾ ’ਚ ਸਮੂਹ ਨਗਰ ਨਿਵਾਸੀਆਂ ਵੱਲੋਂ ਵਧ-ਚੜ੍ਹ ਕੇ ਆਪਣਾ ਯੋਗਦਾਨ ਪਾਇਆ ਜਾ ਰਿਹਾ ਹੈ ।

ਅਜੀਤ ਡੈਸਕ 06-09-2026
ਲੌਂਗੋਵਾਲ, 5 ਸਤੰਬਰ (ਵਿਨੋਦ, ਖੰਨਾ)- ਗੁਰਦੁਆਰਾ ਬਾਬਾ ਜਵਾਹਰ ਦਾਸ ਜੀ ਵਿਖੇ ਨਵੇਂ ਦਰਬਾਰ ਸਾਹਿਬ ਦੀ ਉਸਾਰੀ ਲਈ ਕਾਰ ਸੇਵਾ ਜਾਰੀ ਹੈ। ਇਸ ਕਾਰ ਸੇਵਾ ’ਚ ਸਮੂਹ ਨਗਰ ਨਿਵਾਸੀਆਂ ਵੱਲੋਂ ਵਧ-ਚੜ੍ਹ ਕੇ ਆਪਣਾ ਯੋਗਦਾਨ ਪਾਇਆ ਜਾ ਰਿਹਾ ਹੈ । ਦਰਬਾਰ ਸਾਹਿਬ ਦੀ ਇਮਾਰਤ ਦੇ ਪਹਿਲੇ ਪੜਾਅ ਤਹਿਤ ਅੱਜ ਬਰਾਂਡਿਆਂ ਦਾ ਲੈਂਟਰ ਪਾਇਆ ਗਿਆ । ਇਸ ਮੌਕੇ ਬਾਬਾ ਅਮਰੀਕ ਸਿੰਘ ਹੈੱਡ ਗ੍ਰੰਥੀ ਵਲੋਂ ਅਰਦਾਸ ਕੀਤੀ ਗਈ, ਜਿਸ ਉਪਰੰਤ ਸੰਗਤਾਂ ਦੀ ਹਾਜ਼ਰੀ ਵਿੱਚ ਲੈਂਟਰ ਪਾਉਣ ਦੀ ਸੇਵਾ ਸੰਪੰਨ ਹੋਈ । ਬਾਬਾ ਅਮਰੀਕ ਸਿੰਘ ਹੈੱਡ ਗ੍ਰੰਥੀ ਨੇ ਦੱਸਿਆ ਕਿ ਨਵੇਂ ਦਰਬਾਰ ਸਾਹਿਬ ਦੀ ਉਸਾਰੀ ਦਾ ਕਾਰਜ ਸਮੂਹ ਨਗਰ ਨਿਵਾਸੀਆਂ ਅਤੇ ਸੰਗਤਾਂ ਦੇ ਸਹਿਯੋਗ ਨਾਲ ਚੱਲ ਰਿਹਾ ਹੈ । ਇਸ ਮੌਕੇ ਲੋਕਲ ਕਮੇਟੀ ਦੇ ਪ੍ਰਧਾਨ ਭਾਈ ਜਸਕਰਨ ਸਿੰਘ, ਮੈਂਬਰ ਧਰਮ ਸਿੰਘ, ਵੈਲਫੇਅਰ ਕਮੇਟੀ ਦੇ ਪ੍ਰਧਾਨ ਬਲਬਿੰਦਰ ਸਿੰਘ ਢਿੱਲੋਂ, ਮੀਤ ਪ੍ਰਧਾਨ ਬਿੱਕਰ ਸਿੰਘ ਸਾਬਕਾ ਸਰਪੰਚ, ਗੁਰਦੀਪ ਸਿੰਘ ਮੈਨੇਜਰ, ਖਜਾਨਚੀ ਸੁਖਬੀਰ ਸਿੰਘ, ਸਕਤੱਰ ਦਰਬਾਰਾ ਸਿੰਘ ਨੰਬਰਦਾਰ, ਸਲਾਹਕਾਰ ਮਨਜੀਤ ਸਿੰਘ, ਪੰਚ ਚਮਨਪ੍ਰੀਤ ਸਿੰਘ ਪੰਚ ਅਤੇ ਮਿਸਤਰੀ ਅਜਾਇਬ ਸਿੰਘ ਛਾਜਲੀ ਹਾਜ਼ਰ ਸਨ।
ਪਿਛਲੀ ਖ਼ਬਰ ਟੈਗੋਰ ਵਿਦਿਆਲਿਆ ਨੇ ਜ਼ਿਲ੍ਹਾ ਪੱਧਰੀ ਅਥਲੈਟਿਕਸ ਚੈਂਪੀਅਨਸ਼ਿਪ ’ਚ ਜਿੱਤੇ 33 ਤਗਮੇ ਅਗਲੀ ਖ਼ਬਰ ਧਾਰਮਿਕ ਸਮਾਗਮ ’ਚ ‘ਆਪ’ ਆਗੂਆਂ ਨੇ ਕੀਤੀ ਸ਼ਮੂਲੀਅਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।