ਪੰਜਾਬ ਯੂਨੀਵਰਸਿਟੀ ’ਚ ਏ.ਬੀ.ਵੀ.ਪੀ. ਦੀ ਦੂਜੀ ਜਿੱਤ ਨੇ ਨੌਜਵਾਨਾਂ ਦਾ ਭਾਜਪਾ ਪ੍ਰਤੀ ਰੁਝਾਨ ਦਰਸਾਇਆ - ਵਿੱਕੀ ਪਰੋਚਾ
ਸ਼ੇਰਪੁਰ, 2 ਸਤੰਬਰ (ਦਰਸਨ ਸਿੰਘ ਖੇੜੀ) - ਪੰਜਾਬ ਯੂਨੀਵਰਸਿਟੀ ਵਿੱਚ ਏ ਬੀ ਵੀ ਪੀ ਦੀ ਲਗਾਤਾਰ ਦੂਜੀ ਵਾਰ ਜਿੱਤ ਨੇ ਵਿਦਿਆਰਥੀ ਰਾਜਨੀਤੀ ਵਿੱਚ ਭਾਜਪਾ ਪ੍ਰਤੀ ਰੁਝਾਨ ਤੇ ਦਬਦਬਾ ਮੁੜ ਦਰਸਾਇਆ ਹੈ। ਹਲਕਾ ਮਹਿਲ ਕਲਾਂ ਦੇ ਭਾਜਪਾ ਆਗੂ ਵਿੱਕੀ ਪਰੋਚਾ ਨੇ ਇਸ ਜਿੱਤ ਨੂੰ ਪੰਜਾਬ ਦੀ ਆਮ ਆਦਮੀ ਪਾਰਟੀ ਲਈ 2027 ਦੀਆਂ ਚੋਣਾਂ ਸਮੇਂ ਖ਼ਤਰੇ ਦੀ ਘੰਟੀ ਕਰਾਰ ਦਿੱਤਾ।
ਸ਼ੇਰਪੁਰ, 2 ਸਤੰਬਰ (ਦਰਸਨ ਸਿੰਘ ਖੇੜੀ) - ਪੰਜਾਬ ਯੂਨੀਵਰਸਿਟੀ ਵਿੱਚ ਏ ਬੀ ਵੀ ਪੀ ਦੀ ਲਗਾਤਾਰ ਦੂਜੀ ਵਾਰ ਜਿੱਤ ਨੇ ਵਿਦਿਆਰਥੀ ਰਾਜਨੀਤੀ ਵਿੱਚ ਭਾਜਪਾ ਪ੍ਰਤੀ ਰੁਝਾਨ ਤੇ ਦਬਦਬਾ ਮੁੜ ਦਰਸਾਇਆ ਹੈ। ਹਲਕਾ ਮਹਿਲ ਕਲਾਂ ਦੇ ਭਾਜਪਾ ਆਗੂ ਵਿੱਕੀ ਪਰੋਚਾ ਨੇ ਇਸ ਜਿੱਤ ਨੂੰ ਪੰਜਾਬ ਦੀ ਆਮ ਆਦਮੀ ਪਾਰਟੀ ਲਈ 2027 ਦੀਆਂ ਚੋਣਾਂ ਸਮੇਂ ਖ਼ਤਰੇ ਦੀ ਘੰਟੀ ਕਰਾਰ ਦਿੱਤਾ। ਭਾਜਪਾ ਦੇ ਸੀਨੀਅਰ ਆਗੂ ਵਿੱਕੀ ਪਰੋਚਾ ਨੇ ਸਮੂਹ ਟੀਮ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਜਿੱਤ ਨੌਜਵਾਨਾਂ ਦੇ ਭਾਜਪਾ ਵੱਲ ਵੱਧ ਰਹੇ ਰੁਝਾਨ ਦਾ ਸੰਕੇਤ ਹੈ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਵਿਚ ਭਾਜਪਾ ਦੇ ਪ੍ਰਤੀ ਨੌਜਵਾਨਾਂ ਵਿਚ ਉਤਸ਼ਾਹ ਲਾਮਿਸਾਲ ਵੇਖਣ ਨੂੰ ਮਿਲ ਰਿਹਾ ਹੈ। ਉਨ੍ਹਾਂ ਭਗਵੰਤ ਮਾਨ ਸਰਕਾਰ ਤੇ ਤੰਜ ਕਸਦਿਆਂ ਕਿਹਾ ਕਿ ਇਸ ਦੇ ਦਿਨ ਪੁੱਗ ਚੁੱਕੇ ਹਨ ਅਤੇ 2027 ਦੀਆਂ ਚੋਣਾਂ ਸਮੇਂ ਆਮ ਆਦਮੀ ਪਾਰਟੀ ਤੀਲਾ ਤੀਲਾ ਹੋ ਜਾਵੇਗੀ ਅਤੇ ਇਸ ਪਾਰਟੀ ਦਾ ਵਜੂਦ ਬਿਲਕੁਲ ਖ਼ਤਮ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਨੌਜਵਾਨ ਵਰਗ ਦੀ ਵਿਧਾਨ ਸਭਾ ਚੋਣਾਂ ਵਿਚ ਅਹਿਮ ਭੂਮਿਕਾ ਹੋਵੇਗੀ ਅਤੇ ਪੰਜਾਬ ਅੰਦਰ ਕ੍ਰਾਂਤੀਕਾਰੀ ਤਬਦੀਲੀ ਲਈ ਲੋਕਾਂ ਅੰਦਰਲਾ ਦਰਦ ਇਸ ਪਾਰਟੀ ਦੇ ਕਫ਼ਨ ਵਿਚ ਆਖਰੀ ਕਿੱਲ ਸਾਬਤ ਹੋਵੇਗਾ।