26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

ਅਕਾਲੀ ਦਲ (ਪੁਨਰ ਸੁਰਜੀਤ) ਦੀ ਲੌਂਗੋਵਾਲ ਦੀ ਕਾਨਫਰੰਸ ਅਤੇ ਪੰਜਾਬ ਬੰਦ ਨੂੰ ਮਿਲੇ ਬੇਸ਼ੁਮਾਰ ਹੁੰਗਾਰੇ ਨੇ ਸਪੱਸ਼ਟ ਕੀਤਾ ਹੈ ਕਿ ਲੋਕ ਪੰਥਕ ਸਰਕਾਰ ਲਿਆਉਣ ਲਈ ਉਤਾਵਲੇ–ਢਿੱਲੋਂ

ਸੰਗਰੂਰ, 25 ਅਗਸਤ (ਅਮਨਦੀਪ ਸਿੰਘ ਬਿੱਟਾ)–ਸ੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਜ਼ਿਲ੍ਹਾ ਪ੍ਰਧਾਨ ਸ਼ਹਿਰੀ ਰਿਪੁਦਮਨ ਸਿੰਘ ਰਿਪੂ ਢਿੱਲੋਂ ਨੇ ਕਿਹਾ ਕਿ ਪਾਰਟੀ ਪ੍ਰਧਾਨ ਗਿ. ਹਰਪ੍ਰੀਤ ਸਿੰਘ ਅਤੇ ਸਾਬਕਾ ਕੈਬਨਿਟ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਦੀ ਰਹਿਨੁਮਾਈ ਹੇਠ ਲੌਂਗੋਵਾਲ ਵਿਖੇ ਹੋਈ ਵਿਸ਼ਾਲ ਕਾਨਫਰੰਸ ਅਤੇ ਪਿਛਲੇ ਦਿਨੀਂ ਪੰਜਾਬ ਬੰਦ ਨੂੰ ਮਿਲੇ ਜਬਰਦਸਤ ਹੁੰਗਾਰੇ ਉਪਰੰਤ ਇਹ ਸਾਫ ਹੋ ਗਿਆ ਹੈ, ਪੰਜਾਬੀ ਇਸ ਵੇਲੇ ਪੰਥਕ ਸਰਕਾਰ ਸਥਾਪਤ ਕਰਨਾ ਚਾਹੁੰਦੇ ਹਨ।

ਰਿਪੁਦਮਨ ਸਿੰਘ ਰਿਪੂ ਢਿੱਲੋਂ। 26-08-2026
ਸੰਗਰੂਰ, 25 ਅਗਸਤ (ਅਮਨਦੀਪ ਸਿੰਘ ਬਿੱਟਾ)–ਸ੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਜ਼ਿਲ੍ਹਾ ਪ੍ਰਧਾਨ ਸ਼ਹਿਰੀ ਰਿਪੁਦਮਨ ਸਿੰਘ ਰਿਪੂ ਢਿੱਲੋਂ ਨੇ ਕਿਹਾ ਕਿ ਪਾਰਟੀ ਪ੍ਰਧਾਨ ਗਿ. ਹਰਪ੍ਰੀਤ ਸਿੰਘ ਅਤੇ ਸਾਬਕਾ ਕੈਬਨਿਟ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਦੀ ਰਹਿਨੁਮਾਈ ਹੇਠ ਲੌਂਗੋਵਾਲ ਵਿਖੇ ਹੋਈ ਵਿਸ਼ਾਲ ਕਾਨਫਰੰਸ ਅਤੇ ਪਿਛਲੇ ਦਿਨੀਂ ਪੰਜਾਬ ਬੰਦ ਨੂੰ ਮਿਲੇ ਜਬਰਦਸਤ ਹੁੰਗਾਰੇ ਉਪਰੰਤ ਇਹ ਸਾਫ ਹੋ ਗਿਆ ਹੈ, ਪੰਜਾਬੀ ਇਸ ਵੇਲੇ ਪੰਥਕ ਸਰਕਾਰ ਸਥਾਪਤ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਇਸ ਵੇਲੇ ਵੱਡੇ ਬਦਲਾਓ ਵੱਲ ਵਧ ਰਿਹਾ ਹੈ ਅਤੇ ਮੌਜੂਦਾ ਆਪ ਸਰਕਾਰ ਦਾ ਤਖਤਾ ਪਲਟਣ ਦੇ ਰੌਅ ਵਿਚ ਹੈ । ਕਾਂਗਰਸ, ਅਕਾਲੀ ਦਲ (ਬ) ਉੱਤੇ ਵੀ ਵੱਡਾ ਹੱਲਾ ਬੋਲਦਿਆਂ ਰਿਪੁਦਮਨ ਸਿੰਘ ਰਿਪੂ ਢਿੱਲੋਂ ਨੇ ਕਿਹਾ ਕਿ ਇਹ ਦੋਵੇਂ ਪਾਰਟੀਆਂ ਇਸ ਵੇਲੇ ਲੋਕਾਂ ਦੇ ਮਨਾਂ ਤੋਂ ਪੂਰੀ ਤਰ੍ਹਾਂ ਉੱਤਰ ਚੁੱਕੀਆਂ ਹਨ ਅਤੇ ਬਦਲਾਅ ਵਜੋਂ ਪਿਛਲੀ ਵਿਧਾਨ ਸਭਾ ਚੋਣਾਂ ਵਿਚ ਆਪ ਨੂੰ ਬਹੁਮਤ ਦਿੱਤਾ ਸੀ ਪਰ ਇਹ ਸਰਕਾਰ ਵੀ ਪੰਜਾਬੀਆਂ ਦੀ ਇੱਛਾਵਾਂ ਉੱਪਰ ਪੂਰੀ ਨਾ ਉੱਤਰ ਕੇ ਭ੍ਰਿਸ਼ਟਾਚਾਰ ਵਿਚ ਪੂਰੀ ਤਰ੍ਹਾਂ ਡੁੱਬ ਚੁੱਕੀ ਹੈ। ਉਨ੍ਹਾਂ ਮੁੱਖ ਮੰਤਰੀ ਦੀ ਧਰਮ ਪਤਨੀ ਉੱਪਰ ਉੱਠੇ ਰਹੇ 5 ਕਰੋੜ ਦੇ ਦੋਸ਼ਾਂ ਦੀ ਵੀ ਉੱਚ ਪੱਧਰੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ।
ਪਿਛਲੀ ਖ਼ਬਰ ਰਾਹੁਲ ਗਾਂਧੀ ਦੀ ਪੰਜਾਬ ਫੇਰੀ ਨੂੰ ਲੈ ਕੇ ਤਿਆਰੀਆਂ ਜ਼ੋਰਾਂ ਸ਼ੋਰਾਂ ਨਾਲ ਆਰੰਭ–ਜਗਦੇਵ ਸਿੰਘ ਗਾਗਾ ਅਗਲੀ ਖ਼ਬਰ ਪੰਜਾਬ ਨੰਬਰਦਾਰਾ ਯੂਨੀਅਨ ਅਮਰਗੜ੍ਹ ਨੇ ਕੀਤੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।