18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਮੂਨਕ ਵਿਖੇ ਸੜਕ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ

ਮੂਨਕ, 17 ਅਗਸਤ (ਪ੍ਰਵੀਨ ਮਦਾਨ) - ਪਿੰਡ ਦੇਹਲਾ ਸ਼ੀਹਾਂ ਦੇ ਵਸਨੀਕ ਗੁਰਚਰਨ ਸਿੰਘ (75) ਪੁੱਤਰ ਦਲੀਪ ਸਿੰਘ ਦੀ ਅੱਜ ਮੂਨਕ ਸਟੇਡੀਅਮ ਨੇੜੇ ਵਾਪਰੇ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਗੁਰਚਰਨ ਸਿੰਘ ਆਪਣਾ ਰਿਕਸ਼ਾ ਸੜਕ ਕਿਨਾਰੇ ਖੜ੍ਹਾ ਕਰ ਕੇ ਸੜਕ ਪਾਰ ਕਰਦਿਆਂ ਦੂਜੇ ਪਾਸੇ ਜਾ ਰਹੇ ਸਨ।

ਗੁਰਚਰਨ ਸਿੰਘ। 18-08-2026
ਮੂਨਕ, 17 ਅਗਸਤ (ਪ੍ਰਵੀਨ ਮਦਾਨ) - ਪਿੰਡ ਦੇਹਲਾ ਸ਼ੀਹਾਂ ਦੇ ਵਸਨੀਕ ਗੁਰਚਰਨ ਸਿੰਘ (75) ਪੁੱਤਰ ਦਲੀਪ ਸਿੰਘ ਦੀ ਅੱਜ ਮੂਨਕ ਸਟੇਡੀਅਮ ਨੇੜੇ ਵਾਪਰੇ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਗੁਰਚਰਨ ਸਿੰਘ ਆਪਣਾ ਰਿਕਸ਼ਾ ਸੜਕ ਕਿਨਾਰੇ ਖੜ੍ਹਾ ਕਰ ਕੇ ਸੜਕ ਪਾਰ ਕਰਦਿਆਂ ਦੂਜੇ ਪਾਸੇ ਜਾ ਰਹੇ ਸਨ। ਇਸੇ ਦੌਰਾਨ ਦੂਜੇ ਪਾਸਿਓਂ ਆ ਰਹੇ ਇੱਕ ਮੋਟਰਸਾਈਕਲ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਹਾਦਸਾ ਇੰਨਾ ਗੰਭੀਰ ਸੀ ਕਿ ਗੁਰਚਰਨ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ। ਲਾਸ਼ ਨੂੰ ਸਰਕਾਰੀ ਹਸਪਤਾਲ ਮੂਨਕ ਵਿਖੇ ਲਿਜਾਇਆ ਗਿਆ ਹੈ। ਗੁਰਚਰਨ ਸਿੰਘ ਬਹੁਤ ਹੀ ਨਰਮ ਸੁਭਾਅ ਦੇ ਮਾਲਕ ਸਨ। ਉਹ ਆਪਣੀ ਪਤਨੀ ਨਾਲ ਮਿਲ ਕੇ ਮੇਲਿਆਂ ਵਿੱਚ ਖਿਡੌਣੇ ਅਤੇ ਚੂੜੀਆਂ ਵੇਚ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦੇ ਸਨ। ਉਨ੍ਹਾਂ ਦੀ ਮੌਤ ਦੀ ਖ਼ਬਰ ਨਾਲ ਪਿੰਡ ਦੇਹਲਾ ਸ਼ੀਹਾਂ ਵਿੱਚ ਸੋਗ ਦੀ ਲਹਿਰ ਦੌੜ ਗਈ।
ਪਿਛਲੀ ਖ਼ਬਰ ਆਦਰਸ਼ ਸਕੂਲ ਕਰਮਚਾਰੀਆਂ ਨੇ ਸਰਕਾਰ ਦੇ ਝੂਠੇ ਵਾਅਦਿਆਂ, ਲਾਰਿਆਂ ਦੀ ਪੰਡ ਫੂਕੀ ਅਗਲੀ ਖ਼ਬਰ 26 ਅਗਸਤ ਨੂੰ ਪਹੁੰਚੇਗਾ ਮਲੇਰਕੋਟਲਾ ਵਿਖੇ ਮੀਰੀ ਪੀਰੀ ਖ਼ਾਲਸਾ ਮਾਰਚ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।