24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-08-2026

ਵਿੱਦਿਆ ਰਤਨ ਕਾਲਜ ਨੇ ਪੰਜਾਬੀ ਰੰਗਾਂ ਨਾਲ ਮਨਾਇਆ ਤੀਆਂ ਦਾ ਤਿਉਹਾਰ

ਲਹਿਰਾਗਾਗਾ, 23 ਅਗਸਤ (ਅਸ਼ੋਕ ਗਰਗ)- ਵਿੱਦਿਆ ਰਤਨ ਕਾਲਜ ਫਾਰ ਵੂਮੈਨ, ਖੋਖਰ ਕਲਾਂ ਨੇ ਤੀਜ ਦਾ ਤਿਉਹਾਰ ਪੰਜਾਬੀ ਸੱਭਿਆਚਾਰ, ਲੋਕ-ਵਿਰਸੇ ਅਤੇ ਰਵਾਇਤੀ ਰੰਗਾਂ ਨਾਲ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਵਿਦਿਆਰਥਣਾਂ ਨੇ ਗਿੱਧਾ, ਕੋਰਿਓਗ੍ਰਾਫੀ, ਲੋਕ-ਨਾਚ, ਲੋਕ-ਗੀਤ ਅਤੇ ਹੋਰ ਰੰਗਾ-ਰੰਗ ਸੱਭਿਆਚਾਰਕ ਪੇਸ਼ਕਾਰੀਆਂ ਰਾਹੀਂ ਪੰਜਾਬੀ ਵਿਰਸੇ ਦੀ ਮਨਮੋਹਕ ਝਲਕ ਪੇਸ਼ ਕੀਤੀ।

ਅਜੀਤ ਡੈਸਕ 24-08-2026
ਲਹਿਰਾਗਾਗਾ, 23 ਅਗਸਤ (ਅਸ਼ੋਕ ਗਰਗ)- ਵਿੱਦਿਆ ਰਤਨ ਕਾਲਜ ਫਾਰ ਵੂਮੈਨ, ਖੋਖਰ ਕਲਾਂ ਨੇ ਤੀਜ ਦਾ ਤਿਉਹਾਰ ਪੰਜਾਬੀ ਸੱਭਿਆਚਾਰ, ਲੋਕ-ਵਿਰਸੇ ਅਤੇ ਰਵਾਇਤੀ ਰੰਗਾਂ ਨਾਲ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਵਿਦਿਆਰਥਣਾਂ ਨੇ ਗਿੱਧਾ, ਕੋਰਿਓਗ੍ਰਾਫੀ, ਲੋਕ-ਨਾਚ, ਲੋਕ-ਗੀਤ ਅਤੇ ਹੋਰ ਰੰਗਾ-ਰੰਗ ਸੱਭਿਆਚਾਰਕ ਪੇਸ਼ਕਾਰੀਆਂ ਰਾਹੀਂ ਪੰਜਾਬੀ ਵਿਰਸੇ ਦੀ ਮਨਮੋਹਕ ਝਲਕ ਪੇਸ਼ ਕੀਤੀ। ਪੰਜਾਬੀ ਬੋਲੀਆਂ ਅਤੇ ਰਵਾਇਤੀ ਪਹਿਰਾਵਿਆਂ ਨੇ ਸਮਾਗਮ ਦੀ ਰੌਣਕ ਵਿੱਚ ਹੋਰ ਵਾਧਾ ਕੀਤਾ। ਇਸ ਮੌਕੇ ਮੈਡਮ ਸੀਮਾ ਗੋਇਲ ਪਤਨੀ ਕੈਬਨਿਟ ਮੰਤਰੀ ਬਰਿੰਦਰ ਗੋਇਲ ਅਤੇ ਮੈਡਮ ਕਾਂਤਾ ਗੋਇਲ ਪ੍ਰਧਾਨ ਨਗਰ ਕੌਂਸਲ ਲਹਿਰਾਗਾਗਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਨੇ ਵਿ ਦਿਆਰਥਣਾਂ ਦੀਆਂ ਸੱਭਿਆਚਾਰਕ ਪੇਸ਼ਕਾਰੀਆਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਦਾ ਹੌਸਲਾ ਵਧਾਇਆ।ਸਮਾਗਮ ਦਾ ਵਿਸ਼ੇਸ਼ ਆਕਰਸ਼ਣ ‘ਮਿਸ ਤੀਜ’ ਮੁਕਾਬਲਾ ਰਿਹਾ। ਤਿੰਨ ਰਾਊਂਡਾਂ ਵਿੱਚ ਕਰਵਾਏ ਗਏ ਇਸ ਮੁਕਾਬਲੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਬੀ.ਸੀ.ਏ. ਵਿਭਾਗ ਦੀ ਵਿਦਿਆਰਥਣ ਇਸ਼ਮੀਤ ਕੌਰ ਨੇ ‘ਮਿਸ ਤੀਜ’ ਦਾ ਖਿਤਾਬ ਆਪਣੇ ਨਾਮ ਕੀਤਾ। ਮੁਕਾਬਲੇ ਦੀ ਜੱਜਮੈਂਟ ਸ਼੍ਰੀਮਤੀ ਸ਼ੈਲਜਾ ਅਗਰਵਾਲ, ਸ਼੍ਰੀਮਤੀ ਮੁਸਕਾਨ ਗੋਇਲ, ਸ਼੍ਰੀਮਤੀ ਰੂਬੀ ਗੋਇਲ, ਸ਼੍ਰੀਮਤੀ ਪਲਕ ਗੋਇਲ ਅਤੇ ਸ਼੍ਰੀਮਤੀ ਸ਼ਵੇਤਾ ਜੈਨ ਨੇ ਕੀਤੀ। ਤਿੰਨੋਂ ਰਾਊਂਡਾਂ ਵਿੱਚ ਪ੍ਰਦਰਸ਼ਨ ਦੇ ਆਧਾਰ ’ਤੇ ਇਸ਼ਮੀਤ ਕੌਰ ਨੂੰ ‘ਮਿਸ ਤੀਜ’ ਚੁਣਿਆ ਗਿਆ। ਕਾਲਜ ਦੀ ਪ੍ਰਿੰਸੀਪਲ ਡਾ. ਮਨਦੀਪ ਸ਼ਰਮਾ ਨੇ ਮੁੱਖ ਮਹਿਮਾਨਾਂ, ਪ੍ਰਬੰਧਕ ਕਮੇਟੀ, ਵਿਦਿਆਰਥਣਾਂ, ਵਿਭਾਗ ਮੁਖੀਆਂ ਅਤੇ ਸਮੂਹ ਅਧਿਆਪਕਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਚੇਅਰਮੈਨ ਸ੍ਰੀ ਚੈਰੀ ਗੋਇਲ ਅਤੇ ਐਮ.ਡੀ. ਸ੍ਰੀ ਹਿਮਾਂਸ਼ੂ ਗਰਗ ਦੀ ਅਗਵਾਈ ਹੇਠ ਕਾਲਜ ਵਿਦਿਆਰਥਣਾਂ ਦੇ ਸਰਵਪੱਖੀ ਵਿਕਾਸ ਲਈ ਨਿਰੰਤਰ ਨਵੇਂ ਮੌਕੇ ਸਿਰਜ ਰਿਹਾ ਹੈ ਅਤੇ ਭਵਿੱਖ ਵਿੱਚ ਵੀ ਅਜਿਹੇ ਉਪਰਾਲੇ ਜਾਰੀ ਰੱਖੇ ਜਾਣਗੇ।
ਪਿਛਲੀ ਖ਼ਬਰ ਅਕਾਲ ਅਕੈਡਮੀ ਦੇ ਖਿਡਾਰੀ ਨੇ ਰਾਜ ਪੱਧਰੀ ਕਰਾਟੇ ਚੈਂਪੀਅਨਸ਼ਿਪ ਜਿੱਤੀ ਅਗਲੀ ਖ਼ਬਰ ਹੋਲੀ ਹਾਰਟ ਸਕੂਲ ਛਾਜਲੀ ਦੇ ਵਿਦਿਆਰਥੀਆਂ ਨੇ ਜ਼ਿਲ੍ਹਾ ਪੱਧਰੀ ਖੇਡਾਂ ਵਿੱਚ ਮਾਰੀਆਂ ਮੱਲਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।