19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਡੀ.ਐੱਸ.ਪੀ ਅਸ਼ਵਨੀ ਸ਼ਰਮਾ ਦਾ ਮੁੱਖ ਮੰਤਰੀ ਮੈਡਲ ਨਾਲ ਸਨਮਾਨ

ਅਹਿਮਦਗੜ੍ਹ, 17 ਅਗਸਤ (ਸੁਖਜੀਤ ਸਿੰਘ ਖੇੜਾ, ਰਣਧੀਰ ਸਿੰਘ ਮਹੋਲੀ) - ਅਹਿਮਦਗੜ੍ਹ ਵਾਸੀ ਡੀ. ਐੱਸ.

ਅਜੀਤ ਡੈਸਕ 18-08-2026
ਅਹਿਮਦਗੜ੍ਹ, 17 ਅਗਸਤ (ਸੁਖਜੀਤ ਸਿੰਘ ਖੇੜਾ, ਰਣਧੀਰ ਸਿੰਘ ਮਹੋਲੀ) - ਅਹਿਮਦਗੜ੍ਹ ਵਾਸੀ ਡੀ.ਐੱਸ.ਪੀ ਅਸ਼ਵਨੀ ਕੁਮਾਰ ਸ਼ਰਮਾ (ਪੀਪੀਐਸ) ਨੂੰ ਆਜ਼ਾਦੀ ਦਿਵਸ ਦੇ ਮੌਕੇ ‘ਤੇ ਪੰਜਾਬ ਸਰਕਾਰ ਦੁਆਰਾ ਪੁਲਿਸ ਅਧਿਕਾਰੀਆਂ ਨੂੰ ਦਿੱਤਾ ਜਾਣ ਵਾਲਾ ਇੱਕ ਵੱਕਾਰੀ ਸਨਮਾਨ ਡਿਊਟੀ ਪ੍ਰਤੀ ਸ਼ਾਨਦਾਰ ਸਮਰਪਣ ਲਈ ਮੁੱਖ ਮੰਤਰੀ ਮੈਡਲ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਨ੍ਹਾਂ ਨੂੰ ਪ੍ਰਦਾਨ ਕੀਤਾ ਗਿਆ। ਡੀ.ਐਸ.ਪੀ ਅਸ਼ਵਨੀ ਕੁਮਾਰ ਸ਼ਰਮਾ ਨੂੰ ਦਿੱਤੇ ਗਏ ਇਸ ਸਨਮਾਨ ਨੇ ਪੂਰੇ ਅਹਿਮਦਗੜ੍ਹ ਖੇਤਰ ਵਿੱਚ ਖੁਸ਼ੀ ਅਤੇ ਮਾਣ ਮਹਿਸੂਸ ਕਰਵਾ ਦਿੱਤਾ। ਇੱਕ ਸੀਨੀਅਰ ਪੁਲਿਸ ਅਧਿਕਾਰੀ ਹੋਣ ਦੇ ਬਾਵਜੂਦ, ਡੀ.ਐੱਸ.ਪੀ ਅਸ਼ਵਨੀ ਕੁਮਾਰ ਸ਼ਰਮਾਂ ਆਪਣੇ ਸਾਦੇ, ਸਹਿਜ ਅਤੇ ਨਿਮਰ ਵਿਵਹਾਰ ਲਈ ਜਾਣੇ ਜਾਂਦੇ ਹਨ। ਸਨਮਾਨ ਪ੍ਰਾਪਤੀ ਤੇ ਬ੍ਰਾਹਮਣ ਸਭਾ ਸਮੇਤ ਕੌਸ਼ਲ ਪ੍ਰਧਾਨ ਕਮਲਜੀਤ ਸਿੰਘ ਉਭੀ, ਸਾਬਕਾ ਪ੍ਰਧਾਨ ਕੌਂਸਲਰ ਵਿਕਾਸ ਸ਼ਰਮਾ, ਜਗਵੰਤ ਸਿੰਘ ਜੱਗੀ, ਕੌਂਸਲਰ ਰਿੰਪੀ ਕੜਵਲ, ਕਾਂਗਰਸੀ ਆਗੂ ਕਮਲਪੀ੍ਤ ਸਿੰਘ ਧਾਲੀਵਾਲ, ਵਿਕਾਸ ਟੰਡਨ, ਰਾਕੇਸ਼ ਸ਼ਾਹੀ , ਸਮਾਜ ਸੇਵਕ ਅਰੁਣ ਵਰਮਾ, ਅਜੇ ਜੈਨ, ਐਡਵੋਕੇਟ ਸੰਜੀਵ ਮਿੱਤਲ, ਰਾਕੇਸ਼ ਜੋਸ਼ੀ, ਡਾ. ਰਵੀ ਸ਼ਰਮਾ, ਡਾ. ਰਾਹੁਲ ਸ਼ਰਮਾ, ਨਵਦੀਪ ਸ਼ਰਮਾ, ਕੌਂਸਲਰ ਦੀਪਕ ਸ਼ਰਮਾ ਦੀਪਾ, ਸ਼ਾਮ ਲਾਲ ਸ਼ਰਮਾ, ਰਾਜ ਤ੍ਰਿਸ਼ੂਲ ਅਤੇ ਤੋਂ ਇਲਾਵਾ ਵੱਖ-ਵੱਖ ਸਮਾਜਿਕ ਅਤੇ ਰਾਜਨੀਤਿਕ ਖੇਤਰਾਂ ਨਾਲ ਜੁੜੇ ਲੋਕਾਂ ਨੇ ਵੀ ਡੀਐਸਪੀ ਅਸ਼ਵਨੀ ਕੁਮਾਰ ਸ਼ਰਮਾਂ ਨੂੰ ਮੁੱਖ ਮੰਤਰੀ ਮੈਡਲ ਪ੍ਰਾਪਤ ਕਰਨ ‘ਤੇ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ।
ਪਿਛਲੀ ਖ਼ਬਰ ਲਾਈਫ ਗਾਰਡ ਨਰਸਿੰਗ ਕਾਲਜ ਵਿਖੇ ਤੀਆਂ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਤੀਆਂ ਦੌਰਾਨ ਪੰਜਾਬੀ ਵਿਰਸੇ ਦੀ ਕੀਤੀ ਪ੍ਰਦਰਸ਼ਨੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।