29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-08-2026

ਸੁਨਾਮ ’ਚ ਮੁਲਾਜ਼ਮ ਪੈਨਸ਼ਨਰਾਂ ਵੱਲੋਂ ਮਹਾਂ ਹੜਤਾਲ ਦੌਰਾਨ ਰੋਹ ਭਰਪੂਰ ਰੈਲੀ

ਸੁਨਾਮ ਊਧਮ ਸਿੰਘ ਵਾਲਾ, 27 ਅਗਸਤ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ) - ਮੀਰੀ-ਪੀਰੀ ਖ਼ਾਲਸਾ ਮਾਰਚ ਦਾ ਅੱਜ ਸੁਨਾਮ ਪੁੱਜਣ ’ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਜਨਰਲ ਸਕੱਤਰ ਅਤੇ ਵਿਧਾਨ ਸਭਾ ਹਲਕਾ ਸੁਨਾਮ ਦੇ ਇੰਚਾਰਜ ਵਿਨਰਜੀਤ ਸਿੰਘ ਖਡਿਆਲ ਦੀ ਅਗਵਾਈ ਵਿਚ ਸਿੱਖ ਸੰਗਤ ਵੱਲੋਂ ਸਥਾਨਕ ਸ਼ਹੀਦ ਊਧਮ ਸਿੰਘ ਸਿਵਲ ਹਸਪਤਾਲ ਸਾਹਮਣੇ ਫੁੱਲਾਂ ਦੀ ਵਰਖਾ ਕਰਕੇ ਨਿੱਘਾ ਸਵਾਗਤ ਕੀਤਾ ਗਿਆ। ਇਸ ਸਮੇਂ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਇਸ ਵੇਲੇ ਪੰਜਾਬ ਵਿਚ ਨਸ਼ਿਆਂ ਦੀ ਭਰਮਾਰ ਹੈ ਕਿਉਂਕਿ ਇਸ ਗੱਲ ਦਾ ਪਤਾ ਇਸ ਤੋਂ ਵੀ ਲੱਗਦਾ ਹੈ ਕਿ ਇੱਕ ਨੌਜਵਾਨ ਨੇ ਮੇਰੇ ਕੋਲ ਆਕੇ ਕਿਹਾ ਕਿ ਸਿੰਘ ਸਾਹਿਬ ਮੇਰੇ ਲਈ ਅਰਦਾਸ ਕਰੋ ਮੈਂ ਨਸ਼ਾ ਛੱਡਣਾ ਚਾਹੁੰਦਾ ਹਾਂ।

ਅਜੀਤ ਡੈਸਕ 28-08-2026
ਸੁਨਾਮ ਊਧਮ ਸਿੰਘ ਵਾਲਾ, 27 ਅਗਸਤ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ) - ਮੀਰੀ-ਪੀਰੀ ਖ਼ਾਲਸਾ ਮਾਰਚ ਦਾ ਅੱਜ ਸੁਨਾਮ ਪੁੱਜਣ ’ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਜਨਰਲ ਸਕੱਤਰ ਅਤੇ ਵਿਧਾਨ ਸਭਾ ਹਲਕਾ ਸੁਨਾਮ ਦੇ ਇੰਚਾਰਜ ਵਿਨਰਜੀਤ ਸਿੰਘ ਖਡਿਆਲ ਦੀ ਅਗਵਾਈ ਵਿਚ ਸਿੱਖ ਸੰਗਤ ਵੱਲੋਂ ਸਥਾਨਕ ਸ਼ਹੀਦ ਊਧਮ ਸਿੰਘ ਸਿਵਲ ਹਸਪਤਾਲ ਸਾਹਮਣੇ ਫੁੱਲਾਂ ਦੀ ਵਰਖਾ ਕਰਕੇ ਨਿੱਘਾ ਸਵਾਗਤ ਕੀਤਾ ਗਿਆ। ਇਸ ਸਮੇਂ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਇਸ ਵੇਲੇ ਪੰਜਾਬ ਵਿਚ ਨਸ਼ਿਆਂ ਦੀ ਭਰਮਾਰ ਹੈ ਕਿਉਂਕਿ ਇਸ ਗੱਲ ਦਾ ਪਤਾ ਇਸ ਤੋਂ ਵੀ ਲੱਗਦਾ ਹੈ ਕਿ ਇੱਕ ਨੌਜਵਾਨ ਨੇ ਮੇਰੇ ਕੋਲ ਆਕੇ ਕਿਹਾ ਕਿ ਸਿੰਘ ਸਾਹਿਬ ਮੇਰੇ ਲਈ ਅਰਦਾਸ ਕਰੋ ਮੈਂ ਨਸ਼ਾ ਛੱਡਣਾ ਚਾਹੁੰਦਾ ਹਾਂ। ਮੈਂ ਅਰਦਾਸ ਬੇਨਤੀ ਕਰਨ ਉਪਰੰਤ ਉਸ ਨੌਜਵਾਨ ਨੂੰ ਪੁੱਛਿਆ ਕਿ ਨਸ਼ਾ ਕਿੱਥੋਂ ਆਉਂਦਾ ਹੈ।ਉਹ ਕਹਿੰਦਾ ਕਿ ਜਿੱਥੋਂ ਮਰਜ਼ੀ ਲੈ ਲਓ ਨਸ਼ਾ ਰਿਉੜੀਆਂ ਵਾਂਗੂੰ ਵਿਕਦਾ ਹੈ। ਉਨ੍ਹਾਂ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਲੋੜ ਹੈ ਪਿੰਡ ਅਤੇ ਸ਼ਹਿਰ ਪੱਧਰ ਤੇ ਨਸ਼ਾ ਵੇਚਣ ਵਾਲਿਆਂ ਦਾ ਮਿਲ ਕੇ ਬਾਈਕਾਟ ਕਰੀਏ।ਇਸ ਦੇ ਨਾਲ ਹੀ ਸਰਕਾਰ ਦੇ ਨੁਮਾਇੰਦਿਆਂ ਕੋਲੋਂ ਇਹ ਸਵਾਲ ਵੀ ਪੁੱਛੀਏ ਕਿ ਪੁਲਿਸ ਵੀ ਤੁਹਾਡੀ ਹੈ ਅਤੇ ਸਰਕਾਰ ਵੀ ਤੁਹਾਡੀ ਹੈ ਪਰ ਨਸ਼ੇ ਨੂੰ ਫਿਰ ਵੀ ਠੱਲ੍ਹ ਨਹੀ ਪੈ ਰਹੀ।ਉਨ੍ਹਾਂ ਸੂਬੇ ਵਿਚ ਘੱਟ ਰਹੀ ਪੰਜਾਬੀਆਂ ਦੀ ਆਬਾਦੀ ਤੇ ਚਿੰਤਾ ਪ੍ਰਗਟ ਕਰਦਿਆਂ ਸਿੱਖਾਂ ਅਤੇ ਹਿੰਦੂ ਵੀਰਾਂ ਨੂੰ ਇਸ ਵੱਲ ਖ਼ਾਸ ਧਿਆਨ ਦੇਣ ਲਈ ਕਿਹਾ। ਇਸ ਸਮੇਂ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਸਿਰਪਾਓ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਵਿਨਰਜੀਤ ਸਿੰਘ ਖਡਿਆਲ, ਸ਼੍ਰੋਮਣੀ ਅਕਾਲੀ ਦਲ ਬਾਦਲ ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਤੇਜਿੰਦਰ ਸਿੰਘ ਸੰਘਰੇੜੀ, ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਸੁਨਾਮ ਦੇ ਪ੍ਰਧਾਨ ਐਡਵੋਕੇਟ ਪੁਸ਼ਪਿੰਦਰ ਸਿੰਘ ਲਖਮੀਰਵਾਲਾ, ਕੇਸਰ ਸਿੰਘ ਢੋਟ, ਦਰਸ਼ਨ ਸਿੰਘ ਖੁਰਮੀ, ਜਗਮੇਲ ਸਿੰਘ ਛਾਜਲਾ ਪ੍ਰਧਾਨ ਗ੍ਰੰਥੀ ਸਭਾ ਪੰਜਾਬ, ਕ੍ਰਿਸ਼ਨ ਸਿੰਘ ਪ੍ਰਧਾਨ ਗੁਰਦੁਆਰਾ ਸ੍ਰੀ ਹਰਗੋਬਿੰਦਪੁਰਾ, ਗੁਰਪ੍ਰੀਤ ਸਿੰਘ ਧਾਲੀਵਾਲ ਭਰੂਰ, ਕਸ਼ਮੀਰ ਸਿੰਘ ਗੁਰਾਇਆ ਭਰੂਰ, ਸਾਬਕਾ ਸਰਪੰਚ ਹਰਬੰਸ ਸਿੰਘ ਭਰੂਰ ਅਤੇ ਅਮਰੀਕ ਸਿੰਘ ਆਦਿ ਮੌਜੂਦ ਸਨ।
ਪਿਛਲੀ ਖ਼ਬਰ ਮੀਰੀ ਪੀਰੀ ਖ਼ਾਲਸਾ ਮਾਰਚ ਲੌਂਗੋਵਾਲ ਤੋਂ ਖ਼ਾਲਸਾਈ ਜਾਹੋ-ਜਲਾਲ ਨਾਲ ਅਗਲੇ ਪੜਾਅ ਲਈ ਰਵਾਨਾ ਅਗਲੀ ਖ਼ਬਰ ‘ ਠੱਗ ’ ਸੁਕੇਸ਼ ਚੰਦਰਸ਼ੇਖਰ ਨੇ ਸਜ਼ਾ ਦੇ ਵਿਰੁੱਧ ਦਿੱਲੀ ਹਾਈ ਕੋਰਟ ਦਾ ਰੁਖ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।