19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਮਲੇਰਕੋਟਲਾ ਦੀ ਨਿਆਂਇਕ ਭਾਈਚਾਰਕ ਸਾਂਝ ’ਚ ਘੁਲਿਆ ਤੀਆਂ ਦੇ ਤਿਉਹਾਰ ਦਾ ਰੰਗ

ਮਲੇਰਕੋਟਲਾ, 18 ਅਗਸਤ (ਮੁਹੰਮਦ ਹਨੀਫ਼ ਥਿੰਦ) - ਜ਼ਿਲ੍ਹਾ ਬਾਰ ਐਸੋਸੀਏਸ਼ਨ ਮਲੇਰਕੋਟਲਾ ਵਲੋਂ ਤੀਆਂ ਦਾ ਤਿਉਹਾਰ ਵਿਰਾਸਤ ਰੈਸਟੋਰੈਂਟ ਵਿਖੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਮਹਿਲਾ ਨਿਆਂਇਕ ਅਧਿਕਾਰੀਆਂ, ਮਹਿਲਾ ਵਕੀਲਾਂ, ਅਦਾਲਤੀ ਮਹਿਲਾ ਕਰਮਚਾਰੀਆਂ, ਮਹਿਲਾ ਵਕੀਲਾਂ ਦੇ ਮਹਿਲਾ ਕਲਰਕਾਂ ਅਤੇ ਹੋਰ ਮਹਿਲਾ ਸਟਾਫ਼ ਨੇ ਸ਼ਮੂਲੀਅਤ ਕਰਦਿਆਂ ਪੰਜਾਬੀ ਸੱਭਿਆਚਾਰ ਨਾਲ ਜੁੜੇ ਤੀਆਂ ਦੇ ਤਿਓਹਾਰ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ।

ਜੱਜਾਂ, ਵਕੀਲਾਂ ਅਤੇ ਅਦਾਲਤੀ ਅਮਲੇ-ਫੈਲੇ ਨੇ ਮਾਣਿਆ ਪੰਜਾਬੀ ਸੱਭਿਆਚਾਰਕ ਰਵਾਇਤਾਂ ਦਾ ਅਨੰਦ ਜ਼ਿਲ੍ਹਾ ਬਾਰ ਐਸੋਸੀਏਸ਼ਨ ਮਲੇਰਕੋਟਲਾ ਵਲੋਂ ਮਨਾਏ ਗਏ ਤੀਆਂ ਦੇ ਤਿਉਹਾਰ ਦੀਆਂ ਝਲਕੀਆਂ। ਤਸਵੀਰ : ਮੁਹੰਮਦ ਹਨੀਫ਼ ਥਿੰਦ 19-08-2026
ਮਲੇਰਕੋਟਲਾ, 18 ਅਗਸਤ (ਮੁਹੰਮਦ ਹਨੀਫ਼ ਥਿੰਦ) - ਜ਼ਿਲ੍ਹਾ ਬਾਰ ਐਸੋਸੀਏਸ਼ਨ ਮਲੇਰਕੋਟਲਾ ਵਲੋਂ ਤੀਆਂ ਦਾ ਤਿਉਹਾਰ ਵਿਰਾਸਤ ਰੈਸਟੋਰੈਂਟ ਵਿਖੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਮਹਿਲਾ ਨਿਆਂਇਕ ਅਧਿਕਾਰੀਆਂ, ਮਹਿਲਾ ਵਕੀਲਾਂ, ਅਦਾਲਤੀ ਮਹਿਲਾ ਕਰਮਚਾਰੀਆਂ, ਮਹਿਲਾ ਵਕੀਲਾਂ ਦੇ ਮਹਿਲਾ ਕਲਰਕਾਂ ਅਤੇ ਹੋਰ ਮਹਿਲਾ ਸਟਾਫ਼ ਨੇ ਸ਼ਮੂਲੀਅਤ ਕਰਦਿਆਂ ਪੰਜਾਬੀ ਸੱਭਿਆਚਾਰ ਨਾਲ ਜੁੜੇ ਤੀਆਂ ਦੇ ਤਿਓਹਾਰ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ। ਇਸ ਮੌਕੇ ਮੁੱਖ ਮਹਿਮਾਨ ਵਜੋਂ ਐਡੀਸ਼ਨਲ ਜ਼ਿਲ੍ਹਾ ਅਤੇ ਸੈਸ਼ਨ ਜੱਜ ਸ੍ਰੀ ਪਰਮਿੰਦਰ ਸਿੰਘ ਗਰੇਵਾਲ ਪਹੁੰਚੇ, ਜਿਹਨਾਂ ਦਾ ਸਾਥ ਸ਼੍ਰੀ ਵਿਸ਼ਵ ਗੁਪਤਾ ਜੇ.ਐੱਮ.ਆਈ.ਸੀ. ਨੇ ਦਿੱਤਾ। ਜ਼ਿਲ੍ਹਾ ਬਾਰ ਐਸੋਸੀਏਸ਼ਨ ਮਲੇਰਕੋਟਲਾ ਦੇ ਪ੍ਰਧਾਨ ਐਡਵੋਕੇਟ ਅਰਵਿੰਦ ਸਿੰਘ ਮਾਵੀ, ਵਾਈਸ ਪ੍ਰਧਾਨ ਮੁਹੰਮਦ ਕਾਸਿਮ, ਸਕੱਤਰ ਮੁਹੰਮਦ ਅਸਲਮ, ਕੈਸ਼ੀਅਰ ਗੌਤਮ ਸਿੰਗਲਾ ਅਤੇ ਸਹਾਇਕ ਸਕੱਤਰ ਮੁਹੰਮਦ ਲਿਆਸ ਖਾਨ ਮਲਿਕ ਵਲੋਂ ਤੀਆਂ ਦੇ ਤਿਉਹਾਰ ਮੌਕੇ ਹਾਜ਼ਰ ਸਮੂਹ ਮਹਿਲਾ ਜੱਜ ਸਾਹਿਬਾਨ, ਨਿਆਂਇਕ ਅਧਿਕਾਰੀਆਂ, ਵਕੀਲਾਂ ਅਤੇ ਹੋਰ ਮਹਿਲਾ ਸਟਾਫ਼ ਮੈਂਬਰਾਨ ਨੂੰ ਤੀਜ ਦੇ ਤਿਉਹਾਰ ਦੀ ਮੁਬਾਰਕਬਾਦ ਦਿੱਤੀ। ਇਸ ਮੌਕੇ ਵਿਸ਼ੇਸ਼ ਤੌਰ ‘ਤੇ ਪਹੁੰਚੇ ਮੈਡਮ ਰਮਨੀਤ ਕੌਰ ਸੀ.ਜੇ.ਐਮ., ਮੈਡਮ ਤੇਜਿੰਦਰਪ੍ਰੀਤ ਕੌਰ ਐਸ.ਡੀ.ਜੇ.ਐਮ., ਮੈਡਮ ਕਮਲਦੀਪ ਕੌਰ ਜੇ.ਐੱਮ.ਆਈ.ਸੀ. ਅਤੇ ਮੈਡਮ ਕਾਜਲ ਜੇ.ਐੱਮ.ਆਈ.ਸੀ. ਨੇ ਸ਼ਿਰਕਤ ਕਰਕੇ ਤਿਉਹਾਰ ਦੀਆਂ ਖੁਸ਼ੀਆਂ ‘ਚ ਵਾਧਾ ਕੀਤਾ। ਸਮਾਗਮ ਦੌਰਾਨ ਮਹਿਲਾ ਜੱਜ ਸਾਹਿਬਾਨਾਂ, ਵਕੀਲਾਂ, ਮਹਿਲਾਵਾਂ ਅਤੇ ਹੋਰ ਲੜਕੀਆਂ ਵਲੋਂ ਤੀਆਂ ਦੇ ਤਿਉਹਾਰ ਨਾਲ ਜੁੜੀਆਂ ਪੰਜਾਬੀ ਸੱਭਿਆਚਾਰ ਦੀਆਂ ਰਵਾਇਤੀ ਝਲਕੀਆਂ ਵੀ ਪੇਸ਼ ਕੀਤੀਆਂ ਗਈਆਂ। ਮਹਿਲਾਵਾਂ ਵਲੋਂ ਗਿੱਧਾ, ਪੰਜਾਬੀ ਬੋਲੀਆਂ ਅਤੇ ਕਿੱਕਲੀ ਪਾ ਕੇ ਤੀਆਂ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ। ਰਵਾਇਤੀ ਪੰਜਾਬੀ ਪਹਿਰਾਵੇ ‘ਚ ਸਜੀਆਂ ਔਰਤਾਂ ਅਤੇ ਲੜਕੀਆਂ ਨੇ ਤੀਆਂ ਦੇ ਪੁਰਾਤਨ ਰਿਵਾਜਾਂ ਨੂੰ ਆਧੁਨਿਕ ਸਮਾਗਮ ਦੇ ਰੂਪ ’ਚ ਪੇਸ਼ ਕਰਦਿਆਂ ਮਾਹੌਲ ਨੂੰ ਹੋਰ ਵੀ ਸਿਖਰਾਂ ਤੇ ਪਹੁੰਚਾ ਦਿੱਤਾ। ਇਸ ਸਮਾਗਮ ਵਿਚ ਐਡਵੋਕੇਟ ਬਲਵਿੰਦਰ ਕੌਰ, ਰਮਨਦੀਪ ਕੌਰ, ਸ਼ਬੀਨਾ ਪ੍ਰਵੀਨ ਥਿੰਦ, ਕਿਰਨਦੀਪ, ਰਾਜਵਿੰਦਰ ਕੌਰ, ਕੰਵਲਜੀਤ ਕੌਰ, ਨਮਰਾ ਚੌਹਾਨ, ਸੁਲਤਾਨਾ, ਸਵੀਟੀ, ਨਬੀਹਾ ਕੈਸਰ, ਏਕਤਾ ਦੁਆ ਪਾਸੀ, ਤਨਵੀਰ ਕੌਰ, ਆਇਸ਼ਾ, ਪਵਨਦੀਪ ਕੌਰ, ਸੁਮਨਦੀਪ ਕੌਰ, ਅਮਨਦੀਪ ਕੌਰ ਲੂਥਰਾ, ਬਬੀਤਾ ਜੈਨ, ਸ਼ਵੇਤਾ ਸ਼ੋਰੀ, ਰਾਜਵੀਰ ਕੌਰ, ਕਰਮਜੀਤ ਕੌਰ, ਰੁਖਸਾਰ, ਮੈਡਮ ਅੰਜਲੀ ਬਾਲਾ (ਰੀਡਰ), ਕੰਵਲਜੀਤ ਕੌਰ, ਸਿਮਰਨ, ਦਿਕਸ਼ਾ, ਅਮਨਪ੍ਰੀਤ ਕੌਰ, ਪਰਮਿੰਦਰ ਕੌਰ, ਨੀਲਮ, ਮਨਪ੍ਰੀਤ ਕੌਰ, ਮਨਜਿੰਦਰ ਕੌਰ, ਬਿੰਦੂ ਬੇਗਮ, ਪਰਮਜੀਤ ਕੌਰ, ਨੇਹਾ, ਸ਼ਿਖਾ, ਰੁਚੀ, ਸੀਮਾ ਬੇਗਮ (ਸਾਰੇ ਅਦਾਲਤੀ ਅਮਲੇ ਦੇ ਸਟਾਫ ਮੈਂਬਰਜ਼), ਕਲਰਕ ਅਮਨਜੋਤ ਕੌਰ, ਅਮਨਦੀਪ ਕੌਰ, ਹਰਪ੍ਰੀਤ ਕੌਰ ਤੋਂ ਇਲਾਵਾ ਹੋਰ ਮਹਿਲਾ ਵਕੀਲ ਅਤੇ ਅਦਾਲਤੀ ਅਮਲੇ ਦੀਆਂ ਮਹਿਲਾ ਸਟਾਫ ਮੈਂਬਰਾਂ ਵੀ ਮੌਜੂਦ ਸਨ। ਸਟੇਜ ਦੀ ਕਾਰਵਾਈ ਐਡਵੋਕੇਟ ਰਿਮਸ਼ਾ ਪਰਵੀਨ ਵਲੋਂ ਬਾਖੂਬੀ ਨਿਭਾਈ ਗਈ। ਸਮਾਗਮ ਨੇ ਅਦਾਲਤੀ ਭਾਈਚਾਰੇ ਵਿਚ ਆਪਸੀ ਸਾਂਝ, ਸਦਭਾਵਨਾ ਅਤੇ ਪੰਜਾਬੀ ਸੱਭਿਆਚਾਰਕ ਰਵਾਇਤਾਂ ਨਾਲ ਜੁੜਨ ਦਾ ਮੌਕਾ ਪ੍ਰਦਾਨ ਕੀਤਾ।
ਪਿਛਲੀ ਖ਼ਬਰ ਡੀ.ਏ.ਵੀ. ਸਕੂਲ ਮੂਣਕ ਵਿਖੇ ਤੀਜ ਦਾ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਇਆ ਅਗਲੀ ਖ਼ਬਰ ਵਪਾਰ ਮੰਡਲ ਦੇ ਪ੍ਰਧਾਨ ਟੀਟੂ ਵਲੋਂ ਆਗਾਮੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਵਧਾਈਆਂ ਸਰਗਰਮੀਆਂ ਨੇ ਸਥਾਨਕ ਸਿਆਸਤ ’ਚ ਛੇੜੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।