23-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਪਿੰਡ ਹਥੋਆ ਦੇ ਤੀਆਂ ਮੇਲੇ ਦੌਰਾਨ ਪ੍ਰਿੰਸੀਪਲ ਮੈਡਮ ਪਰਮਿੰਦਰ ਕੌਰ ਮੰਡੇਰ ਨੇ ਗਿੱਧਾ ਅਤੇ ਬੋਲੀਆਂ ਪਾ ਕੇ ਤੀਆਂ ਦਾ ਪਿੜ ਬੰਨ੍ਹਿਆ

ਮਲੇਰਕੋਟਲਾ, 22 ਅਗਸਤ (ਮੁਹੰਮਦ ਹਨੀਫ਼ ਥਿੰਦ) - ਪੰਜਾਬੀ ਵਿਰਾਸਤ, ਅਮੀਰ ਰੀਤੀ-ਰਿਵਾਜਾਂ ਅਤੇ ਨਾਰੀ ਸਸ਼ਕਤੀਕਰਨ ਨੂੰ ਸਮਰਪਿਤ ਪਿੰਡ ਹਥੋਆ ਦੇ ਸਰਪੰਚ ਸੁਖਵਿੰਦਰ ਸਿੰਘ ਸੁੱਖਾ ਦੀ ਰਹਿਨੁਮਾਈ, ਨਗਰ ਪੰਚਾਇਤ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਸਦਕਾ ਪਿੰਡ ਦੇ ਖਾਰਾ ਖੂਹ ਦੇ ਬਰੋਟੇ ਥੱਲੇ ਤੀਆਂ ਦੇ ਮੇਲੇ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਮੁੱਖ ਮਹਿਮਾਨ ਵਜੋਂ ਪੁੱਜੇ ਪ੍ਰਿੰਸੀਪਲ ਮੈਡਮ ਪਰਮਿੰਦਰ ਕੌਰ ਮੰਡੇਰ, ਪਤਨੀ ਵਿਧਾਇਕ ਅਮਰਗੜ੍ਹ ਨੇ ਰਿਬਨ ਕੱਟਕੇ ਤੀਆਂ ਦੇ ਮੇਲੇ ਦੀ ਸ਼ੁਰੂਆਤ ਕੀਤੀ।

ਅਜੀਤ ਡੈਸਕ 23-08-2026
ਮਲੇਰਕੋਟਲਾ, 22 ਅਗਸਤ (ਮੁਹੰਮਦ ਹਨੀਫ਼ ਥਿੰਦ) - ਪੰਜਾਬੀ ਵਿਰਾਸਤ, ਅਮੀਰ ਰੀਤੀ-ਰਿਵਾਜਾਂ ਅਤੇ ਨਾਰੀ ਸਸ਼ਕਤੀਕਰਨ ਨੂੰ ਸਮਰਪਿਤ ਪਿੰਡ ਹਥੋਆ ਦੇ ਸਰਪੰਚ ਸੁਖਵਿੰਦਰ ਸਿੰਘ ਸੁੱਖਾ ਦੀ ਰਹਿਨੁਮਾਈ, ਨਗਰ ਪੰਚਾਇਤ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਸਦਕਾ ਪਿੰਡ ਦੇ ਖਾਰਾ ਖੂਹ ਦੇ ਬਰੋਟੇ ਥੱਲੇ ਤੀਆਂ ਦੇ ਮੇਲੇ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਮੁੱਖ ਮਹਿਮਾਨ ਵਜੋਂ ਪੁੱਜੇ ਪ੍ਰਿੰਸੀਪਲ ਮੈਡਮ ਪਰਮਿੰਦਰ ਕੌਰ ਮੰਡੇਰ, ਪਤਨੀ ਵਿਧਾਇਕ ਅਮਰਗੜ੍ਹ ਨੇ ਰਿਬਨ ਕੱਟਕੇ ਤੀਆਂ ਦੇ ਮੇਲੇ ਦੀ ਸ਼ੁਰੂਆਤ ਕੀਤੀ। ਇਸ ਮੌਕੇ ਵੱਡੀ ਗਿਣਤੀ ਵਿਚ ਇਕੱਠੀਆਂ ਹੋਈਆਂ ਧੀਆਂ-ਧਿਆਣੀਆਂ ਦੇ ਨਾਲ਼ ਮਿਲ਼ ਕੇ ਮੁੱਖ ਮਹਿਮਾਨ ਨੇ ਗਿੱਧਾ ਅਤੇ ਬੋਲੀਆਂ ਪਾਕੇ ਸਮਾਰੋਹ ਨੂੰ ਚਾਰ ਚੰਨ ਲਾਏ। ਤੀਆਂ ਦਾ ਵਿਹੜਾ ਪੰਜਾਬੀ ਸੱਭਿਆਚਾਰ ਦੇ ਜੀਵੰਤ ਰੰਗਾਂ, ਰਵਾਇਤੀ ਬੋਲੀਆਂ ਅਤੇ ਅਟੁੱਟ ਉਤਸ਼ਾਹ ਨਾਲ ਗੂੰਜ ਉੱਠਿਆ। ਰੰਗ-ਬਰੰਗੇ ਰਵਾਇਤੀ ਪਹਿਰਾਵਿਆਂ ‘ਚ ਸਜੀਆਂ ਮੁਟਿਆਰਾਂ ਅਤੇ ਬਜ਼ੁਰਗ ਮਾਵਾਂ-ਭੈਣਾਂ ਵੱਲੋਂ ਪਾਏ ਗਏ ਗਿੱਧੇ ਅਤੇ ਬੋਲੀਆਂ ਨੇ ਸਮੁੱਚੇ ਵਾਤਾਵਰਣ ਨੂੰ ਪੰਜਾਬੀ ਰੰਗ ‘ਚ ਰੰਗ ਦਿੱਤਾ। ਇਸ ਮੌਕੇ ਮੁੱਖ ਮਹਿਮਾਨ ਦਾ ਸਰਪੰਚ ਸੁਖਵਿੰਦਰ ਸਿੰਘ ਸੁੱਖਾ ਅਤੇ ਨਗਰ ਪੰਚਾਇਤ ਵਲੋਂ ਫ਼ੁਲਕਾਰੀ ਨਾਲ਼ ਸਨਮਾਨ ਵੀ ਕੀਤਾ ਗਿਆ।
ਪਿਛਲੀ ਖ਼ਬਰ ਰਤਨਪਾਲ ਡੂਡੀਆਂ ਦਾ ਨਵਾਂ ਨਾਵਲ ‘ਹਨੇਰਿਆਂ ਦਾ ਚੰਨ੍ਹ’ ਕੱਲ੍ਹ ਨੂੰ ਹੋਵੇਗਾ ਲੋਕ-ਅਰਪਣ ਅਗਲੀ ਖ਼ਬਰ ਐੱਸ.ਸੀ. ਕਮਿਸ਼ਨ ਪੰਜਾਬ ਵੱਲੋਂ ਸੰਗਰੂਰ ਦੇ ਡਾ. ਅੰਬੇਡਕਰ ਨਗਰ ਅਤੇ ਸੁੰਦਰ ਬਸਤੀ ਦਾ ਦੌਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।