18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਪੈਨਸ਼ਨਰ ਅਤੇ ਮੁਲਾਜ਼ਮ ਜਥੇਬੰਦੀਆਂ ਨੇ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਦੀ ਅਰਥੀ ਫੂਕੀ

ਲਹਿਰਾਗਾਗਾ, 17 ਅਗਸਤ (ਅਸ਼ੋਕ ਗਰਗ) - ਸਾਂਝੀ ਮੁਲਾਜ਼ਮ ਅਤੇ ਪੈਨਸ਼ਨਰ ਕੋਆਰਡੀਨੇਸ਼ਨ ਕਮੇਟੀ ਪੰਜਾਬ , ਚੰਡੀਗੜ੍ਹ ਦੇ ਸੱਦੇ ਤੇ ਲਹਿਰਾਗਾਗਾ ਇਲਾਕੇ ਦੀਆਂ ਸਮੂਹ ਪੈਨਸ਼ਨਰ ਅਤੇ ਮੁਲਾਜ਼ਮ ਜਥੇਬੰਦੀਆਂ ਵੱਲੋਂ ਪੰਜਾਬ ਸਰਕਾਰ ਦੀ ਮੁਲਾਜ਼ਮ ਤੇ ਪੈਨਸ਼ਨ ਵਿਰੋਧੀ ਨੀਤੀ ਦੇ ਖ਼ਿਲਾਫ਼ ਅਰਥੀ ਫ਼ੂਕ ਰੈਲੀ ਅਤੇ ਮੁਜ਼ਾਹਰਾ ਕੀਤਾ ਗਿਆ। ਐਸ.

ਅਜੀਤ ਡੈਸਕ 18-08-2026
ਲਹਿਰਾਗਾਗਾ, 17 ਅਗਸਤ (ਅਸ਼ੋਕ ਗਰਗ) - ਸਾਂਝੀ ਮੁਲਾਜ਼ਮ ਅਤੇ ਪੈਨਸ਼ਨਰ ਕੋਆਰਡੀਨੇਸ਼ਨ ਕਮੇਟੀ ਪੰਜਾਬ , ਚੰਡੀਗੜ੍ਹ ਦੇ ਸੱਦੇ ਤੇ ਲਹਿਰਾਗਾਗਾ ਇਲਾਕੇ ਦੀਆਂ ਸਮੂਹ ਪੈਨਸ਼ਨਰ ਅਤੇ ਮੁਲਾਜ਼ਮ ਜਥੇਬੰਦੀਆਂ ਵੱਲੋਂ ਪੰਜਾਬ ਸਰਕਾਰ ਦੀ ਮੁਲਾਜ਼ਮ ਤੇ ਪੈਨਸ਼ਨ ਵਿਰੋਧੀ ਨੀਤੀ ਦੇ ਖ਼ਿਲਾਫ਼ ਅਰਥੀ ਫ਼ੂਕ ਰੈਲੀ ਅਤੇ ਮੁਜ਼ਾਹਰਾ ਕੀਤਾ ਗਿਆ। ਐਸ.ਡੀ.ਐਮ ਦਫ਼ਤਰ ਲਹਿਰਾਗਾਗਾ ਦੇ ਗੇਟ ਅੱਗੇ ਭਰਵੇਂ ਇਕੱਠ ਨੂੰ ਸੰਬੋਧਨ ਕਰਦੇ ਹੋਏ ਵੱਖ ਵੱਖ ਬੁਲਾਰਿਆਂ ਨੇ ਮਾਨਯੋਗ ਹਾਈਕੋਰਟ ਦੇ ਹੁਕਮਾਂ ’ਤੇ ਡੀ.ਏ. ਸਬੰਧੀ ਕੀਤੇ ਗਏ ਫ਼ੈਸਲੇ ’ਤੇ ਹੋਰ ਫ਼ੈਸਲਿਆਂ ਨੂੰ ਲਾਗੂ ਨਾ ਕਰਨ ਦੇ ਖ਼ਿਲਾਫ਼ ਪੰਜਾਬ ਸਰਕਾਰ ਦੀ ਸਖਤ ਨਿਖੇਧੀ ਕੀਤੀ। ਇਸ ਵਿਸ਼ਾਲ ਇਕੱਠ ਨੂੰ ਪੀ ਡਬਲ ਡੀ ਫ਼ੀਲਡ ਐਂਡ ਵਰਕਸ਼ਾਪ ਯੂਨੀਅਨ ਵੱਲੋਂ ਸੁਖਪਾਲ ਸਿੰਘ ਪਾਲੀ, ਪੈਨਸ਼ਨ ਐਸੋਸੀਏਸ਼ਨ ਪੰਜਾਬ ਰਾਜ ਬਿਜਲੀ ਬੋਰਡ ਵੱਲੋਂ ਗੁਰਚਰਨ ਸਿੰਘ ਅਤੇ ਗੁਰਪਿਆਰ ਸਿੰਘ, ਪੈਨਸ਼ਨਰ ਯੂਨੀਅਨ ਵੱਲੋਂ ਮਹਿੰਦਰ ਸਿੰਘ ਖੋਖਰ, ਲੋਕ ਚੇਤਨਾ ਮੰਚ ਲਹਿਰਾ ਗਾਗਾ ਵੱਲੋਂ ਮਾਸਟਰ ਰਘਵੀਰ ਸਿੰਘ ਭਟਾਲ ਅਤੇ ਜਗਜੀਤ ਸਿੰਘ ਭਟਾਲ, ਪੰਜਾਬ ਸਵਾਰਡੀਨੇਸ਼ਨ ਸਰਵਿਸ ਫੈਡਰੇਸ਼ਨ ਦੇ ਜ਼ਿਲ੍ਹਾ ਪ੍ਰਧਾਨ ਸੁਖਦੇਵ ਸਿੰਘ ਚੰਗਾਲੀ ਵਾਲਾ, ਲਛਮਣ ਸਿੰਘ ਅਲੀ ਸ਼ੇਰ ਡਾਕਟਰ ਜਗਦੀਸ਼ ਪਾਵੜਾ, ਡਾਕਟਰ ਸੁਖਜਿੰਦਰ ਸਿੰਘ ਲਾਲੀ, ਗੁਰਨਾਮ ਸਿੰਘ ਲਦਾਲ, ਮੁਲਾਜ਼ਮ ਆਗੂ ਪੂਰਨ ਸਿੰਘ ਖਾਈ, ਸਫਾਈ ਸੇਵਕ ਯੂਨੀਅਨ ਵੱਲੋਂ ਸੁਖਵਿੰਦਰ ਸਿੰਘ ਮੰਗੂ ਆਦਿ ਨੇ ਸੰਬੋਧਨ ਕੀਤਾ।
ਪਿਛਲੀ ਖ਼ਬਰ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਸੰਗਤਪੁਰਾ ਦੇ ਵਿਕਾਸ ਲਈ 71 ਲੱਖ ਰੁਪਏ ਦੇ ਚੈੱਕ ਗ੍ਰਾਮ-ਪੰਚਾਇਤ ਨੂੰ ਸੌਂਪੇ ਅਗਲੀ ਖ਼ਬਰ ਆਦਰਸ਼ ਸਕੂਲ ਕਰਮਚਾਰੀਆਂ ਨੇ ਸਰਕਾਰ ਦੇ ਝੂਠੇ ਵਾਅਦਿਆਂ, ਲਾਰਿਆਂ ਦੀ ਪੰਡ ਫੂਕੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।