27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2026

ਅਹਿਮਦਗੜ੍ਹ ਦੀਆਂ ਸਾਰੀਆਂ ਦੁਕਾਨਾਂ ਅਤੇ ਵਪਾਰਕ ਅਦਾਰੇ ਅੱਜ ਖੁੱਲ੍ਹੇ ਰਹਿਣਗੇ

ਅਹਿਮਦਗੜ੍ਹ, 26 ਅਗਸਤ (ਰਣਧੀਰ ਮਹੋਲੀ, ਸੁਖਜੀਤ ਸਿੰਘ ਖੇੜਾ) - ਅਹਿਮਦਗੜ੍ਹ ਵਪਾਰ ਮੰਡਲ ਦੀ ਇੱਕ ਅਹਿਮ ਮੀਟਿੰਗ ਪ੍ਰਧਾਨ ਤਰਸੇਮ ਗਰਗ ਅਤੇ ਪ੍ਰਮੋਦ ਗੁਪਤਾ ਦੀ ਅਗਵਾਈ ਹੇਠ ਹੋਈ। ਇਸ ਮੀਟਿੰਗ ਦੌਰਾਨ 27 ਅਗਸਤ ਦੇ ਪੰਜਾਬ ਬੰਦ ਸਬੰਧੀ ਪੈਦਾ ਹੋਈਆਂ ਗੁੰਮਰਾਹਕੁੰਨ ਅਫਵਾਹਾਂ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ ।

ਅਜੀਤ ਡੈਸਕ 27-08-2026
ਅਹਿਮਦਗੜ੍ਹ, 26 ਅਗਸਤ (ਰਣਧੀਰ ਮਹੋਲੀ, ਸੁਖਜੀਤ ਸਿੰਘ ਖੇੜਾ) - ਅਹਿਮਦਗੜ੍ਹ ਵਪਾਰ ਮੰਡਲ ਦੀ ਇੱਕ ਅਹਿਮ ਮੀਟਿੰਗ ਪ੍ਰਧਾਨ ਤਰਸੇਮ ਗਰਗ ਅਤੇ ਪ੍ਰਮੋਦ ਗੁਪਤਾ ਦੀ ਅਗਵਾਈ ਹੇਠ ਹੋਈ।ਇਸ ਮੀਟਿੰਗ ਦੌਰਾਨ 27 ਅਗਸਤ ਦੇ ਪੰਜਾਬ ਬੰਦ ਸਬੰਧੀ ਪੈਦਾ ਹੋਈਆਂ ਗੁੰਮਰਾਹਕੁੰਨ ਅਫਵਾਹਾਂ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ । ਇਸ ਮੌਕੇ ਤਰਸੇਮ ਗਰਗ ਅਤੇ ਪ੍ਰਮੋਦ ਗੁਪਤਾ ਨੇ ਸਪਸ਼ਟ ਕੀਤਾ ਕਿ 27 ਅਗਸਤ ਦੀ ਹੜਤਾਲ ਸਿਰਫ਼ ਮੁਲਾਜ਼ਮਾਂ ਦੀ ਹੜਤਾਲ ਹੈ, ਜੋ ਉਨ੍ਹਾਂ ਵੱਲੋਂ ਆਪਣੇ ਦਫ਼ਤਰਾਂ ਵਿੱਚ ਕੀਤੀ ਜਾਣੀ ਹੈ। ਦੁਕਾਨਾਂ ਬੰਦ ਕਰਵਾਉਣ, ਆਵਾਜਾਈ ਰੋਕਣ ਸਬੰਧੀ ਕੋਈ ਕਾਲ ਨਹੀਂ ਦਿੱਤੀ ਗਈ। ਸਮੂਹ ਵਪਾਰਕ ਅਦਾਰੇ ਪੰਜਾਬ ਵਿੱਚ ਆਮ ਦਿਨਾਂ ਦੀ ਤਰਾਂ ਖੁੱਲੇ ਰਹਿਣਗੇ। ਵਪਾਰ ਮੰਡਲ ਦੇ ਆਗੂਆਂ ਨੇ ਕਿਹਾ ਕਿ 27 ਅਗਸਤ ਨੂੰ ਅਹਿਮਦਗੜ੍ਹ ਦੀਆਂ ਸਾਰੀਆਂ ਦੁਕਾਨਾਂ ਅਤੇ ਵਪਾਰਕ ਅਦਾਰੇ ਪਹਿਲਾਂ ਦੀ ਤਰ੍ਹਾਂ ਖੁੱਲ੍ਹੇ ਰਹਿਣਗੇ। ਇਸ ਸਬੰਧੀ ਕੱਪੜਾ, ਬਸਾਤੀ, ਕਰਿਆਨਾ, ਇਲੈਕਟ੍ਰਾਨਿਕ, ਸਵਰਨਕਾਰ,ਆੜ੍ਹਤੀਆ, ਬਰਤਨ,ਦਵਾਈਆਂ ਆਦਿ ਨਾਲ ਸਬੰਧਤ ਅਸੋਸੀਏਸ਼ਨਾਂ ਦੇ ਅਹੁਦੇਦਾਰਾਂ ਨੇ ਵੀ ਆਪਣੀ ਸਹਿਮਤੀ ਪ੍ਰਗਟਾਈ।ਉਨ੍ਹਾਂ ਕਿਹਾ ਕਿ ਆਮ ਲੋਕਾਂ ਅਤੇ ਵਪਾਰੀਆਂ ਨੂੰ ਘਬਰਾਉਣ ਦੀ ਕੋਈ ਲੋੜ ਨਹੀਂ ਹੈ ਅਤੇ ਅਹਿਮਦਗੜ੍ਹ ਵਿੱਚ ਆਮ ਜਨਜੀਵਨ ਅਤੇ ਵਪਾਰਕ ਗਤੀਵਿਧੀਆਂ ਆਮ ਵਾਂਗ ਜਾਰੀ ਰਹਿਣਗੀਆਂ।ਇਸ ਮੌਕੇ ਸੰਜੀਵ ਜਿੰਦਲ, ਅਨੰਦ ਮਿੱਤਲ, ਸੁਰਿੰਦਰ ਕੁਮਾਰ ਕੁਰੜਛਾਪਾ, ਨਵਜੋਤ ਸਿੰਘ ਜੋਤੀ, ਧਰਮਵੀਰ ਗਰਗ, ਅਰੁਣ ਗੁਪਤਾ, ਸੰਜੀਵ ਕੁਮਾਰ ਗੁਪਤਾ,ਕਪਿਲ ਗੋਇਲ ਆਦਿ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।
ਪਿਛਲੀ ਖ਼ਬਰ ਦਿੜ੍ਹਬਾ ਵਿਖੇ ਨਸ਼ਿਆਂ ਖ਼ਿਲਾਫ਼ ਪੁਲਿਸ ਨੇ ਸ਼ੱਕੀ ਥਾਵਾਂ ’ਤੇ ਤਲਾਸ਼ੀ ਮੁਹਿੰਮ ਚਲਾਈ ਅਗਲੀ ਖ਼ਬਰ ਜੱਸੂ ਫਰਵਾਲੀ ਦੇ ਪਿਤਾ ਦਾ ਦਿਹਾਂਤ, ਵੱਖ ਵੱਖ ਆਗੂਆਂ ਨੇ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।